
ਬਹੁਤ ਸਾਰੇ ਲੋਕਾਂ ਨੇ ਡਾਇਲ 112 ਦੇ ਵਟਸਐਪ ਨੰਬਰ 'ਤੇ ਮੈਸੇਜ ਭੇਜ ਕੇ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕੇ ਹਨ।
ਲਖਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਇਕ ਵਾਰ ਮੁੜ ਤੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸ ਦੇਈਏ ਕਿ ਕਿਸੇ ਨੇ ਡਾਇਲ 112 ਦੇ ਕੰਟਰੋਲ ਰੂਮ ਦੇ ਵਟਸਐਪ ਨੰਬਰ 'ਤੇ ਧਮਕੀ ਭਰੀ ਮੈਸੇਜ ਭੇਜਿਆ ਹੈ। ਇਸ ਮੈਸਜ ਵਿਚ ਮੁੱਖ ਮੰਤਰੀ ਲਈ ਭੱਦੇ ਸ਼ਬਦ ਵਰਤ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ 'ਚ ਇਹ ਵੀ ਕਿਹਾ ਹੈ ਕਿ ਮੈਂ 4 ਦਿਨਾਂ ਦਾ ਸਮਾਂ ਦੇ ਰਿਹਾ ਹਾਂ। ਮੇਰੇ ਲਈ ਜੋ ਤੁਸੀਂ ਕਰ ਸਕਦੇ ਹੋ ਕਰੋ। ਜਿਉਂ ਹੀ ਇਹ ਮੈਸੇਜ ਪਹੁੰਚਿਆ, ਡਾਇਲ 112 ਦੇ ਅਧਿਕਾਰੀਆਂ ਵਿੱਚ ਇੱਕ ਹਲਚਲ ਮਚ ਗਈ।
Yogi Government
ਕੰਟਰੋਲ ਰੂਮ ਦੇ ਆਪ੍ਰੇਸ਼ਨ ਕਮਾਂਡਰ ਅੰਜੂਲ ਕੁਮਾਰ ਦੀ ਤਰਫੋਂ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਅਣਪਛਾਤੇ ਮੋਬਾਈਲ ਨੰਬਰ ਧਾਰਕ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਸ਼ੱਕੀ ਮੋਬਾਈਲ ਨੰਬਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 29 ਅਪ੍ਰੈਲ ਨੂੰ ਰਾਤ ਕਰੀਬ 8 ਵਜੇ ਡਾਇਲ 112 ਦੇ ਵਟਸਐਪ ਨੰਬਰ 'ਤੇਇੱਕ ਮੈਸੇਜ ਆਇਆ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੈਸੇਜ 'ਚ ਇਹ ਕਿਹਾ ਗਿਆ ਸੀ ਕਿ ਸੀਐਮ ਯੋਗੀ ਨੂੰ 5 ਦਿਨਾਂ 'ਚ ਮਾਰ ਦਿੱਤਾ ਜਾਵੇਗਾ।
112
ਗੌਰਤਲਬ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਾਰਨ ਦੀਆਂ ਧਮਕੀਆਂ ਪਹਿਲਾਂ ਵੀ ਕਈ ਵਾਰ ਮਿਲੀਆਂ ਹਨ। ਬਹੁਤ ਸਾਰੇ ਲੋਕਾਂ ਨੇ ਡਾਇਲ 112 ਦੇ ਵਟਸਐਪ ਨੰਬਰ 'ਤੇ ਮੈਸੇਜ ਭੇਜ ਕੇ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕੇ ਹਨ।