
ਰਾਸ਼ਟਰੀ ਸਵੈਮਸੇਵਕ ਸੰਘ ਦੀ ਸਥਾਪਨਾ 1925 ਵਿਚ ਨਾਗਪੁਰ 'ਚ ਦੁਸਹਿਰੇ ਵਾਲੇ ਦਿਨ ਹੋਈ ਸੀ।
ਰਾਸ਼ਟਰੀ ਸਵੈਮਸੇਵਕ ਸੰਘ ਦੀ ਸਥਾਪਨਾ 1925 ਵਿਚ ਨਾਗਪੁਰ 'ਚ ਦੁਸਹਿਰੇ ਵਾਲੇ ਦਿਨ ਹੋਈ ਸੀ। ਉਦੋਂ ਤੋਂ ਹੀ ਇਹ ਸੰਗਠਨ ਕਦੇ ਫੈਲਦਾ, ਕਦੇ ਸੁੰਗੜਦਾ ਹੋਇਆ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਦੇ ਮਿਸ਼ਨ 'ਤੇ ਲੱਗਾ ਹੋਇਆ ਹੈ। ਆਰਐਸਐਸ ਕਾਗਜ਼ 'ਤੇ ਹਿੰਦੂਤਵ ਨੂੰ ਧਰਮ ਨਹੀਂ ਜੀਵਨ ਸ਼ੈਲੀ ਕਹਿੰਦਾ ਹੈ ਪਰ ਵਤੀਰੇ 'ਚ ਮੁਸਲਮਾਨਾਂ ਨੂੰ ਭਰਮਾਉਣਾ, ਧਰਮ ਪਰਿਵਰਤਨ, ਗਊ-ਹੱਤਿਆ, ਕਾਮਨ ਸਿਵਲ ਕੋਡ ਵਰਗੇ ਠੋਸ ਧਾਰਮਿਕ ਮੁੱਦਿਆਂ 'ਤੇ ਸਰਗਰਮ ਰਹਿੰਦਾ ਹੈ, ਜਿਹੜੇ ਫ਼ਿਰਕੂ ਤਣਾਅ ਦਾ ਕਾਰਨ ਬਣਦੇ ਹਨ।
RSSਅਣਗਿਣਤ ਰਿਪੋਰਟਾਂ ਮੁਤਾਬਕ ਅਕਸਰ ਇਸ ਸੰਗਠਨ 'ਤੇ ਫ਼ਿਰਕੂ ਦੰਗਿਆਂ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲੱਗਿਆ ਹੈ।ਬੀਤੇ 90 ਸਾਲਾਂ 'ਤੇ ਨਜ਼ਰ ਮਾਰੀਏ ਤਾਂ ਦਿਖਾਈ ਦਿੰਦਾ ਹੈ ਕਿ ਆਰਐਸਐਸ ਵਲੋਂ ਚੁੱਕੇ ਗਏ ਮੁੱਦੇ ਅਤੇ ਗਤੀਵਿਧੀਆਂ ਭਾਵੇਂ ਖ਼ੂਨ-ਖ਼ਰਾਬਾ, ਚੋਣਾਂ ਵੇਲੇ ਧਾਰਮਕ ਧਰੁਵੀਕਰਨ ਅਤੇ ਫਿਰਕਿਆਂ ਵਿਚਾਲੇ ਨਫ਼ਰਤ ਦਾ ਕਾਰਨ ਬਣਦੇ ਹੋਣ ਪਰ ਉਹ ਕਦੇ ਟੀਚੇ ਦੀ ਦਿਸ਼ਾ 'ਚ ਦ੍ਰਿੜ੍ਹ ਫ਼ੈਸਲਾ ਲੈਣ ਦੇ ਮੁਕਾਮ ਤਕ ਨਹੀਂ ਪਹੁੰਚਦੇ।
ਇਸ ਦਾ ਕਾਰਨ ਇਹ ਹੈ ਕਿ ਆਰਐਸਐਸ ਦਾ ਅਪਣਾ ਇਕ ਹਿੰਦੂਤਵ ਹੈ, ਜਿਸ ਦਾ 33 ਕਰੋੜ ਦੇਵੀ-ਦੇਵਤਿਆਂ ਵਾਲੇ, ਸੈਂਕੜੇ ਜਾਤੀਆਂ ਵਿੱਚ ਵੰਡੇ, ਬਹੁ-ਭਾਸ਼ਾਵਾਂ, ਰੀਤੀ-ਰਿਵਾਜ਼, ਰਵਾਇਤਾਂ, ਧਾਰਮਕ ਵਿਸ਼ਵਾਸਾਂ ਵਾਲੇ ਬਹੁਗਿਣਤੀ ਸਮਾਜ ਦੀ ਜੀਵਨ ਸ਼ੈਲੀ ਨਾਲ ਕੋਈ ਮੇਲ ਨਹੀਂ ਹੈ।ਆਦਿਵਾਸੀ ਅਤੇ ਦਲਿਤ ਵੀ ਉਸ ਦੇ ਹਿੰਦੂਤਵ ਵਾਲੇ ਖ਼ਾਨੇ 'ਚ ਫਿੱਟ ਨਹੀਂ ਹੁੰਦੇ ਜਿਹੜੇ ਮੁੜ ਕੇ ਪੁਛਦੇ ਹਨ ਕਿ ਜੇਕਰ ਅਸੀਂ ਵੀ ਹਿੰਦੂ ਹਾਂ ਤਾਂ ਅਛੂਤ ਅਤੇ ਨੀਵੇਂ ਕਿਵੇਂ ਹੋਏ?
RSSਆਰਐਸਐਸ ਦੀ ਇਕ ਹੋਰ ਵੱਡੀ ਮੁਸ਼ਕਲ ਇਹ ਹੈ ਕਿ ਉਸਦਾ ਇਤਿਹਾਸ, ਉਸਦੇ ਲੀਡਰਾਂ ਦੀ ਸੋਚ ਅਤੇ ਵਤੀਰਾ ਲੋਕਤੰਤਰਿਕ ਪ੍ਰਬੰਧ ਵਾਲੇ ਆਧੁਨਿਕ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ, ਕਾਨੂੰਨ, ਸਭਿਆਚਾਰ ਅਤੇ ਦਿਨੋ-ਦਿਨ ਵਧਦੇ ਪੱਛਮੀ ਪ੍ਰਭਾਵ ਵਾਲੀ ਜੀਵਲ ਸ਼ੈਲੀ ਅਤੇ ਸਮਾਜ ਵਿਚ ਬਣਦੀਆਂ ਨਵੀਆਂ ਕਦਰਾਂ-ਕੀਮਤਾਂ ਨਾਲ ਵਾਰ-ਵਾਰ ਟਕਰਾਉਂਦੇ ਹਨ।ਇਸ ਟਕਰਾਅ ਤੋਂ ਕੁਝ ਸਵਾਲ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਦੇਣ ਵਿਚ ਨਾਕਾਮ ਹੋਣ ਕਾਰਨ ਆਰਐਸਐਸ ਦੇ ਵਿਚਾਰਕ ਅਤੇ ਪ੍ਰਚਾਰਕ ਘਬਰਾ ਜਾਂਦੇ ਹਨ।
ਸਵਾਲ ਇਹ ਹਨ : 1.ਆਰਐਸਐਸ ਦਾ ਮੁਖੀ ਕੋਈ ਬ੍ਰਾਹਮਣ (ਰਜਿੰਦਰ ਸਿੰਘ ਉਰਫ਼ ਰੱਜੂ ਭਈਆ ਇਕ ਸਵਰਣ ਅਪਵਾਦ ਸੀ) ਹੀ ਕਿਉਂ ਬਣਾਇਆ ਜਾਂਦਾ ਹੈ? ਲਗਭਗ ਇੱਕ ਸਦੀ ਦੇ ਲੰਬੇ ਸਮੇਂ ਵਿੱਚ ਹੁਣ ਤਕ ਕਿਸੇ ਓਬੀਸੀ, ਦਲਿਤ ਜਾਂ ਮਹਿਲਾ ਨੂੰ ਇਸ ਦਾ ਮੁਖੀ ਕਿਉਂ ਨਹੀਂ ਬਣਾਇਆ ਗਿਆ?
2.ਆਰਐਸਐਸ ਜਾਤੀਗਤ ਰਾਖਵੇਂਕਰਨ ਦੀ ਸਮੀਖਿਆ ਕਿਉਂ ਕਰਨਾ ਚਾਹੁੰਦਾ ਹੈ, ਜਾਤੀਵਾਦ ਦੀ ਕਿਉਂ ਨਹੀਂ? ਕੀ ਰਾਖਵਾਂਕਰਨ ਹਾਸਲ ਕਰਨ ਵਾਲੀਆਂ ਜਾਤੀਆਂ ਘੱਟ ਹਿੰਦੂ ਹਨ?
3. ਕੀ ਆਰਐਸਐਸ ਦੀਆਂ ਉੱਚ-ਸ਼ਖ਼ਸੀਅਤਾਂ ਵਿੱਚੋਂ ਇੱਕ ਵਿਨਾਇਕ ਦਾਮੋਦਰ ਸਾਵਰਕਰ ਉਰਫ਼ ਵੀਰ ਸਾਵਰਕਰ ਨੇ ਜੇਲ ਤੋਂ ਰਿਹਾਅ ਹੋਣ ਲਈ ਅੰਗਰੇਜ਼ਾਂ ਤੋਂ ਮਾਫ਼ੀ ਮੰਗੀ ਸੀ? ਉਹ ਮਾਫ਼ੀਨਾਮਾ ਦਸਤਾਵੇਜ਼ ਦੇ ਰੂਪ ਵਿਚ ਮੌਜੂਦ ਹੈ।
4. ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਦਾ ਆਰਐਸਐਸ ਨਾਲ ਕੋਈ ਸਬੰਧ ਸੀ?
5. ਕੀ ਪੰਚਜਨਯ ਆਰਐਸਐਸ ਦੀ ਮੁੱਖ ਮੈਗਜ਼ੀਨ ਹੈ? (ਹਾਲ ਹੀ ਵਿਚ ਸੰਘ ਮੁਖੀ ਨੇ ਦਾਦਰੀ ਦੀ ਘਟਨਾ ਦੀ ਤੱਥਹੀਣ, ਭੜਕਾਊ ਰਿਪੋਰਟ ਛਾਪਣ ਤੋਂ ਬਾਅਦ ਇਨਕਾਰ ਕੀਤਾ ਸੀ)
6. ਕੀ ਆਰਐਸਐਸ ਨੂੰ ਭਾਰਤ ਦਾ ਝੰਡਾ ਸਵੀਕਾਰ ਨਹੀਂ ਹੈ? (14 ਅਗੱਸਤ 1947 ਨੂੰ ਆਰਐਸਐਸ ਦੀ ਮੈਗਜ਼ੀਨ 'ਚ ਛਪਿਆ-ਭਾਰਤ ਦੇ ਝੰਡੇ ਵਿਚ ਤਿੰਨ ਰੰਗ ਅਸ਼ੁੱਭ ਹਨ, ਇਸ ਤੋਂ ਖ਼ਰਾਬ ਮਨੋਵਿਗਿਆਨਕ ਅਸਰ ਪੈਂਦਾ ਹੈ, ਇਹ ਭਾਰਤ ਮਹਾਦੇਸ਼ ਲਈ ਨੁਕਸਾਨਦਾਇਕ ਹੈ ਜਿਸ ਨੂੰ ਹਿੰਦੂ ਕਦੇ ਸਵੀਕਾਰ ਨਹੀਂ ਕਰਨਗੇ)
RSS7.ਤੁਸੀਂ ਮਾਘੀ 'ਤੇ ਦਲਿਤ ਬਸਤੀਆਂ ਵਿਚ ਸਾਂਝਾ ਲੰਗਰ ਤਾਂ ਲਗਾਉਂਦੇ ਹੋ ਪਰ ਛੂਤ-ਅਛੂਤ ਅਤੇ ਸ਼ੋਸ਼ਣ ਦੀ ਪੈਰੋਕਾਰ ਜਾਤੀਵਾਦ ਵਿਰੁਧ ਚੁੱਪ ਰਹਿੰਦੇ ਹੋ, ਕਿਉਂ?
8. ਰਾਮ ਮੰਦਿਰ ਜੇਕਰ ਮਾਨਤਾ ਦਾ ਪ੍ਰਸ਼ਨ ਹੈ ਤਾਂ ਉਸ ਨੂੰ ਭਾਜਪਾ ਨੂੰ ਸਿਆਸੀ ਸਹੂਲਤ ਦੇ ਹਿਸਾਬ ਨਾਲ ਚੁੱਕਣ ਅਤੇ ਦਫ਼ਨਾਉਣ ਕਿਉਂ ਦਿਤਾ ਜਾਂਦਾ ਹੈ?
9. ਭਾਰਤ ਹਿੰਦੂ ਰਾਸ਼ਟਰ ਹੀ ਕਿਉਂ ਬਣੇ, ਭਾਰਤੀ ਰਾਸ਼ਟਰ ਕਿਉਂ ਨਹੀਂ, ਜਿਸ ਵਿਚ ਗ਼ੈਰ-ਹਿੰਦੂ ਵੀ ਰਹਿ ਸਕਣ?
10. ਤੁਸੀਂ ਭਾਰਤੀ ਦਰਸ਼ਨ ਦੀ ਉਦਾਰਵਾਦੀ, ਤਰਕਵਾਦੀ, ਨਾਸਤਿਕ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਪਰੰਪਰਾਵਾਂ ਦਾ ਸਨਮਾਨ ਕਦੋਂ ਕਰੋਗੇ?