
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੀ ਸਿਆਸੀ ਹੱਤਿਆ ਦਾ ਡਰ ਬਿਆਨ ਕੀਤਾ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੀ ਸਿਆਸੀ ਹੱਤਿਆ ਦਾ ਡਰ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰ੍ਹਾਂ ਦੋ ਮਿੰਟਾਂ ਵਿਚ ਉਹਨਾਂ ਦੀ ਹੱਤਿਆ ਹੋ ਸਕਦੀ ਹੈ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
Indra Gandhi
ਇਕ ਨਿਊਜ਼ ਚੈਨਲ ਨੇ ਕੇਜਰੀਵਾਲ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਸੁਰੱਖਿਆ ਕਰਮਚਾਰੀ ਭਾਰਤੀ ਜਨਤਾ ਪਾਰਟੀ ਨੂੰ ਰਿਪੋਰਟ ਕਰਦੇ ਹਨ। ਇਸ ਤੋਂ ਬਾਅਧ ਸੀਐਮ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਸਿਆਸੀ ਮੌਤ ਦਾ ਡਰ ਹੈ ਕਿਉਂਕਿ ਉਹਨਾਂ ਦੇ ਪੀਐਸਓ ਯਾਨੀ ਨਿੱਜੀ ਸੁਰੱਖਿਆ ਅਧਿਕਾਰੀ ਭਾਜਪਾ ਨੂੰ ਰਿਪੋਰਟ ਕਰਦੇ ਹਨ।
BJP
ਸੀਐਮ ਕੇਜਰੀਵਾਲ ਨੇ ਕਿਹਾ ਕਿ ਸੁਰੱਖਿਆ ਲਈ ਉਹਨਾਂ ਦੇ ਆਲੇ ਦੁਆਲੇ ਚੱਲ ਰਹੇ ਪੁਲਿਸ ਵਾਲੇ ਭਾਜਪਾ ਨੂੰ ਰਿਪੋਰਟ ਕਰਦੇ ਹਨ। ਉਹਨਾਂ ਕਿਹਾ ਕਿ ਕੱਲ ਨੂੰ ਉਹ ਇੰਦਰਾ ਗਾਂਧੀ ਦੀ ਤਰ੍ਹਾਂ ਉਸ ਨੂੰ ਵੀ ਖਤਮ ਕਰ ਦੇਣਗੇ। ਦੱਸ ਦਈਏ ਕਿ 4 ਮਈ ਨੂੰ ਦਿੱਲੀ ਦੇ ਮੋਤੀ ਨਗਰ ਵਿਚ ਰੋਡ ਸ਼ੋਅ ਦੌਰਾਨ ਕੇਜਰੀਵਾਲ ‘ਤੇ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਖੁਦ ਦੀ ਹੱਤਿਆ ਦਾ ਡਰ ਜ਼ਾਹਿਰ ਕਰ ਚੁਕੇ ਹਨ, ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਪੀਐਮ ਮੋਦੀ ਉਹਨਾਂ ਦੀ ਹੱਤਿਆ ਕਰ ਸਕਦੇ ਹਨ।