
ਰਾਜਸਥਾਨ ਦੇ ਜੋਧਪੁਰ ਦੇ ਬਾਹਰੀ ਇਲਾਕੇ ਵਿਚ ਏਅਰਫੋਰਸ ਦਾ ਇਕ ਲੜਾਕੂ ਜਹਾਜ਼ ਮਿਗ 27 ਹਾਦਸਾਗ੍ਰਸਤ ਹੋ ਗਿਆ
ਨਵੀ ਦਿੱਲੀ, ਰਾਜਸਥਾਨ ਦੇ ਜੋਧਪੁਰ ਦੇ ਬਾਹਰੀ ਇਲਾਕੇ ਵਿਚ ਏਅਰਫੋਰਸ ਦਾ ਇਕ ਲੜਾਕੂ ਜਹਾਜ਼ ਮਿਗ 27 ਹਾਦਸਾਗ੍ਰਸਤ ਹੋ ਗਿਆ। ਦੱਸ ਦਈਏ ਕਿ ਘਟਨਾ ਮੰਗਲਵਾਰ ਸਵੇਰ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਏਅਰਫੋਰਸ ਦਾ ਇਹ ਲੜਾਕੂ ਜਹਾਜ਼ ਪੂਰੀ ਤਰ੍ਹਾਂ ਸੜਕੇ ਸਵਾਹ ਹੋ ਗਿਆ। ਮੌਕੇ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਕੇ ਬਚਾਅ ਕਾਰਜਾਂ ਵਿਚ ਜੁਟੀਆਂ ਹਨ। ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ।
MiG-27 crashes in Jodhpur, pilot ejects safely
ਮੰਗਲਵਾਰ ਸਵੇਰ ਜੋਧਪੁਰ ਦੇ ਦੇਵਲਿਆ ਪਿੰਡ ਦੇ ਕੋਲ ਰੂਟੀਨ ਮਿਸ਼ਨ ਦੇ ਦੌਰਾਨ ਲੜਾਕੂ ਜਹਾਜ਼ ਮਿਗ 27 ਗਿਰ ਗਿਆ। ਤੇਜ਼ ਧਮਾਕੇ ਦੇ ਨਾਲ ਲੜਾਕੂ ਜਹਾਜ਼ ਜ਼ਮੀਨ ਉੱਤੇ ਡਿਗਿਆ ਅਤੇ ਨਸ਼ਟ ਹੋ ਗਿਆ। ਮੌਕੇ ਉੱਤੇ ਫੌਜ ਦੇ ਜਵਾਨ ਵੀ ਪਹੁੰਚ ਚੁੱਕੇ ਹਨ। ਫਿਲਹਾਲ ਕਿਸੇ ਜਾਣੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ।
ਇਸ ਹਾਦਸੇ ਵਿਚ ਪਾਇਲਟ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
MiG-27 crashes in Jodhpur, pilot ejects safely
ਹਵਾਈ ਫੌਜ ਨੇ ਕਰੈਸ਼ ਦੀ ਜਾਂਚ ਲਈ ਕੋਰਟ ਆਫ ਇੰਕਵਾਇਰੀ ਦਾ ਆਦੇਸ਼ ਦਿੱਤਾ ਹੈ। ਹਾਲਾਂਕਿ ਇਨ੍ਹਾਂ ਦਿਨਾਂ ਮਿਗ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਮਿਗ - 21 ਲੜਾਕੂ ਜੈਟ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ ਸੀ।