ਭਾਰਤ ’ਚ ਛਾ ਸਕਦੈ ਬਿਜਲੀ ਸੰਕਟ, 72 ਪਾਵਰ ਪਲਾਂਟਾਂ ’ਚ ਸਿਰਫ਼ 3 ਦਿਨ ਦਾ ਕੋਲਾ ਬਚਿਆ 
Published : Oct 4, 2021, 7:31 am IST
Updated : Oct 4, 2021, 7:31 am IST
SHARE ARTICLE
Power crunch looms in India as coal stocks reach crisis point
Power crunch looms in India as coal stocks reach crisis point

ਚੇਤਾਵਨੀ ਕੇਂਦਰੀ ਬਿਜਲੀ ਮੰਤਰਾਲੇ ਤੇ ਹੋਰ ਏਜੰਸੀਆਂ ਦੁਆਰਾ ਮੁਹਈਆ ਕਰਵਾਏ ਗਏ ਕੋਲੇ ਦੇ ਅੰਕੜਿਆਂ ਦਾ ਮੁਲਾਂਕਣ ਕਰ ਕੇ ਮਾਹਿਰਾਂ ਦੁਆਰਾ ਦਿਤੀ ਗਈ ਹੈ। 

ਨਵੀਂ ਦਿੱਲੀ: ਬਹੁਤ ਜਲਦ ਹੀ ਭਾਰਤ ਵਿਚ ਵੀ ਚੀਨ ਵਰਗਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਦਰਅਸਲ, ਇਹ ਚੇਤਾਵਨੀ ਕੇਂਦਰੀ ਬਿਜਲੀ ਮੰਤਰਾਲੇ ਤੇ ਹੋਰ ਏਜੰਸੀਆਂ ਦੁਆਰਾ ਮੁਹਈਆ ਕਰਵਾਏ ਗਏ ਕੋਲੇ ਦੇ ਅੰਕੜਿਆਂ ਦਾ ਮੁਲਾਂਕਣ ਕਰ ਕੇ ਮਾਹਿਰਾਂ ਦੁਆਰਾ ਦਿਤੀ ਗਈ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਕੁਲ 135 ਤਾਪ ਬਿਜਲੀ ਘਰਾਂ ’ਚੋਂ 72 ਪਾਵਰ ਪਲਾਂਟਾਂ ’ਚ ਕੋਲਾ ਸਿਰਫ਼ 3 ਦਿਨ ਬਾਕੀ ਹੈ। ਅਜਿਹੀ ਸਥਿਤੀ ਵਿਚ, ਬਿਜਲੀ ਸਿਰਫ਼ 3 ਦਿਨਾਂ ਲਈ ਹੀ ਬਣਾਈ ਜਾ ਸਕਦੀ ਹੈ।

Power IssuePower Issue

ਮਾਹਰਾਂ ਅਨੁਸਾਰ, ਇਨ੍ਹਾਂ ਸਾਰੇ 135 ਪਾਵਰ ਪਲਾਂਟਾਂ ਵਿਚ ਕੁਲ ਬਿਜਲੀ ਦੀ ਖਪਤ ਦਾ 66.35 ਫ਼ੀ ਸਦੀ ਉਤਪਾਦਨ ਹੁੰਦਾ ਹੈ। ਜੇ ਕੋਲੇ ਦੀ ਘਾਟ ਕਾਰਨ 72 ਪਾਵਰ ਪਲਾਂਟ ਬੰਦ ਹੋ ਜਾਂਦੇ ਹਨ, ਤਾਂ ਬਿਜਲੀ ਦਾ ਉਤਪਾਦਨ ਲਗਭਗ 33 ਫ਼ੀ ਸਦੀ ਘੱਟ ਹੋ ਜਾਵੇਗਾ। ਇਸ ਨਾਲ ਦੇਸ਼ ਵਿਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।
ਸਰਕਾਰੀ ਅੰਕੜਿਆਂ ਦੇ ਅਨੁਸਾਰ, ਕੋਰੋਨਾ ਮਹਾਮਾਰੀ ਤੋਂ ਪਹਿਲਾਂ ਅਗੱਸਤ-ਸਤੰਬਰ 2019 ਵਿਚ ਭਾਰਤ ’ਚ ਰੋਜ਼ਾਨਾ 10,660 ਕਰੋੜ ਯੂਨਿਟ ਬਿਜਲੀ ਦੀ ਖਪਤ ਹੋਈ ਸੀ।

Electricity Electricity

ਹੁਣ ਅਗੱਸਤ-ਸਤੰਬਰ 2021 ਵਿਚ ਇਹ ਵਧ ਕੇ 14,420 ਕਰੋੜ ਯੂਨਿਟ ਹੋ ਗਿਆ ਹੈ। ਦੋ ਸਾਲਾਂ ਵਿਚ ਕੋਲੇ ਦੀ ਖਪਤ ਵਿਚ 18 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 50 ’ਚੋਂ ਚਾਰ ਪਾਵਰ ਪਲਾਂਟਾਂ ’ਚ ਸਿਰਫ 10 ਦਿਨ ਦਾ ਕੋਲਾ ਬਚਿਆ ਹੈ ਤੇ 13 ਪਾਵਰ ਪਲਾਂਟਾਂ ਵਿਚ ਸਿਰਫ਼ 10 ਦਿਨਾਂ ਤੋਂ ਥੋੜ੍ਹਾ ਜ਼ਿਆਦਾ ਵਰਤੋਂ ਲਈ ਕੋਲਾ ਹੈ। ਕੇਂਦਰ ਸਰਕਾਰ ਨੇ ਕੋਲੇ ਦੇ ਭੰਡਾਰ ਦੀ ਸਮੀਖਿਆ ਕਰਨ ਲਈ ਕੋਲਾ ਮੰਤਰਾਲੇ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਟੀਮਾਂ ਇਸ ਦੀ ਨਿਗਰਾਨੀ ਕਰ ਰਹੀਆਂ ਹਨ।

Coal Power StationCoal

ਇਸ ਦੇ ਨਾਲ ਹੀ ਦੇਸ਼ ਵਿਚ ਕੋਲਾ ਸੰਕਟ ਦਾ ਮੁਲਾਂਕਣ ਅਗੱਸਤ ਵਿਚ ਹੀ ਸਾਹਮਣੇ ਆ ਗਿਆ ਸੀ। ਦੱਸਣਯੋਗ ਹੈ ਕਿ ਇਕ ਅਗੱਸਤ ਨੂੰ ਸਿਰਫ਼ 13 ਦਿਨਾਂ ਦਾ ਕੋਲਾ ਭੰਡਾਰ ਬਚਿਆ ਸੀ। ਫਿਰ ਇਸ ਥੁੜ੍ਹ ਕਾਰਨ ਤਾਪ ਬਿਜਲੀ ਘਰ ਪ੍ਰਭਾਵਤ ਹੋਏ। ਇਸ ਕਾਰਨ ਅਗਸਤ ਦੇ ਆਖ਼ਰੀ ਹਫ਼ਤੇ ਵਿਚ ਬਿਜਲੀ ਉਤਪਾਦਨ ਵਿਚ 13,000 ਮੈਗਾਵਾਟ ਦੀ ਕਮੀ ਆਈ ਸੀ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement