
ਉਡਣਾ ਸਿੱਖ ਮਿਲਖਾ ਸਿੰਘ ਨੂੰ ਖ਼ਰਾਬ ਸਿਹਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ।
ਨਵੀਂ ਦਿੱਲੀ: ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh ) ਨੂੰ ਖ਼ਰਾਬ ਸਿਹਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਉਹਨਾਂ ਨੂੰ ਫੋਨ ’ਤੇ ਗੱਲ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ।
Flying Sikh Milkha Singh
ਇਹ ਵੀ ਪੜ੍ਹੋ: ਪਿਤਾ ਦੀ ਮੌਤ ਤੋਂ ਬਾਅਦ Cycle Girl ਦਾ ਸਹਾਰਾ ਬਣੀ ਪ੍ਰਿਅੰਕਾ ਗਾਂਧੀ
ਪ੍ਰਧਾਨ ਮੰਤਰੀ (Prime Minister) ਨੇ ਮਿਲਖਾ ਸਿੰਘ ਦੇ ਜਲਦ ਸਿਹਤਮੰਦ ਹੋਣ ਦੀ ਕਾਮਤਾ ਕੀਤੀ ਅਤੇ ਉਮੀਦ ਜਤਾਈ ਕਿ ਉਹ ਠੀਕ ਹੋ ਕੇ ਟੋਕਿਓ ਓਲੰਪਿਕ (Tokyo Olympics) ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਹੌਂਸਲਾ ਵਧਾਉਣਗੇ।
PM Modi speaks to Milkha Singh, wishes him speedy recovery
ਇਹ ਵੀ ਪੜ੍ਹੋ: SDG Index 2020-21:ਸਭ ਤੋਂ ਜ਼ਿਆਦਾ ਅੰਕਾਂ ਨਾਲ Top ’ਤੇ ਚੰਡੀਗੜ੍ਹ, ਪੰਜਾਬ ਨੂੰ ਮਿਲਿਆ 13ਵਾਂ ਸਥਾਨ
ਬੀਤੀ ਸ਼ਾਮ ਆਕਸੀਜਨ ਪੱਧਰ ਡਿੱਗਣ ਕਾਰਨ ਮਿਲਖਾ ਸਿੰਘ ਨੂੰ ਪੀਜੀਆਈ ਚੰਡੀਗੜ੍ਹ (PGI Chandigarh) ਦੇ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ। ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ ਮਿਲਖਾ ਸਿਘ ਦੀ ਹਾਲਤ ਸਥਿਰ ਹੈ ਅਤੇ ਡਾਕਟਰ ਲਗਾਤਾਰ ਨਿਗਰਾਨੀ ਰੱਖ ਰਹੇ ਹਨ।
Milkha Singh
ਇਹ ਵੀ ਪੜ੍ਹੋ: ਪਤਨੀ ਦੀ ਕੁੱਟਮਾਰ ਕਰਨ ਵਾਲਾ PCS ਅਧਿਕਾਰੀ ਗ੍ਰਿਫਤਾਰ
ਹਸਪਤਾਲ ਨੇ ਦੱਸਿਆ ਕਿ ਮਿਲਖਾ ਸਿੰਘ ਨੂੰ ਵੀਰਵਾਰ ਸ਼ਾਮ 3.35 ਵਜੇ ਪੀਜੀਆਈ ਦੇ ਕੋਵਿਡ ਹਸਪਤਾਲ ਲਿਆਂਦਾ ਗਿਆ ਸੀ। ਜ਼ਿਕਰਯੋਗ ਹੈ ਕਿ ਉਡਣਾ ਸਿੱਖ ਮਿਲਖਾ ਸਿੰਘ ਨੂੰ ਚਾਰ ਦਿਨ ਪਹਿਲਾਂ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਸੀ।