ਉਨਾਉ ਬਲਾਤਕਾਰ ਮਾਮਲਾ : ਕੁਲਦੀਪ ਦੇ 17 ਟਿਕਾਣਿਆਂ 'ਤੇ ਸੀਬੀਆਈ ਦੀ ਛਾਪੇਮਾਰੀ
Published : Aug 4, 2019, 8:31 pm IST
Updated : Aug 4, 2019, 8:31 pm IST
SHARE ARTICLE
Unnao accident case: CBI searches residence of expelled BJP MLA Kuldeep Singh Sengar
Unnao accident case: CBI searches residence of expelled BJP MLA Kuldeep Singh Sengar

ਜਾਂਚ ਏਜੰਸੀ ਨੇ ਲਖਨਊ, ਉਨਾਵ, ਬਾਂਦਾ ਅਤੇ ਫ਼ਤਿਹਪੁਰ 'ਚ ਇਕੋ ਸਮੇਂ ਕਾਰਵਾਈ ਕੀਤੀ

ਲਖਨਊ : ਉਨਾਉ ਬਲਾਤਕਾਰ ਪੀੜਤਾ ਨਾਲ ਹੋਏ ਹਾਦਸੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਐਤਵਾਰ ਨੂੰ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਦੇ ਲਗਭਗ 15 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਲਖਨਊ, ਉਨਾਵ, ਬਾਂਦਾ ਅਤੇ ਫ਼ਤਿਹਪੁਰ 'ਚ ਇਕੋ ਸਮੇਂ ਕਾਰਵਾਈ ਕੀਤੀ। ਇਸ ਟੀਮ ਕੁਲਦੀਪ ਦੇ ਘਰ ਵੀ ਗਈ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਸੀਬੀਆਈ ਨੇ ਸੀਤਾਪੁਰ ਜੇਲ 'ਚ ਉਸ ਤੋਂ ਲਗਭਗ 6 ਘੰਟੇ ਪੁਛਗਿਛ ਕੀਤੀ ਸੀ। ਇਸ ਦੌਰਾਨ ਕੁਲਦੀਪ ਨੂੰ ਮਿਲਣ ਵਾਲੇ ਲੋਕਾਂ ਦੀ ਸੂਚੀ ਵੀ ਖੰਗਾਲੀ ਗਈ।

Unnao accident case: CBI searches residence of expelled BJP MLA Kuldeep Singh SengarUnnao accident case: CBI searches residence of Kuldeep Singh Sengar

ਸੀਬੀਆਈ ਟੀਮ ਸਨਿਚਰਵਾਰ ਨੂੰ ਤੀਜੀ ਵਾਰ ਹਾਦਸੇ ਵਾਲੀ ਥਾਂ ਦੀ ਜਾਂਚ ਕਰਨ ਪੁੱਜੀ ਸੀ। ਹਾਸਦੇ ਵਾਲੀ ਥਾਂ ਨੇੜੇ ਮੌਜੂਦ ਦੁਕਾਨਦਾਰਾਂ ਦੇ ਬਿਆਨ ਦਰਜ ਕੀਤੇ ਗਏ। ਪੀੜਤਾ ਦੀ ਕਾਰ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਅਤੇ ਕਲੀਨਰ ਤਿੰਨ ਦਿਨ ਦੀ ਰਿਮਾਂਡ 'ਤੇ ਹਨ। ਟਰੱਕ ਮਾਲਕ ਦਵਿੰਦਰ ਕਿਸ਼ੋਰ ਪਾਲ ਵੀ ਐਤਵਾਰ ਸਵੇਰੇ ਲਖਨਊ ਸਥਿਤ ਸੀਬੀਆਈ ਦਫ਼ਤਰ ਪੁੱਜਾ। ਉਸ ਨੂੰ ਸੀਬੀਆਈ ਨੇ ਪੁਛਗਿਛ ਲਈ ਤਲਬ ਕੀਤਾ ਸੀ। ਦਵਿੰਦਰ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ। ਕੁਲਦੀਪ ਸੇਂਗਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। 

Unnao accident case: CBI searches residence of Kuldeep Singh SengarUnnao accident case: CBI searches residence of Kuldeep Singh Sengar

ਦੱਸ ਦੇਈਏ ਕਿ ਸਨਿਚਰਵਾਰ ਨੂੰ ਸੀ.ਬੀ.ਆਈ. ਦੀ ਤਿੰਨ ਮੈਂਬਰੀ ਟੀਮ ਸੀਤਾਪੁਰ ਜੇਲ 'ਚ ਪਹੁੰਚਣ 'ਤੇ ਜੇਲ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ ਸੀ। ਜੇਲ ਪ੍ਰਸ਼ਾਸਨ ਨਾਲ ਜੁੜੇ ਮਾਹਰਾਂ ਨੇ ਦਸਿਆ ਹੈ ਕਿ ਟੀਮ ਲਗਭਗ 6 ਘੰਟਿਆਂ ਤਕ ਜੇਲ ਦੇ ਅੰਦਰ ਜਾਂਚ ਕੀਤੀ ਅਤੇ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਗਏ। ਸੀ.ਬੀ.ਆਈ. ਅਧਿਕਾਰੀਆਂ ਨੇ ਦੋਸ਼ੀ ਵਿਧਾਇਕ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਇਲਾਵਾ ਸੀ.ਬੀ.ਆਈ. ਅਧਿਕਾਰੀਆਂ ਨੇ ਜ਼ੇਲ ਅਧਿਕਾਰੀਆਂ ਅਤੇ ਕੁਲਦੀਪ ਸੇਂਗਰ ਦੀ ਬੈਰਕ ਦੀ ਸੁਰੱਖਿਆ 'ਚ ਲੱਗੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਸੀ।

Unnao accident case: CBI searches residence of Kuldeep Singh SengarUnnao accident case: CBI searches residence of Kuldeep Singh Sengar

ਬੀਤੀ 28 ਜੁਲਾਈ ਨੂੰ ਪੀੜਤਾ ਦਾ ਪਰਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ 'ਚ ਪੀੜਤਾ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ ਸੀ, ਜਦਕਿ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਪੀੜਤਾ ਲਖਨਊ ਦੇ ਮੈਡੀਕਲ ਕਾਲਜ 'ਚ ਵੈਂਟੀਲੇਟਰ 'ਤੇ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਪਹਿਲੀ ਵਾਰ ਸਾਲ 2002 'ਚ ਬਸਪਾ ਦੀ ਟਿਕਟ 'ਤੇ ਉਨਾਉ ਸਦਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ।

Unnao accident case: CBI searches residence of expelled BJP MLA Kuldeep Singh SengarUnnao accident case: CBI searches residence of Kuldeep Singh Sengar

ਇਸ ਤੋਂ ਬਾਅਦ 2007 'ਚ ਇਸੇ ਜ਼ਿਲ੍ਹੇ ਦੀ ਬਾਂਗਰਮਊ ਅਤੇ 2012 'ਚ ਭਗਵੰਤਨਗਰ ਸੀਟ ਤੋਂ ਸਪਾ ਦਾ ਵਿਧਾਇਕ ਰਿਹਾ। 2017 'ਚ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਕੁਲਦੀਪ ਸੇਂਗਰ ਭਾਜਪਾ 'ਚ ਸ਼ਾਮਲ ਹੋ ਗਏ ਸਨ। ਬੀਤੇ 17 ਸਾਲਾਂ 'ਚ ਕੁਲਦੀਪ ਨੇ ਇਲਾਕੇ 'ਚ ਚੰਗਾ ਦਬਦਬਾ ਬਣਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਸਾਕਸ਼ੀ ਮਹਾਰਾਜ ਉਸ ਨੂੰ ਜੇਲ 'ਚ ਮਿਲਣ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement