
ਸਕੂਲਾਂ ਨੂੰ ਕੀਤਾ ਬੰਦ, ਕਈ ਰੇਲ ਗੱਡੀਆਂ ਰੱਦ
ਮੁੰਬਈ : ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਚ ਮੰਗਲਵਾਰ ਸ਼ਾਮ ਤੋਂ ਸ਼ੁਰੂ ਹੋਇਆ ਮੀਂਹ ਬੁਧਵਾਰ ਨੂੰ ਵੀ ਜਾਰੀ ਰਿਹਾ। ਮੀਂਹ ਕਾਰਨ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਮੁੰਬਈ, ਠਾਣੇ, ਪੁਣੇ, ਰਾਏਗੜ੍ਹ, ਰਤਨਾਗਿਰੀ, ਸਿੰਧਦੁਰਗ ਅਤੇ ਪਾਲਘਰ ਸ਼ਹਿਰਾਂ ਲਈ ਆਰੈਂਜ ਅਲਰਟ ਜਾਰੀ ਕੀਤਾ ਹੈ। ਇਸ ਨੂੰ ਵੇਖਦਿਆਂ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
Heavy rains continued to lash Mumbai
ਬੀਐਮਸੀ ਨੇ ਬੁਧਵਾਰ ਸਵੇਰੇ ਟਵੀਟ ਕੀਤਾ, "ਜਿਨ੍ਹਾਂ ਸਕੂਲਾਂ 'ਚ ਬੱਚੇ ਪਹੁੰਚ ਚੁੱਕੇ ਹਨ, ਉਥੇ ਦੇ ਪ੍ਰਿੰਸੀਪਲ ਪੂਰੀ ਸਾਵਧਾਨੀ ਵਰਤਣ ਅਤੇ ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਪਹੁੰਚਾਉਣ।" ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਬੀਐਮਸੀ ਨੇ ਬੁਧਵਾਰ ਸਵੇਰੇ ਕੀਤਾ। ਮੀਂਹ ਅਤੇ ਸੜਕਾਂ 'ਤੇ ਪਾਣੀ ਭਰਨ ਕਾਰਨ ਕਈ ਬਸਾਂ ਦੇ ਰੂਟਾਂ ਵਿਚ ਤਬਦੀਲੀ ਕੀਤੀ ਗਈ ਹੈ।
Heavy rains continued to lash Mumbai
ਸੈਂਟਰਲ ਰੇਲਵੇ ਮੁਤਾਬਕ ਲਗਾਤਾਰ ਪੈ ਰਹੇ ਮੀਂਹ ਅਤੇ ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਵਿਕ੍ਰੋਲੀ-ਕਾਂਜੁਰਮਾਰਗ ਵਿਚਕਾਰ 6 ਲਾਈਨਾਂ 'ਤੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹਾਰਬਰ ਲਾਈਨ 'ਤੇ ਕੁਰਲਾ ਅਤੇ ਚੂਨਾਭੱਠੀ ਵਿਚਕਾਰ ਵੀ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਸਾਏਨ ਅਤੇ ਭਾਂਡੁਪ ਸਟੇਸ਼ਨਾਂ ਵਿਚਕਾਰ ਠਾਣੇ ਅਤੇ ਸੀਐਸਐਮਟੀ ਸਟੇਸ਼ਨ ਵਿਚਕਾਰ ਵੀ 4 ਰੇਲਵੇ ਲਾਈਨਾਂ 'ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
Heavy rains continued to lash Mumbai
ਸੜਕਾਂ 'ਤੇ ਪਾਣੀ ਭਰਨ ਕਾਰਨ ਅੰਧੇਰੀ ਸਬ-ਵੇਅ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੀਂਹ ਕਾਰਨ ਹਵਾਈ ਅੱਡਿਆਂ 'ਤੇ ਜਹਾਜ਼ਾਂ ਦੀ ਲੈਂਡਿੰਗ 'ਚ ਵੀ ਲਗਭਗ 1 ਘੰਟੇ ਦੀ ਦੇਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਨਵੇਲ ਦੇ ਗ੍ਰੇਟਰ ਖਾਂਡਾ ਇਲਾਕੇ 'ਚ ਬੁਧਵਾਰ ਦੁਪਹਿਰ ਤਕ ਸੱਭ ਤੋਂ ਵੱਧ 250 ਮਿਮੀ ਮੀਂਹ ਰਿਕਾਰਡ ਕੀਤਾ ਗਿਆ ਹੈ, ਜਦਕਿ ਮੁੰਬਈ ਮਨਪਾ ਮੁੱਖ ਦਫ਼ਤਰ 'ਚ 160 ਮਿਮੀ, ਬੋਰੀਵਲੀ ਫ਼ਾਇਰ ਬ੍ਰਿਗੇਡ ਇਲਾਕੇ 'ਚ 175 ਮਿਮੀ, ਅੰਧੇਰੀ (ਪੂਰਬ), ਮਰੋਲ ਇਲਾਕੇ 'ਚ 143 ਮਿਮੀ, ਕੁਰਲਾ ਮਨਪਾ ਐਲ ਵਾਰਡ 'ਚ 133 ਮਿਮੀ, ਕੁਲਾਬਾ ਪੰਪਿੰਗ ਸਟੇਸ਼ਨ ਇਲਾਕੇ 'ਚ 127 ਮਿਮੀ, ਠਾਣੇ, ਮਾਨਪਾੜਾ 'ਚ 198 ਮਿਮੀ ਮੀਂਹ ਰਿਕਾਰਡ ਕੀਤਾ ਗਿਆ ਹੈ।