
ਦਰਅਸਲ ਅਕਤੂਬਰ ਤੋਂ ਬਾਅਦ ਜੋ ਵੀ ਵਾਹਨ ਨਵਾਂ ਬਣੇਗਾ ਉਸ ਵਿਚ ਕਿਊਆਰ ਕੋਡ ਜ਼ਰੂਰੀ ਹੋ ਜਾਵੇਗਾ
ਨਵੀਂ ਦਿੱਲੀ- ਪਹਿਲੇ ਸਮੇਂ ਦੇ ਮੁਕਾਬਲੇ ਅੱਜ ਦੇ ਸਮੇਂ ਵਿਚ ਲੋਕ ਆਪਣੇ ਵਾਹਨਾਂ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ। ਵਾਹਨਾਂ ਦੀ ਚੋਰੀ ਲਗਾਤਾਰ ਵਧਦੀ ਜਾ ਰਹੀ ਹੈ। ਕਈ ਵਾਰ ਚੋਰ ਵਾਹਨ ਤਾਂ ਛੱਡ ਦਿੰਦੇ ਹਨ ਪਰ ਵਾਹਨ ਦੇ ਸਾਰੇ ਪੁਰਜੇ ਨਾਲ ਲੈ ਜਾਂਦੇ ਹਨ। ਅਜਿਹੇ ਵਿਚ ਸਰਕਾਰ ਇਕ ਵੱਡਾ ਕਦਮ ਉਠਾਉਣ ਜਾ ਰਹੀ ਹੈ। ਜਿਸ ਦੌਰਾਨ ਇਸ ਚੋਰੀ ਦੇ ਮਾਮਲਿਆਂ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਇਹ ਕਾਨੂੰਨ ਅਕਤੂਬਰ ਵਿਚ ਲਾਗੂ ਕਰ ਦਿੱਤਾ ਜਾਵੇਗਾ।
ਦਰਅਸਲ ਅਕਤੂਬਰ ਤੋਂ ਬਾਅਦ ਜੋ ਵੀ ਵਾਹਨ ਨਵਾਂ ਬਣੇਗਾ ਉਸ ਵਿਚ ਕਿਊਆਰ ਕੋਡ ਜ਼ਰੂਰੀ ਹੋ ਜਾਵੇਗਾ। ਇਸ ਨੂੰ ਲੈ ਕੇ ਕੇਂਦਰੀ ਸੜਕ ਆਵਾਜਾਈ ਮੰਤਰਾਲਾ ਸਤੰਬਰ ਵਿਚ ਵਾਹਨ ਨਿਰਮਾਤਾਵਾਂ ਨੂੰ ਨਿਰਦੇਸ਼ ਜਾਰੀ ਕਰੇਗਾ। ਦਰਅਸਲ ਇਹ ਕੋਡ ਦਿਖਾਈ ਨਹੀਂ ਦੇਵੇਗਾ ਪਰ ਇਸ ਨੂੰ ਅਲਟ੍ਰਾਵਾਇਲੇਟ ਕਿਰਨਾਂ ਨਾਲ ਦੇਖਿਆ ਵੀ ਜਾ ਸਕਦਾ ਹੈ ਅਤੇ ਇਸ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਵਾਹਨ ਦੀ ਪਹਿਚਾਣ ਉਸ ਦੇ ਮਾਲਕ ਤੋਂ ਕੀਤੀ ਜਾ ਸਕੇਗੀ।
qr code will help to decrease cases of stolen vehicles
ਦੇਸ਼ ਵਿਚ ਹਰ ਸਾਲ 2.5 ਲੱਖ ਤੋਂ ਵੀ ਜ਼ਿਆਦਾ ਵਾਹਨ ਚੋਰੀ ਹੁੰਦੇ ਹਨ। ਅਜਿਹੇ ਵਿਚ ਜੇ ਇਸ ਵਿਵਸਥਾ ਨੂੰ ਲਾਗੂ ਹੋਣ ਤੋਂ ਬਾਅਦ ਜੇ ਇਕ ਵਾਹਨ ਦਾ ਪੁਰਜੇ ਨੂੰ ਦੂਜੇ ਵਾਹਨ ਵਿਚ ਪਾਇਆ ਜਾਵੇਗਾ ਤਾਂ ਚੋਰੀ ਫੜੀ ਜਾਵੇਗੀ। ਹੁਣ ਦੇ ਸਮੇਂ ਵਿਚ ਇੰਜਣ ਅਤੇ ਚੇਸਿਸ ਤੋਂ ਇਲਾਵਾ ਹੋਰ ਪੁਰਜਿਆਂ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ। ਅਜਿਹਾ ਇਸ ਲਈ ਕਿਉਂਕਿ ਇਹ ਦੋ ਪੁਰਜੇ ਅਜਿਹੇ ਹਨ ਜਿਸ ਵਿਚ ਨੰਬਰ ਦਰਜ ਹੁੰਦੇ ਹਨ।
ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਵਾਹਨਾਂ ਦੇ ਮਹਿੰਗੇ ਪੁਰਜਿਆਂ 'ਤੇ ਕਿਊਆਰ ਕੋਡ ਪ੍ਰਿੰਟ ਕੀਤਾ ਜਾਵੇਗਾ। ਜਿਸ ਵਿਚ ਇੰਜਣ ਅਤੇ ਚੇਸਿਸ ਦਾ ਨੰਬਰ ਵੀ ਦਰਜ ਹੋਵੇਗਾ। ਦੱਸ ਦਈਏ ਕਿ ਕਿਸੇ ਵੀ ਵਾਹਨ ਦੀ ਵਿਕਰੀ ਤੋਂ ਬਾਅਦ ਰਜਿਸਟਰਡ ਕਰਦੇ ਹੋਏ ਵਾਹਨ ਮਾਲਕ ਦੇ ਨਾਲ-ਨਾਲ ਚੇਸਿਸ ਅਤੇ ਇੰਜਣ ਨੰਬਰ ਵੀ ਦਰਜ ਕੀਤਾ ਜਾਂਦਾ ਹੈ।