ਡੀ.ਸੀ. ਨੇ 1.11 ਕਰੋੜ ਰੁਪਏ ਦੇ ਧੋਖਾਧੜੀ ਦੇ ਕੇਸ ਵਿਚ ਕਾਨੋਂਗੋ ਨੂੰ ਕੀਤਾ ਬਰਖ਼ਾਸਤ
Published : Aug 31, 2019, 5:40 pm IST
Updated : Aug 31, 2019, 5:45 pm IST
SHARE ARTICLE
DC dismisses Kanungo in land record fraud case of Rs.1.11 crore
DC dismisses Kanungo in land record fraud case of Rs.1.11 crore

ਕਾਨੋਂਗੋ ਬਲਕਾਰ ਸਿੰਘ ਖ਼ਿਲਾਫ਼ ਬੀਐਸਐਫ ਦੀ 136 ਬਟਾਲੀਅਨ ਵੱਲੋਂ ਦਾਇਰ ਕੀਤੀ ਗਈ ਸੀ।

ਫ਼ਿਰੋਜ਼ਪੁਰ: ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਰੈਵੀਨਿਊ ਰਿਕਾਰਡ ਵਿਚ ਛੇੜ-ਛਾੜ ਕਰਨ ਅਤੇ 1,11,0,236 ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਫ਼ਿਰੋਜ਼ਪੁਰ ਛਾਉਣੀ ਹਲਕੇ ਦੇ ਕਾਨੂੰਗੋ ਬਲਕਾਰ ਸਿੰਘ ਨੂੰ ਸਰਕਾਰੀ ਨੌਕਰੀ ਤੋ ਬਰਖ਼ਾਸਤ ਕੀਤਾ ਗਿਆ ਹੈ। ਆਪਣੇ ਆਦੇਸ਼ ਵਿਚ ਡਿਪਟੀ ਕਮਿਸ਼ਨਰ ਇਹ ਵੀ ਲਿਖੀਆਂ ਹੈ ਕਿ ਉਕਤ ਕਾਨੂੰਗੋ ਕਿਸੀ ਦੂਸਰੇ ਸਰਕਾਰੀ ਮਹਿਕਮੇ ਵਿਚ ਸਰਕਾਰੀ ਨੌਕਰੀ ਨਹੀ ਕਰ ਸਕੇਗਾ।

ਉਲੋ੍Deputy Commissioner Mr. Chander Gaind
ਇਹ ਕਾਰਵਾਈ ਬੀ.ਐਸ.ਐਫ ਦੀ 136 ਬਟਾਲੀਅਨ ਦੁਆਰਾ ਲਿਖਤੀ ਸ਼ਿਕਾਇਤ ਦੀ ਜਾਂਚ ਤੋ ਬਾਅਦ ਕੀਤੀ ਗਈ ਹੈ। ਇਹ ਜਾਂਚ ਪਹਿਲਾ ਸਦਰ ਕਾਨੂੰਗੋ ਵੱਲੋਂ ਕੀਤੀ ਗਈ ਸੀ ਜਿਸ ਦੇ ਬਾਅਦ ਏ.ਡੀ.ਸੀ (ਜਨਰਲ) ਨੇ ਦੁਬਾਰਾ ਜਾਚ ਕਰ ਕੇ ਬਲਕਾਰ ਸਿੰਘ ਕਾਨੂੰਗੋ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਨੂੰਗੋ ਬਲਕਾਰ ਸਿੰਘ ਦੇ ਖ਼ਿਲਾਫ਼ ਬੀ.ਐਸ.ਐਫ ਬਟਾਲੀਅਨ ਵੱਲੋਂ ਸ਼ਿਕਾਇਤ ਆਈ ਸੀ, ਜਿਸ ਕੇ ਮੁਤਾਬਿਕ ਇਹ ਧੋਖਾ ਉਦੋਂ ਹੋਇਆ,ਜਦ ਕਾਨੂੰਗੋ ਬਲਕਾਰ ਸਿੰਘ ਪਟਵਾਰ ਸਰਕਲ ਪੱਲਾ ਮੇਘਾ ਵਿਚ ਬਤੌਰ ਪਟਵਾਰੀ ਤੈਨਾਤ ਸੀ। 

ੲਸDeputy Commissioner Mr. Chander Gaindਰਿਪੋਰਟ ਦੇ ਮੁਤਾਬਿਕ ਇਸ ਇਲਾਕੇ ਵਿਚ 46 ਕਨਾਲ ਦੇ ਕਰੀਬ ਜਗ੍ਹਾ ਦੇ ਮਲਕੀਅਤ ਰਿਕਾਰਡ ਵਿਚ ਛੇੜ-ਛਾੜ ਕਰ ਕੇ ਦੂਸਰੇ ਲੋਕਾਂ ਦੇ ਨਾਮ ਕਰ ਦਿੱਤੀ ਗਈ। ਇਸ ਤਰ੍ਹਾਂ ਉਹ ਲੋਕ ਇਸ ਜ਼ਮੀਨ ਦੇ ਮਾਲਕ ਬਣ ਗਏ, ਜਿਨ੍ਹਾਂ ਦਾ ਰਿਕਾਰਡ ਮੁਤਾਬਿਕ ਜ਼ਮੀਨ ਪਰ ਕੋਈ ਮਾਲਕਾਨਾ ਹੱਕ ਨਹੀ ਥਾਂ। ਇਸ ਤੋ ਬਾਅਦ ਇਸ ਜ਼ਮੀਨ ਤੋ ਪ੍ਰਾਪਤ ਮੁਆਵਜ਼ਾ ਵੀ ਇਨ੍ਹਾਂ ਬਾਹਰੀ ਲੋਕਾਂ ਨੂੰ ਦਿੱਤਾ ਗਿਆ। ਜਿਨ੍ਹਾਂ ਵਿਚ ਇੱਕ ਕਾਨੂੰਗੋ ਬਲਕਾਰ ਸਿੰਘ ਦਾ ਸਾਲਾ ਹੈ।

ਇਸ ਨਾਲ ਸਰਕਾਰੀ ਖਜਾਨੇ ਨੂੰ 1.11.08.236 ਰੁਪਏ ਦਾ ਵੀ ਨੁਕਸਾਨ ਹੋਇਆ ਅਤੇ ਇਹ ਪੇਮੈਂਟ ਰਿਕਾਰਡ ਵਿਚ ਛੇੜ-ਛਾੜ ਕਰ ਕੇ ਬਣਾਏ ਗਏ ਫ਼ਰਜ਼ੀ ਮਾਲਕ ਨੂੰ ਕਰਵਾ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਕਾਨੂੰਗੋ ਬਲਕਾਰ ਸਿੰਘ (ਤਤਕਾਲੀਨ ਪਟਵਾਰੀ ਸਰਕਲ ਪੱਲਾ ਮੇਘਾ ) ਨੂੰ ਭਾਰਤੀ ਏ ਸੰਵਿਧਾਨ ਦੀ ਧਾਰਾ 311 (2) (ਬੀ) ਅਤੇ (3) ਦੇ ਮੁਤਾਬਿਕ ਡਿਸਮਿਸ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਏ.ਡੀ.ਸੀ ਦੁਆਰਾ ਕੀਤੀ ਗਈ ਜਾਂਚ ਦੀ ਰਿਪੋਰਟ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਐਸ.ਐਸ.ਪੀ ਫਿਰੋਜ਼ਪੁਰ ਨੂੰ ਭੇਜ ਦਿੱਤੀ ਹੈ, ਜਿਸ ਵਿਚ ਜਲਦ ਕਾਰਵਾਈ ਲਈ ਲਿਖਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement