
ਇਕ ਪੁਲਿਸ ਕਰਮਚਾਰੀ ਜ਼ਖਮੀ
ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਇਲਾਕੇ 'ਚ ਸੋਮਵਾਰ ਨੂੰ ਮੁਕਾਬਲੇ ਦੌਰਾਨ ਇਕ ਅਤਿਵਾਦੀ ਮਾਰਿਆ ਗਿਆ, ਜਦਕਿ ਇਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਦਸਿਆ ਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਪਹੁੰਚੇ ਬੀਸੀਸੀਆਈ ਪ੍ਰਧਾਨ ਅਤੇ ਉਪ ਪ੍ਰਧਾਨ; ਕਿਹਾ, ਕ੍ਰਿਕਟ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ
ਜੰਮੂ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਮੁਕੇਸ਼ ਸਿੰਘ ਨੇ ਦਸਿਆ ਕਿ ਇਹ ਮੁਕਾਬਲਾ ਇਕ ਸਾਂਝੀ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਦੌਰਾਨ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਤੁਲੀ ਇਲਾਕੇ ਦੇ ਗਲੀ ਸੋਹਾਬ ਪਿੰਡ ਦੀ ਘੇਰਾਬੰਦੀ ਦੌਰਾਨ ਦੋ ਅਤਿਵਾਦੀ ਉਥੇ ਫਸ ਗਏ।
ਇਹ ਵੀ ਪੜ੍ਹੋ: 1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ
ਉਨ੍ਹਾਂ ਨੇ ਦਸਿਆ ਕਿ ਪੁਲਿਸ ਨੂੰ ਇਲਾਕੇ 'ਚ ਦੋ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਦੁਪਹਿਰ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।ਏਡੀਜੀਪੀ ਨੇ ਕਿਹਾ, “ਹੁਣ ਤਕ ਇਕ ਅਤਿਵਾਦੀ ਮਾਰਿਆ ਗਿਆ ਹੈ, ਜਦਕਿ ਦੂਜੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਕਾਬਲੇ 'ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ”।