
ਭਾਰਤ ਦੇ ਬੈਡਮਿੰਟਨ ਖਿਡਾਰੀ ਸਤਵਿਕਸਾਈਰਾਜ ਰੈਂਕੈਰੇਡੀ ਅਤੇ ਚਿਰਾਗ ਸ਼ੈੱਟੀ...
ਨਵੀਂ ਦਿੱਲੀ: ਭਾਰਤ ਦੇ ਬੈਡਮਿੰਟਨ ਖਿਡਾਰੀ ਸਤਵਿਕਸਾਈਰਾਜ ਰੈਂਕੈਰੇਡੀ ਅਤੇ ਚਿਰਾਗ ਸ਼ੈੱਟੀ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਜੋੜੀ ਨੇ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਵਿਸ਼ਵ ਚੈਂਪੀਅਨ ਚੀਨ ਦੇ ਲੀ ਜੂਨ ਹੂਈ ਅਤੇ ਯੂ ਚੇਨ ਲਿਉ ਨੂੰ 21-19, 18-21 ਅਤੇ 21-18 ਨਾਲ ਹਰਾਇਆ।
ਸਿਰਫ ਇੰਨਾ ਹੀ ਨਹੀਂ, ਸਤਵਿਕਸਾਈਰਾਜ ਅਤੇ ਚਿਰਾਗ ਦੀ ਜੋੜੀ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਦੀ ਨਵੀਂ ਰੈਂਕਿੰਗ ਵਿਚ ਪੁਰਸ਼ ਡਬਲਜ਼ ਵਿਚ ਨੌਵੇਂ ਸਥਾਨ ’ਤੇ ਆਵੇਗੀ। ਦੋਵੇਂ ਥਾਈਲੈਂਡ ਓਪਨ ਦਾ ਇਨਾਮ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਵੀ ਬਣ ਗਏ ਹਨ। ਇਸ ਦੇ ਨਾਲ ਹੀ ਦੋਵੇਂ ਸੁਪਰ 500 ਦਾ ਇਨਾਮ ਜਿੱਤਣ ਵਾਲੀ ਪਹਿਲੀ ਜੋੜੀ ਵੀ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।