
ਦਿੱਲੀ ਵਿਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ‘ਤੇ ਪਹੁੰਚ ਜਾਣ ਕਾਰਨ ਸੋਮਵਾਰ ਤੋਂ ਆਡ-ਈਵਨ ਨਿਯਮ ਸ਼ੁਰੂ ਕੀਤਾ ਗਿਆ ਹੈ।
ਨਵੀਂ ਦਿੱਲੀ: ਦਿੱਲੀ ਵਿਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ‘ਤੇ ਪਹੁੰਚ ਜਾਣ ਕਾਰਨ ਸੋਮਵਾਰ ਤੋਂ ਆਡ-ਈਵਨ ਨਿਯਮ ਸ਼ੁਰੂ ਕੀਤਾ ਗਿਆ ਹੈ। ਸੋਮਵਾਰ 4 ਨਵੰਬਰ ਤੋਂ 15 ਨਵੰਬਰ ਤੱਕ ਦਿੱਲੀ ਵਿਚ ਆਡ-ਈਵਨ ਨਿਯਮ ਲਾਗੂ ਕੀਤਾ ਗਿਆ ਹੈ। ਆਡ-ਈਵਨ ਦੇ ਪਹਿਲੇ ਦਿਨ, ਦਿੱਲੀ ਸਰਕਾਰ ਦੇ ਸੀਐਮ ਅਤੇ ਮੰਤਰੀਆਂ ਨੇ ਇਸ ਨੂੰ ਸਹਿਯੋਗ ਦੇਣ ਲਈ ਸਾਈਕਲ ਅਤੇ ਕਾਰ-ਪੂਲਿੰਗ ਦੀ ਵਰਤੋਂ ਕੀਤੀ। ਉੱਥੇ ਹੀ ਭਾਜਪਾ ਆਗੂ ਵਿਜੈ ਗੋਇਲ ਨੇ ਨਿਯਮ ਤੋੜ ਕੇ ਇਸ ਯੋਜਨਾ ਦਾ ਵਿਰੋਧ ਕੀਤਾ ਅਤੇ ਆਡ ਨੰਬਰ ਦੀ ਕਾਰ ਲੈ ਕੇ ਸੜਕ ‘ਤੇ ਉਤਰੇ।
Manish Sisodia
ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਾਰ-ਪੂਲਿੰਗ ਦੀ ਥਾਂ ਸਾਈਕਲ ਦੀ ਵਰਤੋਂ ਕੀਤੀ। ਸਿਸੋਦੀਆ ਸੋਮਵਾਰ ਸਵੇਰੇ ਬਿਨਾਂ ਮਾਸਕ ਦੇ ਸਾਈਕਲ ‘ਤੇ ਦਫ਼ਰਤ ਪਹੁੰਚੇ। ਦਿੱਲੀ ਸਰਕਾਰ ਜਿੱਥੇ ਆਡ-ਈਵਨ ਨੂੰ ਹਿੱਟ ਕਰਨ ਵਿਚ ਲੱਗੀ ਹੈ ਤਾਂ ਉੱਥੇ ਹੀ ਭਾਜਪਾ ਆਗੂ ਵਿਜੈ ਗੋਇਲ ਇਸ ਦੇ ਖਿਲਾਫ਼ ਖੜੇ ਹੋ ਗਏ ਹਨ। ਇਸ ਯੋਜਨਾ ਵਿਰੁੱਧ ਵਿਜੈ ਗੋਇਲ ਅਪਣੇ ਘਰ ਤੋਂ ਆਈਟੀਓ ਲਈ ਆਡ ਨੰਬਰ ਦੀ ਗੱਡੀ ਵਿਚ ਨਿਕਲੇ।
Vijay Goel
ਉਹਨਾਂ ਦਾ ਕਹਿਣਾ ਹੈ ਕਿ, ‘ਇਹ ਸਕੀਮ ਸਿਰਫ਼ ਇਕ ਨਾਟਕ ਹੈ। ਦਿੱਲੀ ਸਰਕਾਰ ਖੁਦ ਕਹਿੰਦੀ ਹੈ ਕਿ ਪ੍ਰਦੂਸ਼ਣ ਦਾ ਕਾਰਨ ਪਰਾਲੀ ਨੂੰ ਅੱਗ ਲਗਾਉਣਾ ਹੈ ਤਾਂ ਫਿਰ ਇਸ ਸਕੀਮ ਨਾਲ ਕਿਸ ਤਰ੍ਹਾਂ ਮਦਦ ਮਿਲੇਗੀ। ਮੈਂ ਉਲੰਘਣ ਕਰਨ ਲਈ ਜ਼ੁਰਮਾਨਾ ਭਰਨ ਲਈ ਤਿਆਰ ਹਾਂ’। ਆਡ ਈਵਨ ਸਕੀਮ ਨੂੰ ਚੁਣਾਵੀ ਨਾਟਕ ਦੱਸਦੇ ਹੋਏ ਗੋਇਲ ਨੇ ਕਿਹਾ, ‘ਪਿਛਲੀ ਵਾਰ ਆਡ-ਈਵਨ ਦੇ ਨਾਂਅ ‘ਤੇ ਜਨਤਾ ਦੀ ਮਿਹਨਤ ਦੀ ਕਮਾਈ ਦੇ 20 ਕਰੋੜ ਰੁਪਏ ਬਰਬਾਦ ਕਰਨ ਵਾਲੇ ਕੇਜਰੀਵਾਲ ਨੇ ਇਸ ਵਾਰ 35 ਕਰੋੜ ਰੁਪਏ ਬਰਬਾਦ ਕਰ ਦਿੱਤੇ ਅਤੇ ਅੱਜ ਫਿਰ ਆਡ-ਈਵਨ ਲਾਗੂ ਕਰ ਦਿੱਤਾ ਹੈ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।