
ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਨੇ ਹੁਣ ਗਊ ਮੂਤਰ ਨੂੰ ਹਾਈ ਐਂਟਾਬਾਇਓਟਿਕ ਦੱਸਿਆ ਹੈ।
ਭੋਪਾਲ: ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ (BJP MP Sadhvi Pragya) ਨੇ ਹੁਣ ਗਊ ਮੂਤਰ ਨੂੰ ਹਾਈ ਐਂਟਾਬਾਇਓਟਿਕ ਦੱਸਿਆ ਹੈ। ਭੋਪਾਲ ਵਿਚ ਇਕ ਸਮਾਰੋਹ ਦੌਰਾਨ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਦਿੱਤੇ ਗਏ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
Pragya Singh Thakur
ਹੋਰ ਪੜ੍ਹੋ: ਅਮਰੀਕਾ 'ਚ ਕੋਰੋਨਾ ਦਾ ਕਹਿਰ! ਹਰ 55 ਸੈਕਿੰਡ ਬਾਅਦ 1 ਮੌਤ, ਮਰੀਜ਼ਾਂ ਦੀ ਗਿਣਤੀ 4 ਕਰੋੜ ਤੋਂ ਪਾਰ
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਗਊ ਮੂਤਰ ਨੂੰ ਪਵਿੱਤਰ ਮੰਨਦੇ ਹਾਂ। ਕਈ ਖੋਜਕਾਰਾਂ ਦਾ ਵੀ ਕਹਿਣਾ ਹੈ ਕਿ ਗਊ ਮੂਤਰ ਹਾਈ ਐਂਟੀਬਾਇਓਟਿਕ ਹੁੰਦਾ ਹੈ। ਸਾਧਵੀ ਪ੍ਰੱਗਿਆ ਅਨੁਸਾਰ ਖੋਜ ਦੇ ਦਾਅਵਿਆਂ ਦਾ ਅਰਥ ਕੱਢਣ ’ਤੇ ਪਾਇਆ ਗਿਆ ਕਿ ਗਊ ਮੂਤਰ ਦੀ ਵਰਤੋਂ ਕਰਨ ਨਾਲ ਕਈ ਸੰਕਰਮਿਤ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।
Pragya Singh Thakur
ਹੋਰ ਪੜ੍ਹੋ: ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵਿਦੇਸ਼ੀ ਦਬਾਅ, ਦਸੰਬਰ ਤੱਕ ਕੀਮਤਾਂ ਹੇਠਾਂ ਆਉਣ ਦੀ ਉਮੀਦ-ਸਕੱਤਰ
ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਹਨਾਂ ਨੇ ਗਊ ਮੂਤਰ ਦੇ ਫਾਇਦੇ ਗਿਣਾਏ ਹੋਣ। ਕੋਰੋਨਾ ਕਾਲ ਦੌਰਾਨ ਵੀ ਭਾਜਪਾ ਸੰਸਦ ਮੈਂਬਰ ਨੇ ਦੱਸਿਆ ਸੀ ਕਿ ਉਹ ਕੋਰੋਨਾ ਤੋਂ ਇਸ ਲਈ ਬਚੀ ਰਹੀ ਕਿਉਂਕਿ ਉਹ ਰੋਜ਼ਾਨਾ ਗਊ ਮੂਤਰ ਦਾ ਸੇਵਨ ਕਰਦੀ ਹੈ। ਪ੍ਰੱਗਿਆ ਠਾਕੁਰ ਦੇ ਵਾਇਰਲ ਹੋ ਰਹੇ ਵੀਡੀਓ ’ਤੇ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
Pragya Singh Thakur
ਹੋਰ ਪੜ੍ਹੋ: ਪੀਐਮ ਮੋਦੀ ਦੇ ਜਨਮ ਦਿਨ ਮੌਕੇ ਬੇਰੁਜ਼ਗਾਰ ਨੌਜਵਾਨ ਮਨਾਉਣਗੇ 'ਜੁਮਲਾ ਦਿਵਸ', ਕੀਤੇ ਜਾਣਗੇ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਸਾਧਵੀ ਪ੍ਰੱਗਿਆ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਹੈ। ਮਾਲੇਗਾਓਂ ਬਲਾਸਟ ਕੇਸ ਵਿਚ ਮੁੱਖ ਅਰੋਪੀ ਬਣਾਏ ਜਾਣ ਤੋਂ ਬਾਅਦ ਉਹ ਚਰਚਾ ਵਿਚ ਆਈ ਸੀ। ਸਾਲ 2016 ਤੋਂ ਉਹ ਜ਼ਮਾਨਤ ’ਤੇ ਹੈ। ਇਸ ਦੌਰਾਨ ਉਹ ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੀ ਹੈ।