
ਮੈਕਡੋਨਾਲਡ ਦੇ ਸੀਈਓ ਸਟੀਵ ਈਸਟਰਬਰੁਕ ਨੂੰ ਕਰਮਚਾਰੀ ਨਾਲ ਸਬੰਧ ਰੱਖਣ ‘ਤੇ ਕੰਪਨੀ ਦੀ ਨੀਤੀ ਦੀ ਉਲੰਘਣ ਦੇ ਇਲਜ਼ਾਮ ਵਿਚ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਮੁੰਬਈ: ਫਾਸਟ ਫੂਡ ਚੇਨ ਮੈਕਡੋਨਾਲਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਟੀਵ ਈਸਟਰਬਰੁਕ ਨੂੰ ਕਰਮਚਾਰੀ ਦੇ ਨਾਲ ਸਬੰਧ ਰੱਖਣ ‘ਤੇ ਕੰਪਨੀ ਦੀ ਨੀਤੀ ਦੀ ਉਲੰਘਣ ਦੇ ਇਲਜ਼ਾਮ ਵਿਚ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੰਪਨੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੈਕਡੋਨਾਲਡ ਦੇ ਅਮਰੀਕਾ ਚੇਨ ਦੇ ਪ੍ਰਧਾਨ ਕ੍ਰਿਸ ਕੈਮਪਿੰਸਕੀ ਨੂੰ ਕੰਪਨੀ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਹੈ।
McDonald's
ਕੰਪਨੀ ਨੇ ਬਿਆਨ ਵਿਚ ਕਿਹਾ, ‘ਈਸਟਰਬਰੁਕ.. ਬੋਰਡ ਆਫ਼ ਡਾਇਰੈਕਟਰਜ਼ ਦੇ ਫ਼ੈਸਲਾ ਲੈਣ ਤੋਂ ਬਾਅਦ ਕੰਪਨੀ ਤੋਂ ਹਟ ਗਏ ਕਿ ਉਹਨਾਂ ਨੇ ਇਕ ਗਲਤ ਫੈਲਸਾ ਲਿਆ ਅਤੇ ਇਕ ਕਰਮਚਾਰੀ ਨਾਲ ਸੰਬੰਧ ਬਣਾ ਕੇ ਕੰਪਨੀ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ’। ਮੈਕਡੋਨਾਲਡ ਨੇ ਐਤਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਅਤੇ ਸੀਈਓ ਸਟੀਵ ਈਸਟਰਬਰੁਕ ਨੇ ਗਲਤ ਫੈਸਲਾ ਲਿਆ ਕਿਉਂਕਿ ਮੈਕਡੋਨਾਲਡ ਪ੍ਰਬੰਧਕਾਂ ਨੂੰ ਅਪਣੇ ਸਹਾਇਕ ਕਰਮਚਾਰੀਆਂ ਦੇ ਨਾਲ ਸਬੰਧ ਰੱਖਣ ਤੋਂ ਰੋਕਦਾ ਹੈ।
Chris Kempczinski
ਇਸੇ ਦੌਰਾਨ ਈਸਟਰਬਰੁਕ ਨੇ ਕਰਮਚਾਰੀਆਂ ਨੂੰ ਈਮੇਲ ਕੀਤੀ, ਜਿਸ ਵਿਚ ਉਹਨਾਂ ਨੇ ਸਵੀਕਾਰ ਕੀਤਾ ਕਿ ਉਹਨਾਂ ਦੇ ਇਕ ਕਰਮਚਾਰੀ ਨਾਲ ਸਬੰਧ ਸਨ।ਈਸਟਰਬਰੁਕ ਨੇ ਈਮੇਲ ਵਿਚ ਕਿਹਾ, ‘ਕੰਪਨੀ ਦੇ ਨਿਯਮਾਂ ਨੂੰ ਦੇਖਦੇ ਹੋਏ ਮੈਂ ਬੋਰਡ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਹੁਣ ਮੇਰਾ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ’।
Steve Easterbrook
ਮੈਕਡੋਨਾਲਡ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਪੂਰੀ ਤਰ੍ਹਾਂ ਨਾਲ ਸਮੀਖਿਆ ਕਰਨ ਤੋਂ ਬਾਅਦ ਈਸਟਰਬਰੁਕ ਦੇ ਬਰਖਾਸਤ ਪੱਖ ਵਿਚ ਵੋਟਿੰਗ ਕੀਤੀ। ਈਸਟਰਬਰੁਕ 2015 ਤੋਂ ਕੰਪਨੀ ਦੇ ਸੀਈਓ ਸਨ। ਕੰਪਨੀ ਨੇ ਉਸ ਕਰਮਚਾਰੀ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ, ਜਿਸ ਨਾਲ ਈਸਟਰਬਰੁਕ ਦੇ ਸਬੰਧ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।