
ਲੌਕਡਾਊਨ ਕਾਰਨ ਧੂਮ ਧਾਮ ਨਾਲ ਹੋਣ ਵਾਲੇ ਵਿਆਹ ਹੁਣ ਸਿਰਫ ਸੀਮਿਤ ਲੋਕਾਂ ਦੀ ਮੌਜੂਦਗੀ ਵਿਚ ਹੀ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੀ ਤਬਾਹੀ ਮਚਾਈ ਹੋਈ ਹੈ ਇਸ ਕਰ ਕੇ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ। ਇਸ ਵਾਇਰਸ ਨੂੰ ਲੈ ਕੇ ਹਰ ਕੋਈ ਸਾਵਧਾਨੀਆਂ ਵਰਤ ਰਿਹਾ ਹੈ। ਤੇ ਹੁਣ ਇਕ ਅਨੋਖੀ ਦੀ ਖ਼ਬਰ ਸਾਹਮਣੇ ਆਈ ਹੈ।
File photo
ਦਰਅਸਲ ਲੌਕਡਾਊਨ ਵਿਚਕਾਰ ਇਕ ਅਨੋਖਾ ਵਿਆਹ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ ਹੈ ਜਦੋਂ ਲਾੜੀ ਨੇ ਆਪਣੇ ਲਾੜੇ ਨੂੰ ਲੱਕੜੀ ਦੀ ਮਦਦ ਨਾਲ ਵਰਮਾਲਾ ਪਾਈ ਅਤੇ ਇੰਝ ਹੀ ਲਾੜੇ ਨੇ ਕੀਤਾ।
File photo
ਲੌਕਡਾਊਨ ਕਾਰਨ ਧੂਮ ਧਾਮ ਨਾਲ ਹੋਣ ਵਾਲੇ ਵਿਆਹ ਹੁਣ ਸਿਰਫ ਸੀਮਿਤ ਲੋਕਾਂ ਦੀ ਮੌਜੂਦਗੀ ਵਿਚ ਹੀ ਕੀਤੇ ਜਾ ਰਹੇ ਹਨ। ਜਿਸ ਵਿੱਚ ਸਮਾਜਕ ਦੂਰੀਆਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਧਾਰ ਜ਼ਿਲ੍ਹੇ ਵਿਚ ਕੂਕਸ਼ੀ ਵਿਧਾਨ ਸਭਾ ਦੇ ਪਿੰਡ ਟੇਕੀ ਵਿਚ ਸ਼ਨੀਵਾਰ ਨੂੰ ਇਸੇ ਤਰ੍ਹਾਂ ਦਾ ਇਕ ਵਿਆਹ ਹੋਇਆ ਸੀ। ਇਸ ਦੀ ਵੀਡੀਓ ਵਿਆਹ ਦੀ ਸ਼ਾਮ ਨੂੰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।
File photo
ਇਸ ਦੇ ਨਾਲ ਹੀ ਲਾੜੀ ਭਾਰਤੀ ਨੇ ਲਾੜੇ ਰਾਜੇਸ਼ ਨੂੰ ਲੱਕੜ ਦੀ ਸਹਾਇਤਾ ਨਾਲ ਵਰਮਾਲਾ ਪਹਿਨਾਈ ਜਦੋਂ ਕਿ ਲਾੜੇ ਨੇ ਵੀ ਇੰਝ ਹੀ ਕੀਤਾ। ਇਸ ਨੂੰ ਦੇਖ ਕੇ ਇਕ ਮਿਸਾਲ ਪੈਦਾ ਹੋਈ ਹੈ ਕਿ ਸਮਾਜਿਕ ਦੂਰੀਆਂ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ।
File photo
ਪਿੰਡ ਦੇ ਹਨੂੰਮਾਨ ਮੰਦਰ ਵਿਚ ਭਾਰਤੀ ਮੰਡਲੋਈ ਨੇ ਵੈਟਰਨਰੀ ਡਾਕਟਰ ਰਾਜੇਸ਼ ਨਿਗਮ ਦੇ ਨਾਲ ਵਿਆਹ ਕਰਦੇ ਸਮੇਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ। ਦੁਲਹਨ ਭਾਰਤੀ ਮੰਡਲੋਈ ਦੇ ਪਿਤਾ, ਜਗਦੀਸ਼ ਮੰਡਲੋਈ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਅਸੀਂ ਮੰਦਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਅਤੇ ਉਸ ਤੋਂ ਬਾਅਦ ਵਿਆਹ ਸ਼ੁਰੂ ਹੋਇਆ। ਉਸੇ ਸਮੇਂ ਵਿਆਹ ਵਿਚ ਵੀ ਲੌਕਡਾਊਨ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।