
ਦਿੱਲੀ ‘ਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਹਵਾਈ ਪੱਟੀ ਨੂੰ 15 ਨਵੰਬਰ ‘ਤੋਂ 13 ਦਿਨਾਂ ਲਈ ਮੁਰੰਮਤ ਕਰਵਾਉਣ...
ਨਵੀਂ ਦਿੱਲੀ : ਦਿੱਲੀ ‘ਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਹਵਾਈ ਪੱਟੀ ਨੂੰ 15 ਨਵੰਬਰ ‘ਤੋਂ 13 ਦਿਨਾਂ ਲਈ ਮੁਰੰਮਤ ਕਰਵਾਉਣ ਲਈ ਬੰਦ ਰੱਖਿਆ ਜਾਵੇਗਾ। ਇਸ ਨਾਲ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਕ ਸੂਚਨਾ ਦੇ ਅਧਾਰ ਤੇ ਇਹ ਜਾਣਕਾਰੀ ਦਿਤੀ ਗਈ। ਡਾਇਲ ਦੁਆਰਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦੇ ਸਭ ਤੋਂ ਵੱਧ ਰੁੱਝੇ ਹੋਏ ਹਵਾਈ ਅੱਡਿਆਂ ਵਿਚੋਂ ਇਕ ਹੈ। ਇਸ ‘ਚ ਤਿੰਨ ਹਵਾਈ ਪੱਟੀਆਂ ਹਨ।
International Airportਹਵਾਈ ਪੱਟੀ (ਨੰ. 27-09) ਨੂੰ ਅਗਲੇ ਮਹੀਨੇ ਮੁਰੰਮਤ ਕਰਵਾਉਣ ਲਈ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਦੋ ਹਵਾਈ ਪੱਟੀਆਂ 11-29 ਅਤੇ 10-28 ਵਰਤੋਂ ਵਿਚ ਰਹਿਣਗੀਆਂ। ਵਿਤੀ ਸਾਲ 2017-18 ‘ਚ ਇਸ ਹਵਾਈ ਅੱਡੇ ਤੋਂ 6.35 ਕਰੋੜ ਯਾਤਰੀਆਂ ਨੇ ਸਫ਼ਰ ਕੀਤਾ। ਹਰ ਰੋਜ਼ ਇਥੋਂ 1,300 ਉਡਾਣਾਂ ਜਾਂਦੀਆਂ ਹਨ ਅਤੇ ਆਉਂਦੀਆਂ ਹਨ। ਇਕ ਬਿਆਨ ‘ਚ ਡਾਇਲ ਨੇ ਕਿਹਾ ਕਿ ਉਹ ਹਵਾਈ ਪੱਟੀ 27-09 ਨੂੰ ਮੁਰੰਮਤ ਲਈ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ।
Airportਇਸ ਹਵਾਈ ਪੱਟੀ ਦੀ ਮੁਰੰਮਤ ਦਾ ਕੰਮ 15 ਨਵੰਬਰ, 2018 ਤੋਂ 13 ਦਿਨ ਲਈ ਕੀਤਾ ਜਾਵੇਗਾ। ਡਾਇਲ ਦੇ ਬੁਲਾਰੇ ਨੇ ਕਿਹਾ ਕਿ ਇਸ ਨਾਲ ਆਈ.ਜੀ.ਆਈ. ਹਵਾਈ ਅੱਡੇ ਤੋਂ ਹਰ ਦਿਨ 50 ਉਡਾਣਾਂ ਘੱਟ ਜਾਣਗੀਆਂ ਅਤੇ 50 ਹੀ ਘੱਟ ਆਉਣਗੀਆਂ।