
ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ
ਨਵੀਂ ਦਿੱਲੀ: ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਮੰਗਲਵਾਰ ਨੂੰ ਗਿਰਾਵਟ ਹੋਈ ਹੈ। ਪ੍ਰਮੁੱਖ ਸੂਚਕ ਅੰਕ ਜੋ ਕਿ ਸਵੇਰੇ 9.52 ਵਜੇ 46.47 ਪੁਆਇੰਟ 'ਤੇ ਅਤੇ ਨਿਫਟੀ ਵੀ ਲਗਭਗ ਇਸ ਸਮੇਂ 21.30 ਅੰਕਾਂ ਦੀ ਕਮਜ਼ੋਰੀ ਨਾਲ 12,067.25 'ਤੇ ਕਾਰੋਬਾਰ ਕਰਦੇ ਦੇਖੇ ਗਏ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 71.62 ਅੰਕਾਂ ਦੀ ਗਿਰਾਵਟ ਨਾਲ 40,196.00 ਤੇ, ..
Money
...ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫ਼ਟੀ 35.9 ਅੰਕਾਂ ਦੀ ਕਮਜ਼ੋਰੀ ਨਾਲ 12,052.65 'ਤੇ ਖੁਲ੍ਹਿਆ। ਡਾਲਰ ਦੇ ਮੁਕਾਬਲੇ ਦੇਸੀ ਕਰੰਸੀ ਵਿਚ ਮਜ਼ਬੂਤੀ ਮੰਗਲਵਾਰ ਨੂੰ ਵੀ ਬਣੀ ਰਹੀ। ਰੁਪਿਆ ਸਵੇਰੇ ਨੌਂ ਵਜੇ 11 ਪੈਸੇ ਦੀ ਮਜ਼ਬੂਤੀ ਨਾਲ 69.15 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਣ ਤੋਂ ਬਾਅਦ ਵਾਧਾ ਕਰਦੇ ਹੋਏ 69.42 ਤੇ ਆ ਗਿਆ।
ਪਿਛਲੇ ਪੱਧਰ ਵਿਚ ਡਾਲਰ ਦੇ ਮੁਕਾਬਲੇ ਰੁਪਿਆ 44 ਪੈਸੇ ਦੀ ਮਜ਼ਬੂਤੀ ਨਾਲ 69.26 ਤੇ ਬੰਦ ਰਿਹਾ ਸੀ। ਕਰੰਸੀ ਬਾਜ਼ਾਰ ਦੇ ਜਾਣਕਾਰ ਦਸਦੇ ਹਨ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਰੁਪਏ ਦੀ ਮਜ਼ਬੂਤੀ ਮਿਲੀ ਹੈ। ਨਾਲ ਹੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਪ੍ਰਮੁੱਖ ਵਿਆਜ ਦਰਾਂ ਵਿਚ ਕਟੌਤੀ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਨਾਲ ਰੁਪਿਆ ਤਾਕਤਵਰ ਹੋਇਆ ਹੈ।