ਉਨਾਵ ਗੈਂਗਰੇਪ ਮਾਮਲਾ : ਸੜਕ ਹਾਦਸੇ 'ਚ ਪੀੜਤ ਲੜਕੀ ਗੰਭੀਰ ਜ਼ਖ਼ਮੀ, 2 ਦੀ ਮੌਤ
Published : Jul 28, 2019, 10:09 pm IST
Updated : Jul 28, 2019, 10:12 pm IST
SHARE ARTICLE
Unnao woman who accused BJP MLA of raping her hit by truck, 2 relatives dead
Unnao woman who accused BJP MLA of raping her hit by truck, 2 relatives dead

ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ 'ਤੇ ਲਗਾਇਆ ਸੀ ਬਲਾਤਕਾਰ ਦਾ ਦੋਸ਼

ਰਾਏ ਬਰੇਲੀ : ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ 'ਚ ਹੋਏ ਇਕ ਸੜਕ ਹਾਦਸੇ 'ਚ ਉਨਾਵ ਬਲਾਤਕਾਰ ਮਾਮਲੇ ਦੀ ਪੀੜਤਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ। ਇਸ ਹਾਦਸੇ 'ਚ ਉਸ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ। ਜ਼ਖ਼ਮੀ ਵਕੀਲ ਅਤੇ ਬਲਾਤਕਾਰ ਪੀੜਤਾ ਨੂੰ ਲਖਨਊ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨਾਵ ਪੁਲਿਸ ਮੁਤਾਬਕ ਇਹ ਹਾਦਸਾ ਰਾਏਬਰੇਲੀ ਦੇ ਗੁਰਬਖ਼ਸ਼ਗੰਜ ਥਾਣਾ ਖੇਤਰ 'ਚ ਹੋਇਆ ਹੈ।

Unnao woman who accused BJP MLA of raping her hit by truck, 2 relatives deadUnnao woman who accused BJP MLA of raping her hit by truck, 2 relatives dead

ਸਥਾਨਕ ਲੋਕਾਂ ਮੁਤਾਬਕ ਉਨਾਵ ਸਮੂਹਕ ਬਲਾਤਕਾਰ ਪੀੜਤਾ ਦੇ ਚਾਚਾ ਜੇਲ 'ਚ ਬੰਦ ਹਨ। ਚਾਚੇ ਨੂੰ ਮਿਲਣ ਲਈ ਪੀੜਤਾ, ਉਸ ਦੀ ਮਾਂ, ਮਾਸੀ, ਚਾਚੀ ਅਤੇ ਵਕੀਲ ਰਾਏਬਰੇਲੀ ਜੇਲ ਜਾ ਰਹੇ ਸਨ। ਰਾਏਬਰੇਲੀ ਜ਼ਿਲ੍ਹੇ ਦੇ ਐਨਐਚ-32 'ਤੇ ਗੁਰਬਖ਼ਸ਼ ਥਾਣਾ ਇਕਾਲੇ ਦੇ ਅਟੋਰਾ ਪਿੰਡ ਨੇੜੇ ਕਾਰ ਅਤੇ ਟਰੱਕ 'ਚ ਟੱਕਰ ਹੋ ਗਈ। ਹਾਦਸੇ ਸਮੇਂ ਜ਼ੋਰਦਾਰ ਮੀਂਹ ਪੈ ਰਿਹਾ ਸੀ। ਜ਼ਖ਼ਮੀਆਂ ਨੂੰ ਲਖਨਊ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ।

Unnao woman who accused BJP MLA of raping her hit by truck, 2 relatives deadUnnao woman who accused BJP MLA of raping her hit by truck, 2 relatives dead

ਬਲਾਤਕਾਰ ਪੀੜਤਾ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਉਪਲੱਬਧ ਕਰਵਾਈ ਗਈ ਸੀ। ਹਾਦਸੇ ਸਮੇਂ ਉਨ੍ਹਾਂ ਨਾਲ ਕੋਈ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ 'ਚ ਥਾਂ ਨਾ ਹੋਣ ਕਾਰਨ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਆਏ ਸਨ। ਉਧਰ ਭਾਜਪਾ ਨਾਲ ਜੁੜਿਆ ਮਾਮਲਾ ਹੋਣ ਕਾਰਨ ਵਿਰੋਧੀ ਪਾਰਟੀਆਂ ਨੇ ਵੀ ਨਿਸ਼ਾਨਾ ਲਗਾਉਣੇ ਸ਼ੁਰੂ ਕਰ ਦਿਤੇ ਹਨ। ਸਮਾਜਵਾਦੀ ਪਾਰਟੀ ਦੇ ਆਗੂ ਉਦੈਵੀਰ ਅਤੇ ਸੁਨੀਲ ਸਾਜਨ ਗੰਭੀਰ ਜ਼ਖ਼ਮੀ ਪੀੜਤਾ ਨੂੰ ਮਿਲਣ ਹਸਪਤਾਲ ਪੁੱਜੇ।

BJP MLA Kuldeep SengarBJP MLA Kuldeep Sengar

ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦਾ ਦੋਸ਼ ਸੀ ਕਿ ਉਸ ਨਾਲ 4 ਜੂਨ 2017 ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਪੀੜਤਾ ਵਿਧਾਇਕ ਦੇ ਘਰ ਆਪਣੇ ਇਕ ਰਿਸ਼ਤੇਦਾਰ ਨਾਲ ਨੌਕਰੀ ਮੰਗਣ ਗਈ ਸੀ। ਜਦ ਉਸ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਪਰਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿਤੀ। ਜਦ ਉਹ ਥਾਣੇ ਗਈ ਤਾਂ ਐਫਆਈਆਰ ਨਹੀਂ ਲਿਖੀ। ਇਸ ਤੋਂ ਬਾਅਦ ਤਹਿਰੀਰ ਬਦਲ ਦਿਤੀ ਗਈ। ਜਦ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਕੁਲਦੀਪ ਸੇਂਗਰ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਸਰਕਾਰ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਬਾਰੇ ਵੀ ਕਿਹਾ ਸੀ। 

Unnao woman who accused BJP MLA of raping her hit by truck, 2 relatives deadUnnao woman who accused BJP MLA of raping her hit by truck, 2 relatives dead

ਕੁਲਦੀਪ ਸੇਂਗਰ ਬਾਂਗਰਮਊ ਤੋਂ ਭਾਜਪਾ ਦੇ ਵਿਧਾਇਕ ਹਨ। ਉਹ ਉਨਾਵ 'ਚ ਵੱਖ-ਵੱਖ ਵਿਧਾਨ ਸਭਾ ਸੀਟਾਂ ਤੋਂ ਚਾਰ ਵਾਰ ਲਗਾਤਾਰ ਵਿਧਾਇਕ ਹਨ। ਕੁਲਦੀਪ ਨੇ ਰਾਜਨੀਤੀ ਦੀ ਸ਼ੁਰੂਆਤ ਕਾਂਗਰਸ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਬਸਪਾ 'ਚ ਸ਼ਾਮਲ ਹੋਏ। ਕੁਝ ਸਾਲ ਮਗਰੋਂ ਬਸਪਾ ਛੱਡ ਸਪਾ 'ਚ ਵੀ ਵਿਧਾਇਕ ਰਹੇ। ਇਸ ਮਗਰੋਂ ਭਾਜਪਾ ਵਿਚ ਸ਼ਾਮਲ ਹੋਏ ਹਨ।

Location: India, Uttar Pradesh, Unnao

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement