
ਸੂਚਨਾ ਕਮਿਸ਼ਨ ਨੇ ਕਿਹਾ-ਸਰਕਾਰ ਅਪਣੇ ਯਤਨਾਂ ਬਾਰੇ ਦੱਸੇ
ਨਵੀਂ ਦਿੱਲੀ, ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਨੂੰ ਕੋਹੀਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ, ਸ਼ਾਹਜਹਾਂ ਦਾ ਸ਼ਰਾਬ ਦਾ ਪਿਆਲਾ ਅਤੇ ਟੀਪੂ ਸੁਲਤਾਨ ਦੀ ਤਲਵਾਰ ਜਿਹੀਆਂ ਪੁਰਾਤਨ ਬੇਸ਼ਕੀਮਤਾਂ ਚੀਜ਼ਾਂ ਵਾਪਸ ਲਿਆਉਣ ਲਈ ਕੀਤੇ ਗਏ ਯਤਨਾਂ ਬਾਰੇ ਦੱਸਣ ਦਾ ਹੁਕਮ ਦਿਤਾ ਹੈ।
maharaja ranjit singhਇਹ ਸਾਰੀਆਂ ਚੀਜ਼ਾਂ ਭਾਰਤੀ ਸ਼ਾਨੋ-ਸ਼ੌਕਤ ਦੀਆਂ ਲੋਕ ਕਥਾਵਾਂ ਦਾ ਹਿੱਸਾ ਹਨ ਅਤੇ ਦੁਨੀਆਂ ਭਰ ਦੇ ਵੱਖ ਵੱਖ ਅਜਾਇਬ ਘਰਾਂ ਦੀ ਸ਼ਾਨ ਵਧਾ ਰਹੀਆਂ ਹਨ। ਜਦ ਕਿਸੇ ਆਰਟੀਆਈ ਬਿਨੈਕਾਰ ਨੇ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਕਾਇਮ ਕੀਤਾ ਤਾਂ ਉਸ ਦੀ ਅਰਜ਼ੀ ਭਾਰਤੀ ਪੁਰਾਤਤਵ ਵਿਭਾਗ ਕੋਲ ਭੇਜ ਦਿਤੀ ਗਈ। ਵਿਭਾਗ ਨੇ ਕਿਹਾ ਕਿ ਸਮਾਨ ਵਾਪਸ ਲਿਆਉਣ ਦਾ ਯਤਨ ਕਰਨਾ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ।
Maharaja Ranjit Singh Golden Throneਬਿਨੈਕਾਰ ਬੀ ਕੇ ਐਸ ਅਰ ਆਯੰਗਰ ਨੇ ਕੋਹੀਨੂਰ ਹੀਰਾ, ਸੁਲਤਾਨਗੰਜ ਬੁੱਧਾ, ਨੱਸਾਕ ਹੀਰਾ, ਟੀਪੂ ਸੁਲਤਾਨ ਦੀ ਤਲਵਾਰ ਤੇ ਅੰਗੂਠੀ, ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ, ਸ਼ਾਹਜਹਾਂ ਦਾ ਸ਼ਰਾਬ ਦਾ ਪਿਆਲਾ, ਅਮਰਾਵਤੀ ਰੇਲਿੰਗ, ਸਰਸਵਤੀ ਦੀ ਸੰਗਮਰਮਰ ਦੀ ਮੂਰਤੀ ਆਦਿ ਵਾਪਸ ਲਿਆਉਣ ਲਈ ਸਰਕਾਰ ਦੁਆਰਾ ਕੀਤੇ ਗਏ ਯਤਨਾਂ ਨਾਲ ਜੁੜੇ ਰੀਕਾਰਡ ਮੰਗੇ ਸੀ।
Tipu Sultan Swordਵਿਭਾਗ ਨੇ ਕਿਹਾ ਕਿ ਉਹ ਸਿਰਫ਼ ਉਨ੍ਹਾਂ ਪ੍ਰਾਚੀਨ ਵਸਤਾਂ ਨੂੰ ਮੁੜ ਹਾਸਲ ਕਰਨ ਦਾ ਯਤਨ ਕਰਦੀ ਹੈ ਜਿਹੜੇ ਪ੍ਰਾਚੀਨ ਵਸਤਾਂ ਅਤੇ ਕਲਾ ਸੰਪਤੀ ਨਿਯਮ 1972 ਦੀ ਉਲੰਘਣਾ ਕਰ ਕੇ ਨਾਜਾਇਜ਼ ਢੰਗ ਨਾਲ ਵਿਦੇਸ਼ ਲਿਜਾਏ ਗਏ ਹਨ। ਸੂਚਨਾ ਕਮਿਸ਼ਨਰ ਸ੍ਰੀਧਰ ਆਚਾਰਿਆਯਲੂ ਨੇ ਕਿਹਾ ਕਿ ਇਹ ਚੀਜ਼ਾਂ ਭਾਰਤ ਦੀਆਂ ਹਨ ਅਤੇ ਸਰਕਾਰ ਇਨ੍ਹਾਂ ਚੀਜ਼ਾਂ ਪ੍ਰਤੀ ਭਾਵਨਾਵਾਂ ਦੀ ਅਣਦੇਖੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸੰਸਕ੍ਰਿਤੀ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿਤਾ ਸੀ ਕਿ ਉਹ ਯਤਨ ਜਾਰੀ ਰੱਖੇਗਾ। ਇਸ ਮਾਮਲੇ ਵਿਚ ਕੋਈ ਪ੍ਰਗਤੀ ਹੋਈ ਹੈ ਤਾਂ ਇਸ ਦੀ ਜਾਣਕਾਰੀ ਦਿਤੀ ਜਾਵੇ। (ਏਜੰਸੀ)