
ਭਾਰਤ ਨੇ ਮਾਮਲਾ ਕੌਮਾਂਤਰੀ ਹਵਾਬਾਜ਼ੀ ਸੰਸਥਾ ਕੋਲ ਚੁਕਿਆ
ਚੰਡੀਗੜ੍ਹ (ਕੰਵਲਜੀਤ ਸਿੰਘ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਰੋਜ਼ ਪੰਜ ਹਜ਼ਾਰ ਨਾਨਕ ਨਾਮ ਲੇਵਾ ਸੰਗਤ ਨੂੰ ਲਾਂਘਾ ਦੇਣ ਵਾਲੇ ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਅਪਣੀ ਧਰਤੀ ਉੱਪਰੋਂ ਦੀ ਲਾਂਘਾ ਦੇਣ ਤੋਂ ਠੋਕਵੀਂ ਨਾਂਹ ਕਰ ਦਿਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਾਫ਼ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਉਸ ਬੇਨਤੀ ਨੂੰ ਰੱਦ ਕਰ ਦਿਤਾ ਹੈ ਜਿਸ ਰਾਹੀਂ ਮੋਦੀ ਦੇ ਜਹਾਜ਼ ਦੇ ਪਾਕਿ ਹਾਵਈ ਖੇਤਰ ਰਾਹੀਂ ਗੁਜਰਨ ਦੀ ਆਗਿਆ ਮੰਗੀ ਗਈ ਸੀ।
Mehmood kureshi
ਭਾਰਤ ਨੇ ਪਾਕਿਸਤਾਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਊਦੀ ਅਰਬ ਦੀ ਯਾਤਰਾ ਲਈ ਪਾਕਿਸਤਾਨ ਦੇ ਹਵਾਈ ਖੇਤਰ ਦਾ ਰਸਤਾ ਵਰਤਣ ਲਈ 28 ਅਕਤੂਬਰ ਲਈ ਮਨਜ਼ੂਰੀ ਮੰਗੀ ਸੀ। ਸੂਤਰਾਂ ਮੁਤਾਬਕ ਭਾਰਤ ਵਲੋਂ ਪਾਕਿਸਤਾਨ ਨੂੰ ਹਵਾਈ ਖੇਤਰ ਨੂੰ ਵਰਤਣ ਦੀ ਮਨਜ਼ੂਰੀ ਨਾ ਦੇਣ ਦਾ ਮਮਲਾ ਕੌਮਾਂਤਰੀ ਹਵਾਬਾਜ਼ੀ ਸੰਸਥਾ ਕੋਲ ਚੁੱਕਿਆ ਹੈ।
Pm Narendra Modi
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਧਾਰਾ-370 ਖ਼ਤਮ ਕਰਨ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਨੇ ਮੋਦੀ ਦੇ ਜਹਾਜ਼ ਨੂੰ ਲਾਂਘਾ ਦੇਣ ਤੋਂ ਨਾਂਹ ਕੀਤੀ ਹੈ। ਇਹ ਦਸਣਾ ਵੀ ਲਾਜ਼ਮੀ ਹੋਵੇਗਾ ਕਿ ਪਾਕਿਸਤਾਨ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਹਾਜ਼ ਨੂੰ ਵੀ ਹਵਾਈ ਖੇਤਰ ਵਰਤਣ ਦੀ ਆਗਿਆ ਨਹੀਂ ਦਿਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।