
ਦੁਨੀਆ ਵਿਚ ਪਹਿਲੀ ਵਾਰ ਇਕ ਯਾਤਰੀ ਜਹਾਜ਼ ਨੇ ਬਿਨਾਂ ਰੁਕੇ 19 ਘੰਟੇ 16 ਮਿੰਟ ਦੀ ਉਡਾਨ ਭਰੀ ਹੈ।
ਸਿਡਨੀ: ਦੁਨੀਆ ਵਿਚ ਪਹਿਲੀ ਵਾਰ ਇਕ ਯਾਤਰੀ ਜਹਾਜ਼ ਨੇ ਬਿਨਾਂ ਰੁਕੇ 19 ਘੰਟੇ 16 ਮਿੰਟ ਦੀ ਉਡਾਣ ਭਰੀ ਹੈ। ਇਹ ਉਡਾਣ ਅਮਰੀਕਾ ਦੇ ਨਿਊਯਾਰਕ ਤੋਂ ਅਸਟ੍ਰੇਲੀਆ ਦੇ ਸਿਡਨੀ ਤੱਕ ਭਰੀ ਗਈ। ਇਹ ਹੁਣ ਤੱਕ ਦੀ ਸਭ ਤੋਂ ਲੰਬੀ ਨਾਨ ਸਟਾਪ ਯਾਤਰੀ ਉਡਾਣ ਹੈ। ਕਵਾਂਟਸ ਉਡਾਣ ਕਯੂਐਫ 7879 ਨੇ ਇਸ ਸਾਲ ਦੇ ਸ਼ੁਰੂਆਤ ਵਿਚ ਤਿੰਨ ਬੇਹੱਦ ਲੰਬੀਆਂ ਉਡਾਣਾਂ ਦੀ ਯੋਜਨਾ ਬਣਾਈ ਸੀ ਅਤੇ ਇਸੇ ਦੌਰਾਨ ਨਿਊਯਾਰਕ ਅਤੇ ਸਿਡਨੀ ਵਿਚ ਪਹਿਲੀ ਲੰਬੀ ਉਡਾਣ ਭਰੀ ਗਈ।
Qantas completes test of longest non-stop passenger flight
ਬੋਇੰਗ 787-9 ਜਹਾਜ਼ ਵਿਚ ਸਿਰਫ਼ 49 ਲੋਕਾਂ ਨੇ ਉਡਾਣ ਭਰੀ ਤਾਂ ਜੋ ਜਹਾਜ਼ ਵਿਚ ਘੱਟ ਤੋਂ ਘੱਟ ਵਜ਼ਨ ਰਹੇ ਅਤੇ ਇਹ 16 ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਬਿਨਾਂ ਦੁਬਾਰਾ ਈਂਧਨ ਭਰੇ ਪੂਰੀ ਕਰ ਸਕੇ। ਕਵਾਂਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲਨ ਜੋਐਸ ਨੇ ਇਸ ਨੂੰ ਏਅਰਲਾਈਨ ਅਤੇ ਗਲੋਬਲ ਹਵਾਬਾਜ਼ੀ ਖੇਤਰ ਲਈ ਬੇਹੱਦ ਇਤਿਹਾਸਕ ਪਲ ਦੱਸਿਆ ਹੈ।ਕੰਪਨੀ ਹੁਣ ਅਪਣੀ ਅਗਲੀ ਨਾਨ ਸਟਾਪ ਫਲਾਈਟ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਮੁਤਾਬਕ ਅਗਲੇ ਮਹੀਨੇ ਦੂਜੀ ਨਾਨ ਸਟਾਪ ਯਾਤਰੀ ਉਡਾਣ ਲੰਡਨ ਤੋਂ ਸਿਡਨੀ ਲਈ ਹੋਣ ਬਾਰੇ ਯੋਜਨਾ ਬਣਾਈ ਜਾ ਰਹੀ ਹੈ।
Qantas completes test of longest non-stop passenger flight
ਇਸ ਦੇ ਨਾਲ ਹੀ ਕੰਪਨੀ ਇਹ ਵੀ ਵਿਚਾਰ ਕਰ ਰਹੀ ਹੈ ਕਿ 2019 ਦੇ ਅਖੀਰ ਤੱਕ ਕਿਹੜੇ ਰੂਟਾਂ ‘ਤੇ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਨਾਨ ਸਟਾਪ ਯਾਤਰੀ ਉਡਾਣ ਸੇਵਾਵਾਂ 2022 ਜਾਂ 2023 ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਹੁਣ ਤੱਕ ਕੋਈ ਵੀ ਵਪਾਰਕ ਜਹਾਜ਼ ਇੰਨੇ ਲੰਬੇ ਰੂਟ ‘ਤੇ ਨਾਨ ਸਟਾਪ ਉੱਡਣ ਦੇ ਸਮਰੱਥ ਨਹੀਂ ਹੈ। ਉਡਾਣ ਦੌਰਾਨ ਜਹਾਜ਼ ਵਿਚ ਮੌਜੂਦ ਯਾਤਰੀਆਂ ਦਾ ਖਾਸ ਧਿਆਨ ਰੱਖਿਆ ਗਿਆ। ਇਸ ਦੇ ਨਾਲ ਹੀ ਪਾਇਲਟ ਦੀ ਸਿਹਤ ਦੀ ਵੀ ਨਿਗਰਾਨੀ ਕੀਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।