
ਸਰਕਾਰ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ
ਦੇਹਰਾਦੂਨ: ਦੇਹਰਾਦੂਨ ਦੇ ਆਈਆਈਪੀ ਦਫ਼ਤਰ ਵਿਚ ਪਲਾਸਟਿਕ ਵੇਸਟ ਨਾਲ ਡੀਜ਼ਲ ਬਣਾਉਣ ਦਾ ਪਲਾਂਟ ਲਗਾਇਆ ਗਿਆ ਹੈ। ਇਹ ਦੁਨੀਆ ਦਾ ਚੌਥਾ ਪਲਾਂਟ ਹੈ ਜਿੱਥੇ ਪਲਾਸਟਿਕ ਨਾਲ ਡੀਜ਼ਲ ਦੇ ਨਾਲ ਕਈ ਤਰ੍ਹਾਂ ਦੇ ਪੈਟਰੋ ਪ੍ਰੋਡਕਟ ਤਿਆਰ ਹੋਣਗੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਆਸਾਨੀ ਨਾਲ ਡੀਜ਼ਲ ਬਣਾਇਆ ਜਾ ਸਕੇਗਾ ਜੋ ਵਾਹਨਾਂ ਨਾਲ ਉਦਯੋਗਿਕ ਖੇਤਰਾਂ ਵਿਚ ਵੀ ਇਸਤੇਮਾਲ ਕੀਤਾ ਜਾਵੇਗਾ।
Plastic
ਖਾਸ ਗੱਲ ਇਹ ਹੈ ਕਿ ਪਲਾਸਟਿਕ ਵੇਸਟ ਇਕ ਚੁਣੌਤੀ ਬਣ ਗਿਆ ਹੈ। ਇਹ ਵਾਤਾਵਾਰਣ ਨੂੰ ਜਿੱਥੇ ਨੁਕਸਾਨ ਪਹੁੰਚਾ ਰਿਹਾ ਹੈ ਉੱਥੇ ਹੀ ਜੀਵ ਜੰਤੂਆਂ ਲਈ ਵੀ ਕਾਫ਼ੀ ਹਾਨੀਕਾਰਕ ਬਣਿਆ ਹੋਇਆ ਹੈ। ਇਸ ਪਲਾਂਟ ਰਾਹੀਂ ਵਾਤਾਵਾਰਣ, ਨਦੀਆਂ, ਨਾਲਿਆਂ ਅਤੇ ਪਸ਼ੂਆਂ ਲਈ ਵੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਦਸ ਦਈਏ ਕਿ ਪਿਛਲੇ ਸਾਲ ਆਈਆਈਪੀ ਦੇ ਵਿਗਿਆਨੀਆਂ ਨੇ ਬਾਇਓਫਊਲ ਬਣਾਇਆ ਸੀ ਜਿਸ ਨਾਲ ਦੇਹਰਾਦੂਨ ਤੋਂ ਦਿੱਲੀ ਤਕ ਐਰੋਪਲੇਨ ਨੂੰ ਚਲਾਇਆ ਗਿਆ ਸੀ।
Plastic
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ਵਰਧਨ ਦਾ ਕਹਿਣਾ ਹੈ ਕਿ ਅਜਿਹੇ ਪਲਾਂਟ ਨੂੰ ਦੇਸ਼ ਦੇ ਕਈ ਰਾਜਾਂ ਵਿਚ ਲਗਾਇਆ ਜਾਵੇਗਾ। ਇਹ ਪਲਾਂਟ ਅਜੇ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਹੁਣ ਇਸ ਦੀ ਸ਼ੁਰੂਆਤ ਵਪਾਰਕ ਪੱਧਰ 'ਤੇ ਕੀਤੀ ਜਾਵੇਗੀ। ਪਲਾਂਟ ਦੀ ਪੂਰੀ ਕੀਮਤ 3 ਸਾਲਾਂ ਦੇ ਅੰਦਰ-ਅੰਦਰ ਮੁੜ ਪ੍ਰਾਪਤ ਕੀਤੀ ਜਾ ਸਕਦੀ ਹੈ। ਤਰੀਕੇ ਨਾਲ 5 ਤੋਂ 10 ਟਨ ਪਲਾਂਟ ਸਥਾਪਤ ਕੀਤਾ ਜਾਵੇਗਾ।
ਪਹਿਲਾਂ ਪਲਾਂਟ ਵਿਚੋਂ ਨਿਕਲਦਾ ਤੇਲ ਸਰਕਾਰੀ ਅਤੇ ਫ਼ੌਜ ਦੀਆਂ ਗੱਡੀਆਂ ਅਤੇ ਸੰਸਥਾ ਦੇ ਅਧਿਕਾਰੀਆਂ ਦੇ ਵਾਹਨਾਂ ਲਈ ਵਰਤਿਆ ਜਾਵੇਗਾ। ਇਹ ਪਲਾਂਟ 10 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਨੇ ਇਸ ਪਲਾਂਟ ਦੀ ਸ਼ੁਰੂਆਤ ਕੀਤੀ। ਇਸ ਵੇਲੇ ਇਹ ਪਲਾਂਟ 1 ਟਨ ਦੀ ਸਮਰੱਥਾ ਵਾਲਾ ਹੈ, ਜਿਸ ਤੋਂ 800 ਲੀਟਰ ਡੀਜ਼ਲ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।