12 ਨਵੰਬਰ ਨੂੰ ਪੀਐਮ ਮੋਦੀ ਕਾਂਸ਼ੀ ਨੂੰ ਦੇਣਗੇ 2412 ਕਰੋੜ ਦਾ ਤੋਹਫਾ
Published : Nov 4, 2018, 8:23 pm IST
Updated : Nov 4, 2018, 8:27 pm IST
SHARE ARTICLE
Modi will be in Banaras
Modi will be in Banaras

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਅਪਣੇ ਸੰਸਦੀ ਖੇਤਰ ਵਾਰਾਣਸੀ ਵਿਖੇ 12 ਨਵੰਬਰ ਨੂੰ ਆ ਰਹੇ ਹਨ।

ਵਾਰਾਣਸੀ , ( ਭਾਸ਼ਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਅਪਣੇ ਸੰਸਦੀ ਖੇਤਰ ਵਾਰਾਣਸੀ ਵਿਖੇ 12 ਨਵੰਬਰ ਨੂੰ ਆ ਰਹੇ ਹਨ। ਪੀਐਮਓ ਦਫਤਰ ਤੋਂ ਉਨ੍ਹਾਂ ਦੇ ਆਉਣ ਦੀ ਸੂਚਨਾ ਪ੍ਰਸ਼ਾਸਨ ਤੱਕ ਪਹੁੰਚ ਗਈ ਹੈ। ਇਸ ਮੌਕੇ ਉਹ ਕਾਸ਼ੀ ਦੀ ਜਨਤਾ ਨੂੰ 2412.93 ਕਰੋੜ ਰੁਪਏ ਦਾ ਤੋਹਫਾ ਦੇਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਦਘਾਟਨ ਅਤੇ ਨੀਂਹ ਪੱਥਰ ਸਬੰਧੀ ਪ੍ਰੌਜੈਕਟਰਾਂ ਦੀ ਸੂਚੀ ਨਿਰਧਾਰਤ ਕਰ ਲਈ ਗਈ ਹੈ।

ProjectsProject

ਹੁਣ ਤੱਕ ਸੰਭਾਵਿਤ ਪ੍ਰੋਗਰਾਮ ਮੁਤਾਬਕ ਉਹ ਇਕ ਰੌਜ਼ਾ ਦੌਰੇ ਤੇ ਸਭ ਤੋਂ ਪਹਿਲਾਂ ਰਾਮਨਗਰ ਵਿਖੇ ਤਿਆਰ ਹੋ ਚੁੱਕੀ ਬੰਦਰਗਾਹ ਤੇ ਪੁੱਜਣਗੇ, ਇਥੇ ਉਹ ਕੋਲਕਾਤਾ ਤੋਂ ਬਨਾਰਸ ਨੂੰ ਚਲ ਚੁੱਕੇ ਕੰਟੇਨਰ ਦਾ ਸਵਗਤ ਕਰਨਗੇ। ਇਸ ਤੋਂ ਬਾਅਦ ਉਹ ਹਰਹੁਆ ਵਿਖੇ ਜਨਤਕ ਰੈਲੀ ਨੂੰ ਸੰਬੋਧਤ ਕਰਨਗੇ। ਪ੍ਰਧਾਨ ਮੰਤਰੀ ਵੱਲੋਂ 812.59 ਕਰੋੜ ਰੁਪਏ ਦਾ ਬਾਬਤਪੁਰ ਫੋਰਲੇਨ, 759.36 ਕਰੋੜ ਰੁਪਏ ਦਾ ਰਿੰਗ ਰੋਡ ਪਹਿਲਾ ਪੜਾਅ, 208.00 ਕਰੋੜ ਰੁਪਏ ਦਾ ਮਲਟੀਮਾਡਲ ਟਰਮਿਨਲ,186.48 ਕਰੋੜ ਰੁਪਏ ਦਾ ਦੀਨਾਪੁਰ ਐਸਟੀਪੀ, 34.01 ਕਰੋੜ ਰੁਪਏ ਦਾ ਸੀਵਰੇਜ ਪਪਿੰਗ ਸਟੇਸ਼ਨ,

Different activities in banarasDifferent activities in banaras

155.87 ਕਰੋੜ ਰੁਪਏ ਦਾ ਇੰਟਰਸੈਪਸ਼ਨ ਸੀਵਰ ਅਤੇ ਪਪਿੰਗ ਮੇਨ ਕੰਮ, 139.41 ਕਰੋੜ ਰੁਪਏ ਦਾ ਆਈਪੀਡੀਐਸ ਤੋਂ ਬਿਜਲੀ ਸੁਧਾਰ, 2.79 ਕਰੋੜ ਰੁਪਏ ਦਾ ਤੇਵਰ ਗਰਾਮ ਪੀਣ ਵਾਲੇ ਪਾਣੀ ਦਾ ਪ੍ਰੌਜੈਕਟ, 1.70 ਕਰੋੜ ਰੁਪਏ ਦਾ ਕਸਤੂਰਬਾ ਗਾਂਧੀ ਬਾਲਿਕਾ ਵਿਦਾਲਿਆ ਦੇਈਪੁਰ ਵਿਖੇ ਹੋਸਟਲ, 1.53 ਕਰੋੜ ਰੁਪਏ ਦਾ ਪਰਮਾਨੰਦਪੁਰ ਸ਼ਿਵਪੁਰ ਵਿਖੇ ਆਸਰਾ ਪ੍ਰੌਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ 72.00 ਕਰੋੜ ਰੁਪਏ ਦਾ ਇੰਟਰਸੈਪਸ਼ਨ ਡਾਈਵਰਜ਼ਨ ਆਫ ਡ੍ਰੈਨ ਐਂਡ ਟ੍ਰੀਟਮੈਂਟ ਵਰਕ ਰਾਮਨਗਰ, 2.36 ਕਰੋੜ ਰੁਪਏ ਦਾ ਕਿਲਾ ਕਟਾਰੀਆ ਮਾਰਗ ਤੇ ਆਈਆਰਕਊਪੀ ਕੰਮ,

3.16 ਕਰੋੜ ਰੁਪਏ ਦਾ ਪੜਾਅ ਤੋਂ ਰਾਮਨਗਰ ਟੇਂਗਰਾ ਮੋੜ ਰਾਹ ਤੇ ਆਈਆਰਕਊਪੀ ਕੰਮ, 20.99 ਕਰੋੜ ਰੁਪਏ ਦਾ ਲਹਰਤਾਰਾ-ਬੀਐਚਯੂ ਮਾਰਗ ਤੇ ਰੇਜ਼ਡ ਫੁਟਪਾਥ ਦੀ ਉਸਾਰੀ, 4.94 ਕਰੋੜ ਰੁਪਏ ਦਾ ਰਾਮਨਗਰ ਡੋਮਰੀ ਵਿਕੇ ਹੇਲੀਪੋਰ੍ਟ ਉਸਾਰੀ, 4.44 ਕਰੋੜ ਰੁਪਏ ਦਾ ਡਰਾਈਵਰ ਸਿਖਲਾਈ ਕੇਂਦਰ ਅਤੇ 3.24 ਕਰੋੜ ਰੁਪਏ ਦਾ ਸਰਕਿਟ ਹਾਊਸ ਵਿਖੇ ਪਹਿਲੇ ਤਲ ਤੇ ਬੈਠਕ ਹਾਲ ਦਾ ਸੁੰਦਰੀਕਰਣ ਪ੍ਰੋਜੈਕਟ ਦਾ ਮੁੱਖ ਹਿੱਸਾ ਰੱਖਿਆ ਜਾਵੇਗਾ। ਅੰਤਮ ਨਿਰਧਾਰਤ ਕੀਤੀ ਗਈ ਸੂਚੀ ਵਿਚ ਪ੍ਰਧਾਨ ਮੰਤਰੀ ਦੇ ਹੱਥੋਂ

PM ModiPM Modi

2301 ਕਰੋੜ ਤੋਂ ਵੱਧ ਦੇ ਪ੍ਰੌਜੈਕਟਰਾਂ ਦਾ ਉਦਘਾਟਨ ਕੀਤਾ ਜਾਵੇਗਾ ਜਦਕਿ 111 ਕਰੋੜ ਰੁਪਏ ਤੋਂ ਵੱਧ ਪ੍ਰੌਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਡੀਐਮ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੀਐਮ ਦੀ ਆਮਦ ਨੂੰ ਦੇਖਦੇ ਹੋਏ ਬੈਠਕ ਵਿਚ ਸੱਭ ਦੀ ਜਿੰਮੇਵਾਰੀ ਨਿਰਧਾਰਤ ਕਰ ਦਿਤੀ ਗਈ ਹੈ। ਪ੍ਰਸ਼ਾਸਨ ਨੇ ਹਰਹੂਆ ਵਿਚ ਪ੍ਰਸਤਾਵਤ ਪ੍ਰਧਾਨ ਮੰਤਰੀ ਦੀ ਬੈਠਕ ਵਾਲੀ ਥਾਂ ਅਤੇ ਮੰਚ ਨੂੰ ਬਣਾਉਣ ਦੀ ਜਿਮੇਵਾਰੀ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਦਿਤੀ ਹੈ। ਇਸ ਤੋਂ ਇਲਾਵਾ ਨਗਰ ਨਿਗਮ, ਵੀਡੀਏ, ਪੀਡਬਲਊਡੀ ਸਮੇਤ 20 ਤੋਂ ਵੱਧ  ਵਿਭਾਗਾਂ ਨੂੰ ਵੱਖ-ਵੱਖ ਜਿਮੇਵਾਰੀਆਂ ਵੀ ਸੌਂਪ ਦਿਤੀਆਂ ਗਈਆਂ ਹਨ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement