
ਇਕ ਏ.ਕੇ.-47 ਰਾਈਫਲ, ਦੋ ਮੈਗਜ਼ੀਨ, 30 ਕਾਰਤੂਸ, ਦੋ ਹੈਂਡ ਗਰਨੇਡ ਅਤੇ ਪਾਕਿਸਤਾਨ ਵਿਚ ਬਣੀਆਂ ਕੁੱਝ ਦਵਾਈਆਂ ਬਰਾਮਦ
ਜੰਮੂ: ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ’ਤੇ ਦੋ ਅਤਿਵਾਦੀਆਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।ਫ਼ੌਜ ਦੇ ਬੁਲਾਰੇ ਅਨੁਸਾਰ ਮਾਰੇ ਗਏ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਕੀਤੀਆਂ ਜਾ ਸਕੀਆਂ ਕਿਉਂਕਿ ਉਹ ਫ਼ੌਜ ਨਾਲ ਮੁਕਾਬਲੇ ਵਿਚ ਜ਼ਖਮੀ ਹੋਣ ਤੋਂ ਪਹਿਲਾਂ ਕੰਟਰੋਲ ਰੇਖਾ ਦੇ ਪਾਰ ਭੱਜਣ ਵਿਚ ਕਾਮਯਾਬ ਹੋ ਗਏ ਸਨ।
ਇਹ ਵੀ ਪੜ੍ਹੋ: “ਮੱਛੀ ਖਾਣ ਨਾਲ ਐਸ਼ਵਰਿਆ ਵਾਂਗ ਸੁੰਦਰ ਹੋ ਜਾਣਗੀਆਂ ਅੱਖਾਂ”, ਭਾਜਪਾ ਆਗੂ ਦੇ ਬਿਆਨ ’ਤੇ ਮਹਿਲਾ ਕਮਿਸ਼ਨ ਨੇ ਮੰਗਿਆ ਸਪੱਸ਼ਟੀਕਰਨ
ਉਨ੍ਹਾਂ ਦਸਿਆ ਕਿ ਬਾਲਾਕੋਟ ਸੈਕਟਰ ਵਿਚ ਮੁਕਾਬਲੇ ਵਾਲੀ ਥਾਂ ਤੋਂ ਇਕ ਏ.ਕੇ.-47 ਰਾਈਫਲ, ਦੋ ਮੈਗਜ਼ੀਨ, 30 ਕਾਰਤੂਸ, ਦੋ ਹੈਂਡ ਗਰਨੇਡ ਅਤੇ ਪਾਕਿਸਤਾਨ ਵਿਚ ਬਣੀਆਂ ਕੁੱਝ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਜੰਮੂ-ਅਧਾਰਤ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਨੇ ਕਿਹਾ ਕਿ ਕਈ ਏਜੰਸੀਆਂ ਅਤੇ ਪੁਲਿਸ ਤੋਂ ਪ੍ਰਾਪਤ ਖੁਫ਼ੀਆ ਜਾਣਕਾਰੀਆਂ ਨੇ ਐਲ.ਓ.ਸੀ. ਦੇ ਪਾਰ ਅਤਿਵਾਦੀਆਂ ਦੀ ਮੌਜੂਦਗੀ ਦਾ ਖੁਲਾਸਾ ਕੀਤਾ। ਇਨ੍ਹਾਂ ਇਨਪੁਟਸ ਦੇ ਅਧਾਰ 'ਤੇ, ਨਿਗਰਾਨੀ ਪ੍ਰਣਾਲੀ ਨੂੰ ਅਲਰਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅਤਿਵਾਦੀ’ ਕਹਿਣ ’ਤੇ ਬਲਕੌਰ ਸਿੰਘ ਦਾ ਟਵੀਟ, ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਉਨ੍ਹਾਂ ਕਿਹਾ ਕਿ ਚੌਕਸ ਜਵਾਨਾਂ ਨੇ ਦੋ ਪਾਕਿਸਤਾਨੀ ਅਤਿਵਾਦੀਆਂ ਦਾ ਪਤਾ ਲਗਾਇਆ ਜੋ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਹ ਅੱਗੇ ਵਧੇ ਤਾਂ ਉਨ੍ਹਾਂ ਨੂੰ ਚੁਨੌਤੀ ਦਿਤੀ ਗਈ ਅਤੇ ਫਿਰ ਮੁਕਾਬਲਾ ਹੋਇਆ ”।