
ਯਾਦ ਰਹੇ ਪਿਛਲੇ ਸਾਲ ਫ਼ਰਵਰੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਝੜਪਾਂ ਬੇਕਾਬੂ ਹੋਣ ਨਾਲ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਦੰਗੇ ਭੜਕ ਗਏ ਸਨ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ 2020 ਦੇ ਦਿੱਲੀ ਦੰਗਿਆਂ ਨੂੰ ‘ਵੰਡ ਸਮੇਂ ਹੋਏ ਮਨੁੱਖੀ ਕਤਲੇਆਮ’ ਦੀ ਯਾਦ ਦਿਵਾਉਣ ਵਾਲੇ ਦਸਿਆ ਹੈ। ਅਦਾਲਤ ਨੇ ਵਿਅਪਕ ਪੱਧਰ ’ਤੇ ਹੋਈ ਹਿੰਸਾ ਦੌਰਾਨ ਦੂਜੇ ਧਰਮ ਦੇ ਇਕ ਲੜਕੇ ’ਤੇ ਹਮਲਾ ਕਰਨ ਦੇ ਦੋਸ਼ੀ ਸ਼ਖਸ ਦੀ ਅਗਾਉ ਜ਼ਮਾਨਤ ਅਪੀਲ ਖ਼ਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ।
Delhi violence in February 2020 reminiscent of carnage during Partition days, says court
ਗ੍ਰਿਫ਼ਤਾਰੀ ਦੇ ਡਰ ਤੋਂ ਸਿਰਾਜ ਅਹਿਮਦ ਖ਼ਾਨ ਨੇ ਅਦਾਲਤ ਦਾ ਰੁਖ਼ ਕਰ ਕੇ ਮਾਮਲੇ ਵਿਚ ਅਗਾਊ ਜ਼ਮਾਨਤ ਦੀ ਬੇਨਤੀ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਨੂੰ ਇਸ ਵਿਚ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਉਸ ਦਾ ਕਥਿਤ ਅਪਰਾਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਾਊ ਜ਼ਮਾਨਤ ਅਪੀਲ ਖ਼ਾਰਜ ਕਰਦੇ ਹੋਏ ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ ਕਿ ਦੋਸ਼ੀ ਵਿਰੁਧ ਲੱਗੇ ਦੋਸ਼ ਗੰਭੀਰ ਪ੍ਰਵਿਰਤੀ ਦੇ ਹਨ ਅਤੇ ਫਿਰਕੂ ਦੰਗਿਆਂ ਦੀ ਅੱਗ ਭੜਕਾਉਣ ਅਤੇ ਉਸ ਦੀ ਸਾਜ਼ਸ਼ ਰਚੇ ਜਾਣ ਦਾ ਪਰਦਾਫ਼ਾਸ਼ ਕਰਨ ਲਈ ਉਸ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ।
CAA
ਯਾਦ ਰਹੇ ਕਿ ਪਿਛਲੇ ਸਾਲ ਫ਼ਰਵਰੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਝੜਪਾਂ ਬੇਕਾਬੂ ਹੋਣ ਨਾਲ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਦੰਗੇ ਭੜਕ ਗਏ ਸਨ ਜਿਸ ਵਿਚ ਘੱਟੋ ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 200 ਲੋਕ ਜ਼ਖ਼ਮੀ ਹੋ ਗਏ ਸਨ। ਜੱਜ ਨੇ ਅਪਣੇ 29 ਅਪ੍ਰੈਲ ਦੇ ਹੁਕਮ ਵਿਚ ਕਿਹਾ,‘‘ਇਹ ਸੱਭ ਨੂੰ ਪਤਾ ਹੈ ਕਿ 24-25 ਫ਼ਰਵਰੀ 2020 ਦੇ ਮਨਹੂਸ ਦਿਨ ਉਤਰ ਪੂਰਬੀ ਦਿੱਲੀ ਦੇ ਕੁੱਝ ਹਿੱਸੇ ਫ਼ਿਰਕੂ ਦੰਗਿਆਂ ਦੀ ਭੇਟ ਚੜ੍ਹ ਗਏ, ਜੋ ਵੰਡ ਸਮੇਂ ਹੋਏ ਮਨੁੱਖੀ ਕਤਲੇਆਮ ਦੀ ਯਾਦ ਦਿਵਾਉਂਦੇ ਹਨ’’