
ਨਵਾਂ ਮੋਟਰ ਗੱਡੀ ਐਕਟ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਉਸ ਤੋਂ ਬਾਅਦ...
ਚੰਡੀਗੜ੍ਹ: ਨਵਾਂ ਮੋਟਰ ਗੱਡੀ ਐਕਟ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਉਸ ਤੋਂ ਬਾਅਦ ਹੀ ਲੋਕਾਂ ਦੇ ਭਾਰੀ ਚਲਾਨ ਕਟੇ ਜਾਣ ਲੱਗੇ ਹਨ। ਅਜਿਹੇ ਚਲਾਨ ਕਿ ਲੋਕਾਂ ਨੂੰ ਲੋਨ ਲੈ ਕੇ ਮੋੜਨੇ ਪੈ ਰਹੇ ਹਨ। ਪਹਿਲਾਂ ਖਬਰ ਆਈ ਕਿ ਗੁਰੁਗਰਾਮ ਟਰੈਫਿਕ ਪੁਲਿਸ ਨੇ ਇੱਕ ਸਖ਼ਸ਼ ‘ਤੇ 23 ਹਜ਼ਾਰ ਰੁਪਏ ਦਾ ਚਲਾਣ ਠੋਕ ਦਿੱਤਾ। ਜਦਕਿ ਉਸਦੀ ਸਕੂਟੀ ਦੀ ਕੀਮਤ 15 ਹਜਾਰ ਸੀ। ਹੁਣ ਅਜਿਹੀ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ, ਗੁਰੁਗਰਾਮ ਤੋਂ ਹੀ ਦੇ ਮੁਤਾਬਕ, ਟਰੈਫਿਕ ਪੁਲਿਸ ਨੇ ਇੱਕ ਟਰੱਕ ਡਰਾਇਵਰ ਦਾ 59 ਹਜਾਰ ਰੁਪਏ ਦਾ ਚਲਾਨ ਕੱਟਿਆ ਹੈ। ਉਹ ਵੀ ਇੱਕ ਨਹੀਂ ਸਗੋਂ 10 ਨਿਯਮਾਂ ਵਿੱਚ।
ਇਹ ਸੀ ਉਹ 10 ਗਲਤੀਆਂ ਜਿਨ੍ਹਾਂ ‘ਤੇ ਚਲਾਨ ਕੱਟਿਆ
ਡਰਾਇਵਿੰਗ ਲਾਇਸੈਂਸ ਮੌਜੂਦ ਨਹੀਂ
ਰਜਿਸਟਰੇਸ਼ਨ ਸਰਟਿਫਿਕੇਟ ਨਹੀਂ
ਟਰਾਂਸਪੋਰਟ ਵਾਹਨ ਨੂੰ ਬਿਨਾਂ ਫਿਟਨੇਸ ਦੇ ਕੰਮ ਵਿੱਚ ਲਿਆਉਣ
ਥਰਡ ਪਾਰਟੀ ਦਾ ਇੰਸ਼ੋਰੈਂਸ ਨਹੀਂ
ਪ੍ਰਦੂਸ਼ਣ ਸਰਟਿਫਿਕੇਟ ਨਹੀਂ
ਖਤਰਨਾਕ ਮਾਲ ਨੂੰ ਟਰਾਂਸਪੋਰਟ ਕਰਨਾ
ਖਤਰਨਾਕ ਡਰਾਇਵਿੰਗ
ਪੁਲਿਸ ਦੇ ਆਰਡਰ ਨੂੰ ਨਾ ਮੰਨਣਾ
ਟਰੈਫਿਕ ਸਿਗਨਲ ਨੂੰ ਨਾ ਮੰਨਣਾ
ਪੀਲੀ ਲਾਇਟ ਦੀ ਉਲੰਘਣਾ ਕਰਨਾ
ਤਾਂ ਇਸ 10 ਨਿਯਮਾਂ ਵਿੱਚ ਟਰੱਕ ਡਰਾਇਵਰ ਦਾ ਚਲਾਨ ਕੱਟਿਆ ਅਤੇ 59 ਹਜਾਰ ਭਰਨੇ ਪੈ ਗਏ। ਜੇਕਰ ਗੁਰੂਗਰਾਮ ਟਰੈਫਿਕ ਪੁਲਿਸ ਦੇ ਟਵਿਟਰ ਨੂੰ ਵੇਖੋ, ਤਾਂ ਵਿੱਖ ਜਾਵੇਗਾ ਕਿ ਕਿਸ ਸਪੀਡ ਨਾਲ ਲੋਕਾਂ ਦੇ ਭਿਆਨਕ ਚਲਾਨ ਕੱਟ ਰਹੇ ਹਨ। ਇੱਕ ਕਾਰ ਦਾ ਵੀ 59 ਹਜਾਰ ਰੁਪਏ ਦਾ ਚਲਾਨ ਕੱਟਿਆ ਹੈ। ਹੁਣ ਨਵੇਂ ਨਿਯਮ ਤਾਂ ਆ ਗਏ ਹਨ। ਵੱਡੇ-ਵੱਡੇ ਚਲਾਨ ਕੱਟ ਰਹੇ ਹਨ। ਤੁਹਾਡੀ ਇੱਕ ਕੀ 2-3 ਮਹੀਨੇ ਦੀ ਸੈਲਰੀ ਛੂ-ਮੰਤਰ ਹੋ ਸਕਦੀ ਹੈ।
Challan
ਇਸ ਲਈ ਤੁਹਾਡੇ ਕੋਲ ਬਚਣ ਦਾ ਕੇਵਲ ਇੱਕ ਹੀ ਰਸਤਾ ਹੈ। ਆਪਣੀ ਗੱਡੀ ਨੂੰ ਇੱਕਦਮ ਅਪ ਟੂ ਡੇਟ ਰੱਖੋ। ਸਾਰੇ ਕਾਗਜ਼ਾਤ ਠੀਕ, ਅਪਡੇਟੇਡ ਅਤੇ ਆਪਣੇ ਕੋਲ ਰੱਖੋ। ਬਿਨਾਂ ਹੈਲਮੇਟ ਦੇ ਤਾਂ ਗੱਡੀ ਨੂੰ ਟਚ ਵੀ ਨਾ ਕਰੋ।