
ਬਚਾਅ ਕਾਰਜਾਂ ਲਈ ਆਰਮੀ ਨੂੰ ਬੁਲਾਇਆ ਗਿਆ
ਨਿਵਾੜੀ, 4 ਨਵੰਬਰ: ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ 'ਚ ਪ੍ਰਿਥਵੀਪੁਰ ਥਾਣਾ ਇਲਾਕੇ 'ਚ ਬੁਧਵਾਰ ਨੂੰ 5 ਸਾਲਾ ਇਕ ਬੱਚਾ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
borwell
ਬੋਰਵੈੱਲ ਕਰੀਬ 200 ਫ਼ੁਟ ਡੂੰਘਾ ਦਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਮਲਾ ਰੈਸਕਿਊ ਦੀਆਂ ਤਿਆਰੀਆਂ 'ਚ ਲੱਗ ਹੈ। ਰੈਸਕਿਊ ਲਈ ਫ਼ੌਜ ਦੀ ਟੀਮ ਨੂੰ ਬੁਲਾਇਆ ਗਿਆ ਹੈ।
borwell
ਜਾਣਕਾਰੀ ਅਨੁਸਾਰ ਨਿਵਾੜੀ ਜ਼ਿਲ੍ਹੇ ਦੇ ਪ੍ਰਿਥਵੀ ਥਾਣਾ ਇਲਾਕੇ ਦੇ ਸ਼ੈਤਪੁਰਾ ਪਿੰਡ 'ਚ ਖੇਤ 'ਚ ਬੋਰਵੈੱਲ ਲਈ ਡੂੰਘਾ ਟੋਇਆ ਸੀ। ਟੋਇਆ ਖੁੱਲ੍ਹਾ ਹੋਇਆ ਸੀ, ਉਸ ਨੂੰ ਲੋਹੇ ਦੇ ਭਾਂਡੇ ਨਾਲ ਢੱਕ ਰਖਿਆ ਸੀ। ਹਰਿਕਿਸ਼ਨ ਦਾ 5 ਸਾਲਾ ਪੁੱਤਰ ਪ੍ਰਹਿਲਾਦ ਕੁਸ਼ਵਾਹਾ ਇਸ ਟੋਏ ਕੋਲ ਖੇਡ ਰਿਹਾ ਸੀ। ਖੇਡਦੇ ਸਮੇਂ ਟੋਏ ਦੇ ਉੱਪਰ ਰੱਖੇ ਭਾਂਡੇ ਨੂੰ ਹਟਾ ਦਿਤਾ ਜਿਸ ਕਾਰਨ ਉਹ ਬੋਰਵੈੱਲ 'ਚ ਡਿੱਗ ਗਿਆ।