
ਅਮਰੀਕਾ ਨੇ ਚੀਨ ਤੋਂ ਨਿਰਯਾਤ ਹੋਣ ਵਾਲੇ 200 ਅਰਬ ਡਾਲਰ ਦੇ ਉਤਪਾਦਾਂ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕੀਤੀ
ਵਾਸ਼ਿੰਗਟਨ/ਪੇਇਚਿੰਗ : ਦੁਨੀਆਂ ਦੇ ਦੋ ਸ਼ਿਖਰਲੇ ਅਰਥਚਾਰੇ ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਵਪਾਰਕ ਯੁੱਧ ਹੋਰ ਵੱਧ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆਉਣ ਵਾਲੇ ਅਲੱਗ ਅਲੱਗ ਪ੍ਰਕਾਰ ਦੇ 200 ਅਰਬ ਡਾਲਰ ਦੇ ਚੀਨੀ ਉਤਪਾਦਾਂ ਨੂੰ 'ਤੇ ਆਯਾਤ ਡਿਊਟੀ ਨੂੰ 10 ਫ਼ੀ ਸਦੀ ਤੋਂ ਵਧਾ ਕੇ 25 ਫ਼ੀ ਸਦੀ ਕਰ ਦਿਤਾ ਹੈ। ਚੀਨ ਨੇ ਵੀ ਜਵਾਬੀ ਕਾਰਵਾਈ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਟ੍ਰੇਡ ਵਾਰ ਦੇ ਚਿੰਤਾਜਨਕ ਪੜਾਅ ਵੱਲ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।
Trade
ਅਮਰੀਕਾ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਚੀਨ ਦੇ ਉਪ ਪ੍ਰਧਾਨ ਮੰਤਰੀ ਅਤੇ ਸਿਖਰ ਵਪਾਰ ਅਧਿਕਾਰੀ ਲਿਯੂ ਹੇ ਦੋ ਦਿਨਾਂ ਗੱਲਬਾਤ ਲਈ ਵਾਸ਼ਿੰਗਟਨ ਪਹੁੰਚੇ ਹਨ। ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਸੀ।ਚੀਨ ਦੇ ਵਣਜ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਕਿਹਾ, 'ਅਮਰੀਕਾ ਨੇ ਚੀਨ ਤੋਂ ਅਮਰੀਕਾ ਨਿਰਯਾਤ ਹੋਣ ਵਾਲੇ 200 ਅਰਬ ਡਾਲਰ ਦੇ ਉਤਪਾਦਾਂ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤੀ ਹੈ।
Talks with China continue in a very congenial manner - there is absolutely no need to rush - as Tariffs are NOW being paid to the United States by China of 25% on 250 Billion Dollars worth of goods & products. These massive payments go directly to the Treasury of the U.S....
— Donald J. Trump (@realDonaldTrump) 10 May 2019
ਮੰਤਾਰਾਲੇ ਨੇ ਕਿਹਾ, 'ਇਹ ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕਾ ਅਤੇ ਚੀਨੀ ਪੱਖ ਮੌਜੂਦਾ ਸਮੱਸਿਆਵਾਂ ਦੇ ਸਹਿਯੋਗ ਅਤੇ ਵਿਚਾਰ-ਚਰਚਾ ਦੁਆਰਾ ਸੁਲਝਾਉਣ ਲਈ ਨਾਲ ਮਿਲ ਕੇ ਕੰਮ ਕਰਾਂਗੇ।' ਚੀਨ ਨੇ ਕਿਹਾ ਕਿ ਉਸਨੂੰ ਅਮਰੀਕਾ ਦੇ ਇਸ ਕਦਮ ਦਾ ਡੂੰਘਾ ਅਫਸੋਸ ਹੈ ਅਤੇ ਹੁਣ ਇਸ ਲਈ ਜ਼ਰੂਰੀ ਜਵਾਬੀ ਕਦਮ ਚੁੱਕਣੇ ਹੋਣਗੇ।
Xi Jinping & Donald Trump
ਚੀਨ ਦੇ ਵਪਾਰ ਵਾਰਤਾਕਾਰ ਉੱਪ ਪ੍ਰਧਾਨ ਮੰਤਰੀ ਲਿਯੂ ਹੀ ਦੀ ਅਗਵਾਈ ਵਿਚ ਇਕ ਚੀਨੀ ਵਫ਼ਦ ਇਥੇ ਵਪਾਰ ਵਾਰਤਾ ਦੇ ਇਕ ਹੋਰ ਗੇੜ ਦੀ ਗਲਬਾਤ ਲਈ ਪਹੁੰਚਿਆ ਹੈ। ਲਿਯੂ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਟੈਕਸ ਵਧਾਉਣਾ ਕਿਸੀ ਸਮੱਸਿਆ ਦਾ ਹਲ ਨਹੀਂ ਹੈ ਅਤੇ ਉਹ ਸਿਰਫ਼ ਚੀਨ, ਅਮਰੀਕਾ ਲਈ ਨਹੀਂ ਬਲਕਿ ਪੂਰੀ ਦੁਨੀਆਂ ਲਈ ਨੁਕਸਾਨਦਾਇਕ ਹੈ। ਟੈਕਸ ਦੇ ਪ੍ਰਭਾਵ ਵਿਚ ਆਉਣ ਦੇ ਕੁਝ ਘੰਟੇ ਬਾਅਦ ਦੋਹਾਂ ਪੱਖਾਂ ਵਿਚ ਫਿਰ ਤੋਂ ਵਪਾਰ ਵਾਰਤਾ ਸ਼ੁਰੂ ਕਰਨਗੇ।