ਸੁਖਬੀਰ ਬਾਦਲ ਮੁੜ ਭਾਜਪਾ ਦੀ ਝੋਲੀ ਪਿਆ : ਬ੍ਰਹਮਪੁਰਾ 
Published : Sep 4, 2021, 7:16 am IST
Updated : Sep 4, 2021, 7:16 am IST
SHARE ARTICLE
image
image

ਸੁਖਬੀਰ ਬਾਦਲ ਮੁੜ ਭਾਜਪਾ ਦੀ ਝੋਲੀ ਪਿਆ : ਬ੍ਰਹਮਪੁਰਾ 

ਅੰਮਿ੍ਤਸਰ, 3 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੰੂ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਸਿੱਖ ਕੌਮ ਦੇ ਭਾਰੀ ਨੁਕਸਾਨ ਲਈ ਜ਼ੁੰਮੇਵਾਰ ਹੈ | ਪਾਰਟੀ ਨੇਤਾਵਾਂ, ਵਰਕਰਾਂ ਅਤੇ ਆਮ ਲੋਕਾਂ ਨੰੂ ਮਿਲਣ ਬਾਅਦ ਜਾਰੀ ਪ੍ਰੈਸ ਬਿਆਨ ਵਿਚ ਜਥੇਦਾਰ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਸੁਖਬੀਰ ਸਿਆਸਤਦਾਨ ਨਹੀਂ, ਕਾਰਪੋਰੇਟਰ ਹੈ | ਉਸ ਨੰੂ ਕੇਵਲ ਕੁਰਸੀ ਚਾਹੀਦੀ ਹੈ | ਇਸ ਕਾਰਨ ਉਹ ਮੁੜ ਭਾਜਪਾਈ ਦੀ ਝੋਲੀ ਪੈ ਕੇ, ਭਾਰਤੀ ਜਨਤਾ ਪਾਰਟੀ ਨਾਲ ਰਲ ਗਿਆ ਹੈ ਤੇ ਉਨ੍ਹਾਂ ਦੀ ਬੋਲੀ ਬੋਲ ਰਿਹਾ ਹੈ | ਬੀਤੇ ਸਮੇਂ ਵਿਚ ਭਾਜਪਾ ਦੇ ਲੀਡਰਾਂ ਨੇ ਵੀ ਕਿਸਾਨਾਂ ਨੰੂ ਗੁੰਡੇ, ਨਕਲੀ ਕਿਸਾਨ ਆਦਿ ਸ਼ਬਦਾਵਲੀ ਦੀ ਵਰਤੋਂੋ ਕੀਤੀ ਸੀ | 
ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ, ਜਿਨ੍ਹਾਂ ਕਾਰਨ ਦੇਸ਼ ਦਾ ਅੰਨਦਾਤਾ 9 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਦਿਨ-ਰਾਤ ਸੰਘਰਸ਼ ਕਰ ਰਿਹਾ ਹੈ | ਕਰਨਾਲ ਵਿਚ ਭਾਜਪਾ ਦੀ ਸਰਕਾਰ ਅਤੇ ਮੋਗਾ ਵਿਚ ਕਿਸਾਨਾਂ 'ਤੇ ਅਣ-ਮਨੁੱਖੀ ਤਸ਼ੱਦਦ ਕਰਨ ਲਈ ਪੰਜਾਬ ਸਰਕਾਰ ਅਤੇ ਸੁਖਬੀਰ ਬਾਦਲ ਜ਼ੁੰਮੇਵਾਰ ਹੈ | ਜਦ ਸੰਯੁਕਤ ਕਿਸਾਨ ਮੋਰਚੇ ਵਲੋਂ ਸਪੱਸ਼ਟ ਕੀਤਾ ਹੈ ਕਿ ਸੂਬੇ ਵਿਚ ਕਿਸੇ ਵੀ ਪਾਰਟੀ ਨੂੰ ਰੈਲੀਆਂ ਨਹੀਂ ਕਰਨ ਦਿਆਂਗੇ ਤਾਂ ਫਿਰ ਸੁਖਬੀਰ ਜਾਣ-ਬੁਝ ਕੇ ਪੰਜਾਬ ਦਾ ਮਾਹੌਲ ਕਿਉਂ ਖ਼ਰਾਬ ਕਰ ਰਿਹਾ ਹੈ | ਬ੍ਰਹਮਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਮੋਗੇ ਵਿਚ ਕਿਸਾਨਾਂ ਦੇ ਸ਼ਾਂਤਮਈ ਧਰਨੇ ਦੌਰਾਨ ਪੁਲਿਸ ਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਤੇ ਡਾਂਗਾਂ ਸੋਟੇ ਵਰਾਏ ਗਏ, ਧੱਕੇ ਮਾਰੇ, ਖਿੱਚੋਤਾਣ ਕੀਤੀ ਗਈ, ਪੱਗਾਂ ਲੱਥੀਆਂ ਕਿ ਇਹ ਸੱਭ ਇਨ੍ਹਾਂ ਨੰੂ ਲੋਕਤੰਤਰ ਸਿਖਾੳਾੁਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ | 
ਕੈਪਸ਼ਨ—ਏ ਐਸ ਆਰ ਬਹੋੜੂ— 3—2  ਰਣਜੀਤ ਸਿੰਘ ਬ੍ਰਹਮਪੁਰਾ  | 

SHARE ARTICLE

ਏਜੰਸੀ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement