
ਰਾਸ਼ਟਰੀ ਸਿੱਖ ਸੰਗਤ (ਆਰਐਸਐਸ) ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਦਾ ਬਿਨਾਂ ਵਿਰੋਧ ਹੇਠਲੇ......
ਨਵੀਂ ਦਿੱਲੀ : ਰਾਸ਼ਟਰੀ ਸਿੱਖ ਸੰਗਤ (ਆਰਐਸਐਸ) ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਦਾ ਬਿਨਾਂ ਵਿਰੋਧ ਹੇਠਲੇ ਸਦਨ ਦਾ ਘੱਟ ਗਿਣਤੀ ਮੈਂਬਰ ਚੁਣਿਆ ਜਾਣਾ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਆਰਐਸਐਸ ਦੇ ਕੌਮੀ ਪ੍ਰਧਾਨ ਸ. ਗੁਰਚਰਨ ਸਿੰਘ ਗਿੱਲ ਦੀ ਪ੍ਰਧਾਨਗੀ ਵਿਚ ਹੋਈ ਇਕ ਮੀਟਿੰਗ ਵਿਚ ਡਾ. ਅਵਤਾਰ ਸਿੰਘ ਸ਼ਾਸਤਰੀ, ਕੌਮੀ ਮੀਤ ਪ੍ਰਧਾਨ ਸ. ਦਵਿੰਦਰ ਸਿੰਘ ਗੁਜਰਾਲ, ਸ. ਦਵਿੰਦਰ ਸਿੰਘ ਸਾਹਨੀ, ਬੀਬੀ ਹਰਜੀਤ ਕੌਰ ਜੌਲੀ ਨੇ ਖ਼ਾਲਸਾ ਦੇ ਚੁਣੇ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਮੀਟਿੰਗ ਵਿਚ ਕਿਹਾ ਗਿਆ ਹੈ ਕਿ ਅਵਤਾਰ ਸਿੰਘ ਖ਼ਾਲਸਾ ਬੀਤੇ ਸਮੇਂ ਵਿਚ ਅਫ਼ਗ਼ਾਨਿਸਤਾਨ ਦੇ ਉਪਰਲੇ ਸਦਨ ਦੇ ਮੈਂਬਰ ਵੀ ਰਹੇ ਹਨ ਅਤੇ ਉਥੇ ਦੇਸ਼ ਦੀ ਸੇਵਾ ਕਰਦਿਆਂ 10 ਸਾਲ ਫ਼ੌਜ ਵਿਚ ਵੀ ਜ਼ਿੰਮੇਵਾਰੀ ਨਿਭਾਈ। ਜ਼ਿਆਦਾਤਰ ਸਿੱਖ ਪਰਵਾਰ ਅਫ਼ਗ਼ਾਨਿਸਤਾਨ ਨੂੰ ਛੱਡ ਕੇ ਭਾਰਤ ਵਿਚ ਰਹਿ ਰਹੇ ਹਨ। ਭਾਰਤ ਸਰਕਾਰ ਨੂੰ ਇਨ੍ਹਾਂ ਪਰਵਾਰਾਂ ਦਾ ਮੁੜਵਸੇਬਾ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਉਹ ਖ਼ਾਲਸਾ ਨੂੰ ਅਪੀਲ ਕਰਦੇ ਹਨ ਕਿ ਉਹ ਅਪਣੀ ਕਰੋੜਾਂ ਦੀ ਜਾਇਦਾਦ ਅਫ਼ਗ਼ਾਨਿਸਤਾਨ ਵਿਚ ਛੱਡ ਕੇ ਭਾਰਤ ਆਏ ਪਰਵਾਰਾਂ ਨੂੰ ਉਨ੍ਹਾਂ ਦੀ ਜਾਇਦਾਦ ਵਾਪਸ ਦਿਵਾਉਣ ਵਿਚ ਸਹਿਯੋਗ ਕਰਨ।