ਮੱਧ ਪ੍ਰਦੇਸ਼: ਮਹਾਂਮਾਰੀ ਦੌਰਾਨ 3000 ਜੂਨੀਅਰ ਡਾਕਟਰਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ
Published : Jun 4, 2021, 10:25 am IST
Updated : Jun 4, 2021, 10:25 am IST
SHARE ARTICLE
3,000 junior doctors resign in Madhya Pradesh
3,000 junior doctors resign in Madhya Pradesh

ਮੱਧ ਪ੍ਰਦੇਸ਼ ਵਿਚ ਕਰੀਬ 3000 ਜੂਨੀਅਰ ਡਾਕਟਰਾਂ ਅਪਣੀ ਨੌਕਰੀ ਤੋਂ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ।

ਭੋਪਾਲ: ਮੱਧ ਪ੍ਰਦੇਸ਼ (Madhya Pradesh) ਵਿਚ ਕਰੀਬ 3000 ਜੂਨੀਅਰ ਡਾਕਟਰਾਂ ਅਪਣੀ ਨੌਕਰੀ ਤੋਂ ਸਮੂਹਿਕ ਅਸਤੀਫ਼ਾ (Resign) ਦੇ ਦਿੱਤਾ ਹੈ। ਜੂਨੀਅਰ ਡਾਕਟਰਾਂ ਨੇ ਇਹ ਕਦਮ ਮੱਧ ਪ੍ਰਦੇਸ਼ ਹਾਈ ਕੋਰਟ (Madhya Pradesh High Court) ਦੇ ਇਕ ਆਦੇਸ਼ ਤੋਂ ਬਾਅਦ ਚੁੱਕਿਆ ਹੈ। ਦਰਅਸਲ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਅਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਤਿੰਨ ਦਿਨ ਪਹਿਲਾਂ ਹੜਤਾਲ ’ਤੇ ਗਏ ਛੇ ਸਰਕਾਰੀ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ (Junior Doctors) ਨੂੰ 24 ਘੰਟਿਆਂ ਵਿਚ ਕੰਮ ਉੱਤੇ ਵਾਪਸ ਪਰਤਣ ਦੇ ਆਦੇਸ਼ ਦਿੱਤੇ ਗਏ।

Doctors leaving government jobsDoctors

ਇਹ ਵੀ ਪੜ੍ਹੋ: ਫਿਰ ਵਿਗੜੀ Flying Sikh ਮਿਲਖਾ ਸਿੰਘ ਸੀ ਸਿਹਤ, Oxygen ਪੱਧਰ ਡਿੱਗਣ ਕਾਰਨ PGI ਭਰਤੀ

ਆਦੇਸ਼ ਦੇ ਕੁਝ ਘੰਟਿਆਂ ਬਾਅਦ ਹੀ ਕਰੀਬ 3000 ਜੂਨੀਅਰ ਡਾਕਟਰਾਂ ਨੇ ਸਮੂਹਿਕ ਅਸਤੀਫ਼ਾ ਦੇ ਦਿੱਤਾ। ਮੱਧ ਪ੍ਰਧੇਸ਼ ਜੂਨੀਅਰ ਡਾਕਟਰਸ ਐਸੋਸੀਏਸ਼ਨ (Junior Doctors Association) (ਜੂਡਾ) ਦੇ ਪ੍ਰਧਾਨ ਅਰਵਿੰਦ ਮੀਣਾ ਨੇ ਦੱਸਿਆ ਕੇ ਸੂਬੇ ਦੇ ਛੇ ਮੈਡੀਕਲ ਕਾਲਜਾਂ ਦੇ ਕਰੀਬ 3000 ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ ਅਪਣੇ-ਅਪਣੇ ਮੈਡੀਕਲ ਕਾਲਜਾਂ ਦੇ ਡੀਨ ਨੂੰ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ।

Madhya Pradesh High CourtsMadhya Pradesh High Court

ਇਹ ਵੀ ਪੜ੍ਹੋ: 2025 ਵਿੱਚ ਇੰਟਰਨੈਟ ਦੇ ਖੇਤਰ ਵਿੱਚ ਆਵੇਗੀ ਵੱਡੀ ਤਬਦੀਲੀ, 90 ਕਰੋੜ ਲੋਕ ਕਰਨਗੇ ਇਸਦੀ ਵਰਤੋਂ

ਉਹਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਤੀਜੇ ਸਾਲ ਦੇ ਜੂਨੀਅਰ ਡਾਕਟਰਾਂ ਦੇ ਇਨਰੋਲਮੈਂਟ ਰੱਦ ਕਰ ਦਿੱਤੇ ਹਨ। ਇਸ ਲਈ ਹੁਣ ਅਸੀਂ ਪ੍ਰੀਖਿਆ ਵਿਚ ਕਿਵੇਂ ਬੈਠਾਂਗੇ। ਪੋਸਟ-ਗ੍ਰੈਜੂਏਸ਼ਨ (Post Graduation) ਕਰ ਰਹੇ ਜੂਨੀਅਰ ਡਾਕਟਰਾਂ ਨੂੰ ਤਿੰਨ ਸਾਲ ਵਿਚ ਡਿਗਰੀ ਮਿਲਦੀ ਹੈ, ਜਦਕਿ ਦੋ ਸਾਲ ਵਿਚ ਡਿਪਲੋਮਾ ਮਿਲਦਾ ਹੈ। ਅਰਵਿੰਦ ਮੀਣਾ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਅਸੀਂ ਜਲਦੀ ਹੀ ਸੁਪਰੀਮ ਕੋਰਟ ਜਾਵਾਂਗੇ। ਮੈਡੀਕਲ ਅਫਸਰ ਐਸੋਸੀਏਸ਼ਨ (Medical Officer Association) ਅਤੇ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੀ ਸਾਡਾ ਸਾਥ ਦੇ ਰਹੇ ਹਨ।

3,000 junior doctors resign in Madhya Pradesh3,000 junior doctors resign in Madhya Pradesh

ਇਹ ਵੀ ਪੜ੍ਹੋ: ਕਾਂਗਰਸੀਆਂ ਦੀ ‘ਚੁੱਪ ਬਗ਼ਾਵਤ’ ਅਪਣੇ ਦੁਖੜੇ ਹਾਈ ਕਮਾਨ ਅੱਗੇ ਰੱਖ ਕੇ ਵਾਪਸ ਪਰਤੀ

ਉਹਨਾਂ ਦਾਅਵਾ ਕੀਤਾ ਕਿ ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼,  ਕਰਨਾਟਕ, ਤਾਮਿਲਨਾਡੂ ਸਮੇਤ ਸਾਰੇ ਸੂਬਿਆਂ, ਏਮਜ਼ ਅਤੇ ਨਿੱਜੀ ਹਸਪਤਾਲਾਂ ਦੇ ਜੂਨੀਅਰ ਡਾਕਟਰ ਅਤੇ ਸੀਨੀਅਰ ਡਾਕਟਰ ਵੀ ਸਾਡਾ ਸਮਰਥਨ ਕਰਨਗੇ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ ਮਹਾਂਮਾਰੀ ਦੌਰਾਨ ਛੇ ਸਰਕਾਰੀ ਮੈਡੀਕਲ ਕਾਲਜਾਂ ਭੋਪਾਲ, ਇੰਦੌਰ, ਗਵਾਲੀਅਰ, ਜਬਲਪੁਰ, ਸਾਗਰ ਅਤੇ ਰੀਵਾ ਦੇ ਲਗਭਗ 3000 ਜੂਨੀਅਰ ਡਾਕਟਰ ਅਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਹੜਤਾਲ ’ਤੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement