
ਪਿੰਡ ਖੇੜੀ ਗੰਢਿਆਂ ਦੇ ਲਾਪਤਾ ਬੱਚਿਆਂ ਦੇ ਪਰਵਾਰ ਨੂੰ ਮਿਲਣ ਲਈ ਅੱਜ ਰਿਟਾਇਰਡ ਡੀਆਈਜੀ ਹਰਿੰਦਰ ਸਿੰਘ...
ਪਟਿਆਲਾ: ਪਿੰਡ ਖੇੜੀ ਗੰਢਿਆਂ ਦੇ ਲਾਪਤਾ ਬੱਚਿਆਂ ਦੇ ਪਰਵਾਰ ਨੂੰ ਮਿਲਣ ਲਈ ਅੱਜ ਰਿਟਾਇਰਡ ਡੀਆਈਜੀ ਹਰਿੰਦਰ ਸਿੰਘ ਚਹਿਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਥੇ ਉਨ੍ਹਾਂ ਐਲਾਨ ਕੀਤਾ ਕਿ ਜਿਹੜਾ ਵੀ ਵਿਅਕਤੀ ਲਾਪਤਾ ਬੱਚਿਆਂ ਨੂੰ ਲੱਭੇਗਾ ਜਾ ਉਨ੍ਹਾਂ ਬਾਰੇ ਸੂਚਨਾ ਦੇਵੇਗਾ ਤਾਂ ਉਸ ਨੂੰ ਉਹ ‘ਜਾਗੋ ਨਸ਼ੇ ਤਿਆਗੋ’, ਦੌੜਦਾ ਪੰਜਾਬ ਅਤੇ ਕੋਸ਼ਿਸ਼ ਟਰੱਸਟ ਵੱਲੋਂ 2 ਲੱਖ ਰੁਪਏ ਦਾ ਇਨਾਮ ਦੇਣਗੇ।
Ex. D.I.G
ਉਨ੍ਹਾਂ ਮੌਕੇ ‘ਕਤੇ ਪਿੰਡ ਦੀ ਪੰਚਾਇਤ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਚਹਿਲ ਨੇ ਪਰਵਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਦੇ ਆਈਜੀ ਏਐਸ ਰਾਏ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਪੰਜਾਬ ਦੇ ਕਾਬਲ ਅਫ਼ਸਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਹੁਣ ਤੱਕ ਵੱਡੇ-ਵੱਡੇ ਕੇਸ ਟਰੇਸ ਕੀਤੇ ਹਨ। ਇਸ ਲਈ ਇਨ੍ਹਾਂ ਅਧਿਕਾਰੀਆਂ ਉਤੇ ਭਰੋਸਾ ਕੀਤਾ ਜਾ ਚਾਹੀਦਾ ਹੈ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਡੀਆਈਜੀ ਚਹਿਲ ਨੇ ਕਿਹਾ ਕਿ ਇਸ ਸਮੇਂ ਪਰਵਾਰ ਉਤੇ ਦੁੱਖਾਂ ਦਾ ਕਹਿਰ ਹੈ।
Missing
ਅਜਿਹੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਮਿਲ ਕੇ ਪਰਵਾਰ ਦਾ ਸਾਥ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਚਹਿਲ ਵੱਲੋਂ ਜਾਗੋ ਤਿਆਗੋ, ਦੌੜਦਾ ਪੰਜਾਬ ਅਤੇ ਕੋਸ਼ਿਸ਼ ਟਰੱਸਟ ਚਲਾਇਆ ਜਾ ਰਿਹਾ ਹੈ। ਉਹ ਸ਼ਹਦ ਫ਼ੌਜੀਆਂ ਦੇ ਪਰਵਾਰਾਂ ਅਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ ਦੀ ਮੱਦਦ ਤੋਂ ਇਲਾਵਾ ਬੂਟੇ ਲਾਉਣ ਅਤੇ ਹੋਰ ਸਮਾਜ ਭਲਾਈ ਦੇ ਕਮ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਗ ਦਦਹੇੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ