
ਸੌਰਭ ਜਮਸ਼ੇਦਪੁਰ ਦਾ ਰਹਿਣ ਵਾਲਾ ਸੀ ਅਤੇ ਹਾਵੜਾ 'ਚ ਨੌਕਰੀ ਕਰਦਾ ਸੀ। ਉਸ ਨੇ 15 ਦਿਨ ਪਹਿਲਾਂ ਹੀ ਆਈਫ਼ੋਨ ਖਰੀਦਿਆ ਸੀ।
ਹਾਵੜਾ : ਮੋਬਾਈਲ ਖੋਹ ਕੇ ਭੱਜ ਰਹੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਇਕ ਨੌਜਵਾਨ ਨੂੰ ਭਾਰੀ ਪੈ ਗਈ ਅਤੇ ਉਸ ਨੂੰ ਆਪਣੀ ਜਾਨ ਗੁਆਉਣੀ ਪਈ। ਮਾਮਲਾ ਪੱਛਮ ਬੰਗਾਲ ਦੇ ਹਾਵੜਾ ਤੋਂ ਸਾਹਮਣੇ ਆਇਆ ਹੈ। ਜਮਸ਼ੇਦਪੁਰ ਦੇ ਰਹਿਣ ਵਾਲੇ 27 ਸਾਲਾ ਇਲੈਕਟ੍ਰਿਕਲ ਇੰਜੀਨੀਅਰ ਨੇ ਹਾਵੜਾ ਦੇ ਉਲੁਬੇਰੀਆ ਰੇਲਵੇ ਸਟੇਸ਼ਨ 'ਤੇ ਆਈਫ਼ੋਨ ਖੋਹ ਕੇ ਭੱਜ ਰਹੇ ਵਿਅਕਤੀ ਨੂੰ ਫੜਨ ਲਈ ਰੇਲ ਟਰੈਕ 'ਤੇ ਛਾਲ ਮਾਰ ਦਿੱਤੀ। ਪਰ ਸੰਤੁਲਨ ਵਿਗੜਨ ਕਾਰਨ ਉਹ ਪਲੇਟਫਾਰਮ ਦੇ ਉੱਪਰ ਨਹੀਂ ਪਹੁੰਚ ਸਕਿਆ ਅਤੇ ਹੇਠਾਂ ਪਟੜੀ 'ਤੇ ਡਿੱਗ ਗਿਆ। ਪੱਥਰ ਨਾਲ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
Youth killed after falling from train while chasing mobile phone snatcher
ਮ੍ਰਿਤਕ ਦੀ ਪਛਾਣ ਸੌਰਭ ਘੋਸ਼ ਵਜੋਂ ਹੋਈ ਹੈ। ਉਹ ਸਨਿਚਰਵਾਰ ਨੂੰ ਆਪਣੇ ਹੋਮ ਟਾਊਨ ਜਮਸ਼ੇਦਪੁਰ ਜਾਣ ਲਈ ਰੇਲਵੇ ਸਟੇਸ਼ਨ 'ਤੇ ਸੀ। ਉਹ ਟਰੇਨ ਦੇ ਡੱਬੇ ਅੰਦਰ ਸੱਭ ਤੋਂ ਅਖੀਰ 'ਚ ਬੈਠਾ ਸੀ। ਜਦੋਂ 11 ਵਜੇ ਟਰੇਨ ਉਲੁਬੇਰੀਆ ਸਟੇਸ਼ਨ 'ਤੇ ਪਹੁੰਚੀ ਤਾਂ ਉਹ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ। ਰਿਪੋਰਟ ਮੁਤਾਬਕ ਉਸ ਨੇ ਹਾਲ ਹੀ 'ਚ ਆਈਫ਼ੋਨ ਖਰੀਦਿਆ ਸੀ। ਜਿਵੇਂ ਹੀ ਟਰੇਨ ਸਟੇਸ਼ਨ ਤੋਂ ਚੱਲਣ ਲੱਗੀ ਤਾਂ ਡੱਬੇ ਅੰਦਰ ਬੈਠੇ ਇਕ ਵਿਅਕਤੀ ਨੇ ਉਸ ਦਾ ਫ਼ੋਨ ਖੋਹ ਲਿਆ ਅਤੇ ਟਰੇਨ ਤੋਂ ਬਾਹਰ ਛਾਲ ਮਾਰ ਦਿੱਤੀ। ਸੌਰਭ ਨੇ ਚੋਰ ਦਾ ਪਿੱਛਾ ਕਰਨ ਲਈ ਜਿਵੇਂ ਹੀ ਡੱਬੇ 'ਚੋਂ ਛਾਲ ਮਾਰੀ ਤਾਂ ਉਸ ਦਾ ਸੰਤੁਲਣ ਵਿਗੜ ਗਿਆ ਅਤੇ ਉਸ ਦਾ ਸਿਰ ਪੱਥਰ 'ਚ ਵੱਜਿਆ। ਉਹ ਬੇਹੋਸ਼ ਹੋ ਗਿਆ।
Youth killed after falling from train while chasing mobile phone snatcher
ਜੀ.ਆਰ.ਪੀ. ਪੁਲਿਸ ਅਤੇ ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸੌਰਭ ਜਮਸ਼ੇਦਪੁਰ ਦਾ ਰਹਿਣ ਵਾਲਾ ਸੀ ਅਤੇ ਹਾਵੜਾ 'ਚ ਨੌਕਰੀ ਕਰਦਾ ਸੀ। ਉਸ ਨੇ 15 ਦਿਨ ਪਹਿਲਾਂ ਹੀ ਆਈਫ਼ੋਨ ਖਰੀਦਿਆ ਸੀ।