
ਭਾਰਤ ਵਿਚ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਸਰਕਾਰ ਵੱਲੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਨਵੀਂ ਦਿੱਲੀ: ਭਾਰਤ ਵਿਚ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ (Edible oil prices ) ਬਾਰੇ ਸਰਕਾਰ ਵੱਲੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਕੀਮਤਾਂ ਦਸੰਬਰ ਮਹੀਨੇ ਤੱਕ ਹੇਠਾਂ ਆ ਸਕਦੀਆਂ ਹਨ। ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ (Food Secretary Sudhanshu Pandey) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਸੰਬਰ ਤੱਕ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਆਉਣ ਦੀ ਸੰਭਾਵਨਾ ਹੈ।
Edible oil prices likely to ease by December
ਹੋਰ ਪੜ੍ਹੋ: ਪੀਐਮ ਮੋਦੀ ਦੇ ਜਨਮ ਦਿਨ ਮੌਕੇ ਬੇਰੁਜ਼ਗਾਰ ਨੌਜਵਾਨ ਮਨਾਉਣਗੇ 'ਜੁਮਲਾ ਦਿਵਸ', ਕੀਤੇ ਜਾਣਗੇ ਪ੍ਰਦਰਸ਼ਨ
ਨਵੀਆਂ ਤੇਲ ਬੀਜ ਫਸਲਾਂ ਦੀ ਆਮਦ ਅਤੇ ਆਲਮੀ ਕੀਮਤਾਂ ਵਿਚ ਗਿਰਾਵਟ ਕਾਰਨ ਸੰਭਾਵਨਾ ਹੈ ਕਿ ਦਸੰਬਰ ਮਹੀਨੇ ਤੱਕ ਖਾਣ ਵਾਲੇ ਤੇਲ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਹਾਲਾਂਕਿ ਉਹਨਾਂ ਨੇ ਇਹ ਵੀ ਸਪੱਸ਼ਟ ਸੰਕੇਤ ਦਿੱਤੇ ਕਿ ਸਰਕਾਰ ਦਰਾਮਦ ਫੀਸ(Import duty) ਵਿਚ ਕਟੌਤੀ ਨਹੀਂ ਕਰ ਸਕੇਗੀ ਕਿਉਂਕਿ ਉਸ ਨੂੰ ਆਪਣੇ ਸਰੋਤਾਂ ਨੂੰ ਵਧਾਉਣ ਦੀ ਜ਼ਰੂਰਤ ਹੈ, ਜੋ ਕਿ ਕੋਵਿਡ ਮਹਾਂਮਾਰੀ ਕਾਰਨ ਪ੍ਰਭਾਵਤ ਹੋਏ ਹਨ।
Edible oil prices likely to ease by December
ਹੋਰ ਪੜ੍ਹੋ: ਦਿੱਲੀ ਵਿਧਾਨ ਸਭਾ ਵਿਚ ਮਿਲੀ ਖ਼ੁਫ਼ੀਆ ਸੁਰੰਗ, ਲਾਲ ਕਿਲ੍ਹੇ ਤੱਕ ਜਾਂਦਾ ਹੈ ਗੁਪਤ ਰਸਤਾ
ਵਿਸ਼ਵ ਪੱਧਰ 'ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧਣ ਅਤੇ ਸੋਇਆਬੀਨ ਦੇ ਘੱਟ ਘਰੇਲੂ ਉਤਪਾਦਨ ਕਾਰਨ ਪਿਛਲੇ ਸਾਲ ਤੇਲ ਦੀਆਂ ਪ੍ਰਚੂਨ ਕੀਮਤਾਂ ਵਿਚ 48% ਦਾ ਵਾਧਾ ਹੋਇਆ ਹੈ। ਹਾਲਾਂਕਿ ਸੁਧਾਂਸ਼ੂ ਪਾਂਡੇ ਨੇ ਭਰੋਸਾ ਦਿੱਤਾ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਹੁਣ ਖਤਮ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ, “ਦਸੰਬਰ ਵਿਚ ਸੋਇਆਬੀਨ ਅਤੇ ਪਾਮ ਤੇਲ ਦੀਆਂ ਕੀਮਤਾਂ ਵਿਚ ਮਾਮੂਲੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਲਈ ਅਸੀਂ ਘੱਟੋ ਘੱਟ ਇਹ ਉਮੀਦ ਤਾ ਕਰ ਸਕਦੇ ਹਾਂ ਕਿ ਕੀਮਤਾਂ ਵਧਣਗੀਆਂ ਨਹੀਂ।"
Edible oil prices likely to ease by December
ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਕਰਨਾ ਸ਼ਲਾਘਾਯੋਗ ਕਦਮ
ਸੁਧਾਂਸ਼ੂ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਰੇਲੂ ਸੋਇਆਬੀਨ ਦੀ ਫਸਲ ਅਤੇ ਹਾੜ੍ਹੀ ਦੇ ਸੀਜ਼ਨ ਦੀ ਸਰ੍ਹੋਂ ਦੀ ਫਸਲ ਕਾਰਨ ਕੀਮਤਾਂ ਵਿਚ ਵੀ ਗਿਰਾਵਟ ਆਉਣ ਦੀ ਉਮੀਦ ਹੈ। ਉਹਨਾਂ ਕਿਹਾ, “ਉਮੀਦ ਹੈ ਕਿ ਕੀਮਤਾਂ ਕੰਟਰੋਲ ਵਿਚ ਰਹਿਣੀਆਂ ਚਾਹੀਦੀਆਂ ਹਨ। ਇਸ ਦੌਰਾਨ ਗਿਰਾਵਟ ਆਵੇਗੀ ਪਰ ਬਹੁਤ ਜ਼ਿਆਦਾ ਗਿਰਾਵਟ ਨਹੀਂ ਹੋਵੇਗੀ ਕਿਉਂਕਿ ਵਿਸ਼ਵਵਿਆਪੀ ਵਸਤੂਆਂ ਦਾ ਦਬਾਅ ਅਜੇ ਵੀ ਕਾਇਮ ਹੈ। ”