
ਕਰਮਚਾਰੀਆਂ ਲਈ ਇਕ ਰਿਲੀਜ਼ ਵਿਚ ਕੰਪਨੀ ਨੇ ਕਿਹਾ ਕਿ ਇਹ ਇਕ...
ਨਵੀਂ ਦਿੱਲੀ: ਕੋਵਿਡ-19 ਸੰਕਟ ਨਾਲ ਆਟੋ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੇਸ਼ ਵਿਚ ਲਾਕਡਾਊਨ ਦੇ ਚਲਦੇ ਕੰਪਨੀਆਂ ਅਪ੍ਰੈਲ ਵਿਚ ਵਹੀਕਲ ਨਹੀਂ ਵੇਚ ਸਕੀਆਂ ਹਨ। ਅਜਿਹੇ ਮਾਹੌਲ ਵਿਚ ਦੇਸ਼ ਦੀ ਵੱਡੀ ਆਟੋਮੇਕਰ ਕੰਪਨੀ ਬਜਾਜ ਆਟੋ ਨੇ ਅਪਣੇ ਕਰਮਚਾਰੀਆਂ ਨੂੰ ਤੋਹਫ਼ਾ ਦਿੰਦੇ ਹੋਏ ਅਪ੍ਰੈਲ ਮਹੀਨੇ ਦੀ ਸੈਲਰੀ ਵਿਚ ਕਟੌਤੀ ਨਾ ਕਰਨ ਦਾ ਫ਼ੈਸਲਾ ਲਿਆ ਹੈ।
Auto
ਯਾਨੀ ਕੰਪਨੀ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਪੂਰੀ ਤਨਖ਼ਾਹ ਦੇਵੇਗੀ। ਦਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਕੈਸ਼ ਰਿਜ਼ਰਵ ਬਚਾਉਣ ਸਾਰੇ ਪੱਧਰ ਦੇ ਕਰਮਚਾਰੀਆਂ ਦੀ ਤਨਖ਼ਾਹ ਵਿਚ 10 ਫ਼ੀਸਦੀ ਕਟੌਤੀ ਦਾ ਪ੍ਰਤਾਵ ਦਿੱਤਾ ਸੀ। ਇਹ ਫ਼ੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਤੇ ਕਾਬੂ ਪਾਉਣ ਲਈ ਲਾਗੂ ਲਾਕਡਾਊਨ ਦੇ ਚਲਦੇ ਉਦਯੋਗਿਕ ਕੰਮ ਬੰਦ ਹੋਣ ਤੋਂ ਬਾਅਦ ਲਿਆ ਗਿਆ ਸੀ।
Auto
ਕਰਮਚਾਰੀਆਂ ਲਈ ਇਕ ਰਿਲੀਜ਼ ਵਿਚ ਕੰਪਨੀ ਨੇ ਕਿਹਾ ਕਿ ਇਹ ਇਕ ਅਜਿਹਾ ਸਮਾਂ ਹੈ ਜਿਸ ਵਿਚ ਲੋਕਾਂ ਨੂੰ ਅਪਣੇ ਦਿਮਾਗ਼ ਤੋਂ ਜ਼ਿਆਦਾ ਅਪਣੇ ਦਿਲ ਤੋਂ ਕੰਮ ਲੈਣ ਚਾਹੀਦਾ ਹੈ। ਕੰਪਨੀ ਨੇ ਅਪ੍ਰੈਲ ਦੀ ਪੂਰੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 15-30 ਅਪ੍ਰੈਲ ਦੀ ਮਿਆਦ ਲਈ ਕਰਮਚਾਰੀਆਂ ਦੀ ਤਨਖ਼ਾਹ ਵਿਚ ਕਟੌਤੀ ਲਈ ਤਿਆਰ ਸਨ। ਦੇਸ਼ ਵਿਚ ਲਾਕਡਾਊਨ ਦੇ ਚਲਦੇ ਘਰੇਲੂ ਬਜ਼ਾਰ ਵਿਚ ਅਪ੍ਰੈਲ ਵਿਚ ਬਜਾਜ ਆਟੋ ਵਿਕਰੀ ਜ਼ੀਰੋ ਰਹੀ।
Worker
ਕੰਪਨੀ ਨੇ ਬੀਐਸਈ ਨੂੰ ਦਸਿਆ ਕਿ ਅਪ੍ਰੈਲ ਮਹੀਨੇ ਵਿਚ ਕੰਪਨੀ ਨੇ ਟੂ-ਵਹੀਕਲ ਅਤੇ ਕਮਰਸ਼ੀਅਲ ਕੈਟੇਗਰੀ ਵਿਚ 37,878 ਯੂਨਿਟਸ ਐਕਸਪੋਰਟ ਕੀਤੇ ਹਨ। ਕੰਪਨੀ ਨੇ ਕਿਹਾ ਕਿ ਉਹਨਾਂ ਦੀ ਸਫ਼ਲਤਾ ਉੱਚੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤਕ ਦੇ ਹਰ ਕਰਮਚਾਰੀ ਤੇ ਨਿਰਭਰ ਕਰਦੀ ਹੈ।
Worker
ਅਜਿਹੇ ਵਿਚ ਸਮਾਜ ਦੇ ਵੱਡੇ ਹਿੱਸੇ ਮਦਦ ਕਰਨ ਲਈ ਅੱਗੇ ਆਉਣ ਉਸ ਤੋਂ ਪਹਿਲਾਂ ਉਹਨਾਂ ਨੇ ਇਸ ਨੂੰ ਪਹਿਲ ਦਿੱਤੀ ਹੈ। ਜਦੋਂ ਤਕ ਉਹ ਮਦਦ ਕਰਨ ਦੀ ਸਥਿਤੀ ਵਿਚ ਰਹਿਣਗੇ ਉਦੋਂ ਤਕ ਉਹਨਾਂ ਦੀ ਕੰਪਨੀ ਦੇ ਕਰਮਚਾਰੀਆਂ ਦਾ ਕੋਈ ਵੀ ਬੱਚਾ ਭੁੱਖਾ ਨਹੀਂ ਰਹੇਗਾ। ਉਹ ਦਿਲ ਖੋਲ੍ਹ ਕੇ ਉਹਨਾਂ ਦੀ ਮਦਦ ਕਰਨਗੇ।
Auto
ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਚਲਦੇ ਸਾਰੇ ਉਦਯੋਗਿਕ ਕੰਮ ਠੱਪ ਪਏ ਹਨ। ਲੋਕਾਂ ਨੂੰ ਖਾਣ ਪੀਣ ਵਿਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜੋ ਲੋਕ ਅਪਣੇ ਘਰ ਤੋਂ ਦੂਰ ਹਨ ਉਹਨਾਂ ਨੂੰ ਇਸ ਮੁਸ਼ਕਿਲ ਘੜੀ ਵਿਚ ਹੋਰ ਵੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਕਿਉਂ ਕਿ ਨਾ ਤਾਂ ਉਹਨਾਂ ਕੋਲ ਕੋਈ ਪੈਸਾ ਹੈ ਨਾ ਹੀ ਕੋਈ ਘਰ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।