
UPSC ਪ੍ਰੀਖਿਆ ਕੇਂਦਰ 'ਚ ਐਂਟਰੀ ਨਾ ਮਿਲਣ 'ਤੇ ਵਿਦਿਆਰਥੀ ਵਲੋਂ ਆਤਮ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਰਾਜੇਂਦਰ ............
ਨਵੀਂ ਦਿੱਲੀ : UPSC ਪ੍ਰੀਖਿਆ ਕੇਂਦਰ 'ਚ ਐਂਟਰੀ ਨਾ ਮਿਲਣ 'ਤੇ ਵਿਦਿਆਰਥੀ ਵਲੋਂ ਆਤਮ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਰਾਜੇਂਦਰ ਨਗਰ ਇਲਾਕੇ 'ਚ UPSC ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਪ੍ਰੀਖਿਆ ਸੈਂਟਰ ਲੇਟ ਪੁੱਜਣ ਅਤੇ ਪ੍ਰੀਖਿਆ ਨਾ ਦੇ ਸਕਣ ਕਰਕੇ ਆਤਮ ਹਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਰਾਜੇਂਦਰ ਨਗਰ ਥਾਣੇ ਦੀ ਪੁਲਸ ਨੂੰ ਐਤਵਾਰ ਸ਼ਾਮ 5.30 ਵਜੇ ਜਾਣਕਾਰੀ ਮਿਲੀ ਸੀ ਕਿ ਇਕ ਵਿਦਿਆਰਥੀ ਨੇ ਫਾਹਾ ਲਗਾ ਕੇ ਆਤਮ ਹਤਿਆ ਨੂੰ ਅੰਜਾਮ ਦਿੱਤਾ ਹੈ।
hanging death ਤੇ ਸੂਚਨਾ ਦੇ ਆਧਾਰ 'ਤੇ ਪੁਲਸ ਦੀ ਇਕ ਟੀਮ ਹਸਪਤਾਲ ਪੁੱਜੀ ਅਤੇ ਵਿਦਿਆਰਥੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਕਰਨਾਟਕ ਦਾ ਰਹਿਣ ਵਾਲਾ ਵਰੁਣ ਦਿੱਲੀ 'ਚ ਰਹਿ ਕੇ ਲੰਬੇ ਸਮੇਂ ਤੋਂ UPSC ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਐਤਵਾਰ ਨੂੰ ਪਹਾੜਗੰਜ ਸਥਿਤ ਸੈਂਟਰ ਵਿਚ ਪਹੋੰਚਣ 'ਚ ਉਸਨੂੰ ਕੁਝ ਦੇਰ ਹੋ ਗਈ ਜਿਸ ਕਰਕੇ ਉਸਨੂੰ ਪ੍ਰੀਖਿਆ ਕੇਂਦਰ 'ਚ ਜਾਣ ਨਹੀਂ ਦਿੱਤਾ ਗਿਆ।। ਵਰੁਣ ਦੇ ਬਹੁਤ ਬੇਨਤੀ ਕਰਨ ਦੇ ਬਾਵਜੂਦ ਵੀ ਉਸ ਨੂੰ UPSC ਪ੍ਰੀਖਿਆ ਕੇਂਦਰ 'ਚ ਦਾਖਲਾ ਨਾ ਮਿਲ ਸਕਿਆ। ਇਸ ਗੱਲ ਤੋਂ ਵਰੁਣ ਬਹੁਤ ਨਿਰਾਸ਼ ਹੋ ਗਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ।
UPSCਦੱਸ ਦਈਏ ਕਿ ਵਰੁਣ ਨੇ ਸੁਸਾਇਡ ਨੋਟ 'ਚ ਪ੍ਰੀਖਿਆ ਵਿਚ ਸ਼ਾਮਲ ਨਾ ਹੋ ਸਕਣ ਨੂੰ ਮੌਤ ਦਾ ਕਾਰਨ ਦੱਸਿਆ ਹੈ। ਉਸ ਨੇ ਲਿਖਿਆ ਹੈ ਕਿ ਸਖ਼ਤ ਨਿਯਮ ਹੋਣੇ ਚੰਗੀ ਗੱਲ ਹੈ ਪਰ ਸਥਿਤੀ ਮੁਤਾਬਕ ਥੌੜੀ ਰਾਹਤ ਤਾਂ ਦੇਣੀ ਚਾਹੀਦੀ ਹੈ। ਮੰਨਿਆ ਜਾ ਰਿਹਾ ਹੈ ਕਿ ਵਰੁਣ ਨੇ ਸਾਲ ਭਰ ਇਸ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਚੰਗੀ ਤਿਆਰੀ ਕੀਤੀ ਸੀ ਪਰ ਜਦੋਂ ਖੁਦ ਨੂੰ ਸਾਬਤ ਕਰਨ ਦਾ ਸਮੇਂ ਆਇਆ ਤਾਂ ਉਹ ਪ੍ਰੀਖਿਆ 'ਚ ਸ਼ਾਮਲ ਹੀ ਨਹੀਂ ਹੋ ਸਕਿਆ। ਬਹਿਰਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।