ਫਿਰ ਚੰਦ 'ਤੇ ਇਨਸਾਨ ਭੇਜੇਗਾ ਨਾਸਾ , ਇਹ ਤਿੰਨ ਕੰਪਨੀਆਂ ਬਣਾਉਣਗੀਆਂ ਸਪੇਸ ਕ੍ਰਾਫਟ
Published : May 2, 2020, 8:56 am IST
Updated : May 2, 2020, 8:56 am IST
SHARE ARTICLE
Photo
Photo

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਪਣੇ ਮੂਨ ਮਿਸ਼ਨ ਲਈ ਤਿੰਨ ਕੰਪਨੀਆਂ ਦੀ ਚੋਣ ਕੀਤੀ ਹੈ।

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਪਣੇ ਮੂਨ ਮਿਸ਼ਨ ਲਈ ਤਿੰਨ ਕੰਪਨੀਆਂ ਦੀ ਚੋਣ ਕੀਤੀ ਹੈ। ਇਹ ਕੰਪਨੀਆਂ ਚੰਦਰਮਾ ਤੱਕ ਐਸਟ੍ਰੋਨਾਟਸ ਪਹੁੰਚਣ ਅਤੇ ਵਾਪਸ ਲਿਆਉਣ ਵਾਲੇ ਸਪੇਸ ਕ੍ਰਾਫਟ ਬਣਾਉਣਗੀਆਂ। ਨਾਸਾ 2024 ਵਿਚ ਚੰਦ ਦੀ ਸਹਤ 'ਤੇ ਇਕ ਮਹਿਲਾ ਅਤੇ ਇਕ ਪੁਰਸ਼ ਨੂੰ ਉਤਾਰੇਗਾ।

PhotoPhoto

ਚੰਦ 'ਤੇ ਉਤਰਣ ਲਈ ਨਾਸਾ ਨੇ ਲੈਂਡਿੰਗ ਸਿਸਟਮ ਬਣਾਉਣ ਲਈ ਤਿੰਨ ਅਮਰੀਕੀ ਪੁਲਾੜ ਕੰਪਨੀਆਂ ਨੂੰ ਚੁਣਿਆ ਹੈ। ਇਹਨਾਂ ਕੰਪਨੀਆਂ ਦੇ ਨਾਂਅ ਹਨ ਸਪੇਸ ਐਕਸ, ਬਲੂ ਓਰਿਜਿਨ ਅਤੇ ਡਾਇਨੇਟਿਕਸ। ਇਹਨਾਂ ਵਿਚ ਸਪੇਸ ਐਕਸ ਦੇ ਮਾਲਕ ਅਰਬਪਤੀ ਐਲਨ ਮਸਕ ਅਤੇ ਬਲੁ ਓਰਿਜਿਨ ਦੇ ਮਾਲਕ ਜੇਫ ਬੇਜੋਸ ਹਨ।

PhotoPhoto

ਤਿੰਨੇ ਕੰਪਨੀਆਂ ਨਾਸਾ ਦੇ ਨਾਲ ਮਿਲ ਕੇ ਅਪਣੇ-ਅਪਣੇ ਲੈਂਡਿੰਗ ਸਿਸਟਮ ਨੂੰ ਡਿਜ਼ਾਇਨ ਅਤੇ ਵਿਕਸਿਤ ਕਰਨਗੀਆਂ। ਇਹਨਾਂ ਲੈਂਡਿੰਸ ਸਿਸਟਮ ਦੇ ਜ਼ਰੀਏ ਨਾਸਾ ਅਪਣੇ ਐਸਟ੍ਰੋਨਾਟਸ ਨੂੰ ਚੰਦ ਦੀ ਸਤਹ 'ਤੇ ਉਤਾਰੇਗਾ। ਸ਼ੁਰੂਆਤੀ ਡਿਜ਼ਾਇਨ ਵਿਕਾਸ ਕਾਰਜ ਲਈ ਨਾਸਾ ਤਿੰਨ ਕੰਪਨੀਆਂ ਨੂੰ ਇਕ ਅਰਬ ਡਾਲਰ ਯਾਨੀ 7577 ਕਰੋੜ ਰੁਪਏ ਦੇਵੇਗੀ।

PhotoPhoto

ਤਿੰਨੇ ਕੰਪਨੀਆਂ ਨੂੰ ਦਸ ਮਹੀਨੇ ਵਿਚ ਅਪਣੇ ਸ਼ੁਰੂਆਤੀ ਡਿਜ਼ਾਇਨ ਬਣਾ ਕੇ ਪੂਰੇ ਕਰਨੇ ਹੋਣਗੇ। ਨਾਸਾ ਦੇ ਪ੍ਰਬੰਧਕ ਜਿਮ ਬ੍ਰਿਡੇਨਸਟਾਈਨ ਨੇ ਕਿਹਾ ਕਿ ਤਿੰਨ ਕੰਪਨੀਆਂ ਨਾਲ ਹੋਏ ਸਮਝੌਤੇ ਅਨੁਸਾਰ ਅਸੀਂ ਪਹਿਲੀ ਵਾਰ ਇਕ ਔਰਤ ਅਤੇ ਇਕ ਆਦਮੀ ਨੂੰ ਚੰਦਰਮਾ 'ਤੇ ਭੇਜ ਰਹੇ ਹਾਂ। ਕੰਪਨੀਆਂ ਨੂੰ ਉਹਨਾਂ ਦੇ ਆਉਣ-ਜਾਣ ਦਾ ਪੂਰਾ ਧਿਆਨ ਰੱਖਣਾ ਹੋਵੇਗਾ। ਅਜਿਹਾ ਵਾਹਨ ਬਣਾਉਣਾ ਹੋਵੇਗਾ ਜੋ ਅਸਾਨੀ ਨਾਲ ਚੱਲੇ ਅਤੇ ਸੁਰੱਖਿਅਤ ਹੋਵੇ।

NASANASA

ਜਿਮ ਨੇ ਦੱਸਿਆ ਕਿ ਅਪੋਲੋ ਯੁੱਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਨਾਸਾ ਕੋਲ ਮਨੁੱਖੀ ਲੈਂਡਿੰਗ ਸਿਸਟਮ ਲਈ ਕਾਫ਼ੀ ਫੰਡ ਹੈ। ਹੁਣ ਸਾਡੇ ਕੋਲ ਕਈ ਨਿੱਜੀ ਅਤੇ ਸਰਕਾਰੀ ਕੰਪਨੀਆਂ ਨਾਲ ਆਰਟਮਿਸ ਮਿਸ਼ਨ ਵਿਚ ਕੰਮ ਕਰਨ ਲਈ ਸਮਝੌਤੇ ਹਨ। 

PhotoPhoto

ਨਾਸਾ ਦੇ ਮਨੁੱਖੀ ਖੋਜ ਅਤੇ ਸੰਚਾਲਨ ਮਿਸ਼ਨ ਦੇ ਡਾਇਰੈਕਟੋਰੇਟ ਡਾਸਲਸ ਲੋਵਾਰੋ ਨੇ ਕਿਹਾ ਕਿ ਅਸੀਂ ਸਹੀ ਰਸਤੇ ਤੇ ਹਾਂ। ਅਸੀਂ ਦੇਸ਼ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਰਬੋਤਮ ਕੰਪਨੀਆਂ ਨਾਲ ਸਾਂਝੇਦਾਰੀ ਕਰ ਰਹੇ ਹਾਂ। ਸਾਡੇ ਕੋਲ ਆਉਣ ਵਾਲੇ 10 ਮਹੀਨਿਆਂ ਵਿਚ ਬਹੁਤ ਸਾਰਾ ਕੰਮ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement