
ਹੈਲਮੇਟ, ਆਰ.ਸੀ. ਪੋਲੀਊਸ਼ਨ, ਬੀਮਾ ਕੁਝ ਵੀ ਨਹੀਂ ਸੀ
ਨਵੀਂ ਦਿੱਲੀ : ਟ੍ਰੈਫ਼ਿਕ ਨਿਯਮਾਂ ਨੂੰ ਤੋੜਨਾ ਹੁਣ ਕਿੰਨਾ ਮਹਿੰਗਾ ਪਵੇਗਾ, ਇਸ ਦਾ ਤਾਜ਼ਾ ਉਦਾਹਰਣ ਸਾਹਮਣੇ ਆਇਆ ਹੈ। ਰਾਜਧਾਨੀ ਦਿੱਲੀ ਦੇ ਇਕ ਵਸਨੀਕ ਦਾ ਗੁਰੂਗ੍ਰਾਮ 'ਚ 23 ਹਜ਼ਾਰ ਰੁਪਏ ਦਾ ਚਲਾਨ ਹੋਇਆ ਹੈ। ਇਹ ਵਿਅਕਤੀ ਦਿੱਲੀ ਦੀ ਗੀਤਾ ਕਾਲੋਨੀ ਇਲਾਕੇ 'ਚ ਰਹਿੰਦਾ ਹੈ। ਇਹ ਚਲਾਨ ਗੁਰੂਗ੍ਰਾਮ ਜ਼ਿਲ੍ਹਾ ਅਦਾਲਤ ਨੇੜੇ ਹੋਇਆ।
Rs 23,000 challan for scooty owner in Gurugram
ਜਿਸ ਵਿਅਕਤੀ ਦਾ ਚਲਾਨ ਹੋਇਆ, ਉਸ ਦਾ ਨਾਂ ਦਿਨੇਸ਼ ਮਦਾਨ ਹੈ। ਦਿਨੇਸ਼ ਹਰਿਆਣਾ ਦੇ ਗੁਰੂਗ੍ਰਾਮ ਅਦਾਲਤ 'ਚ ਕੰਮ ਕਰਦਾ ਹੈ। ਸੋਮਵਾਰ ਨੂੰ ਉਹ ਕਿਸੇ ਕੰਮ ਲਈ ਆਪਣੀ 2015 ਮਾਡਲ ਦੀ ਸਕੂਟੀ ਲੈ ਕੇ ਨਿਕਲੇ ਤਾਂ ਟ੍ਰੈਫ਼ਿਕ ਪੁਲਿਸ ਦੇ ਹੱਥੇ ਚੜ੍ਹ ਗਏ। ਦਿਨੇਸ਼ ਨੇ ਉਦੋਂ ਹੈਲਮੇਟ ਨਹੀਂ ਪਾਇਆ ਸੀ। ਪੁਲਿਸ ਨੇ ਜਦੋਂ ਉਨ੍ਹਾਂ ਤੋਂ ਗੱਡੀ ਦੀ ਰਜਿਸਟ੍ਰੇਸ਼ਨ, ਲਾਈਸੈਂਸ, ਏਅਰ ਪੋਲਿਊਸ਼ਨ ਐਨਓਸੀ, ਹੈਲਮੇਟ ਅਤੇ ਥਰਡ ਪਾਰਟੀ ਇੰਸ਼ੋਰੈਂਸ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਲ ਉਸ ਸਮੇਂ ਕੋਈ ਕਾਗ਼ਜ਼ ਨਹੀਂ ਸੀ। ਦਿਨੇਸ਼ ਨੇ ਕਾਗ਼ਜ਼ ਘਰੋਂ ਮੰਗਵਾਉਣ ਬਾਰੇ ਕਿਹਾ, ਪਰ ਉਦੋਂ ਤਕ ਉਨ੍ਹਾਂ ਦਾ 23 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਚੁੱਕਾ ਸੀ।
Rs 23,000 challan for scooty owner in Gurugram
ਇਹ ਚਲਾਨ ਮੋਟਰ ਵਹੀਕਲ ਐਕਟ 1988 ਸੈਕਸ਼ਨ 213 (5) (e) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੀਤਾ ਗਿਆ। ਬਗੈਰ ਹੈਲਮੇਟ 1000 ਰੁਪਏ, ਬਗੈਰ ਲਾਈਸੈਂਸ ਦੇ 5000 ਰੁਪਏ, ਬਗੈਰ ਇੰਸ਼ੋਰੈਂਸ ਦੇ 2000 ਰੁਪਏ, ਬਗੈਰ ਰਜਿਸਟ੍ਰੇਸ਼ਨ ਦੇ 5000 ਰੁਪਏ ਅਤੇ ਏਅਰ ਪੋਲਿਊਸ਼ਨ ਐਨਓਸੀ ਨਾ ਹੋਣ 'ਤੇ 10000 ਰੁਪਏ ਦਾ ਚਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਕੁਲ 23 ਹਜ਼ਾਰ ਰੁਪਏ ਦਾ ਚਲਾਨ ਬਣਿਆ।
Rs 23,000 challan for scooty owner in Gurugram - File Photo
ਸਕੂਟੀ ਦੀ ਕੀਮਤ 15 ਹਜ਼ਾਰ ਰੁਪਏ :
ਜਦੋਂ ਦਿਨੇਸ਼ ਦਾ ਚਲਾਨ ਕੀਤਾ ਗਿਆ ਤਾਂ ਉਸ ਸਮੇਂ ਉਨ੍ਹਾਂ ਕੋਲ 23 ਹਜ਼ਾਰ ਰੁਪਏ ਨਹੀਂ ਸਨ, ਜਿਸ ਕਾਰਨ ਟ੍ਰੈਫ਼ਿਕ ਪੁਲਿਸ ਨੇ ਉਨ੍ਹਾਂ ਦੀ ਸਕੂਟੀ ਜ਼ਬਤ ਕਰ ਲਈ ਅਤੇ ਮਾਮਲਾ ਅਦਾਲਤ 'ਚ ਪੁੱਜ ਗਿਆ। ਦਿਨੇਸ਼ ਮੁਤਾਬਕ ਉਨ੍ਹਾਂ ਦੀ ਐਵੀਏਟਰ ਸਕੂਟੀ ਦੀ ਮੌਜੂਦਾ ਕੀਮਤ 15 ਹਜ਼ਾਰ ਰੁਪਏ ਹੈ, ਜਦਕਿ ਚਲਾਨ 23 ਹਜ਼ਾਰ ਦਾ ਹੋਇਆ ਹੈ। ਅਜਿਹੇ 'ਚ ਉਹ ਚਲਾਨ ਨਹੀਂ ਭਰਨਗੇ।