
ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਦੇ ਅਧਿਕਾਰਤ ਸੱਦੇ 'ਤੇ ਨੇਪਾਲ ਜਾਣਗੇ ਜਨਰਲ ਮਨੋਜ ਮੁਕੰਦ ਨਰਵਾਨ
ਨਵੀਂ ਦਿੱਲੀ: ਭਾਰਤੀ ਫੌਜ ਦੇ ਮੁਖੀ ਮਨੋਜ ਮੁਕੰਦ ਨਰਵਾਨ ਅੱਜ ਤੋਂ ਤਿੰਨ ਦਿਨਾਂ ਦੇ ਦੌਰੇ ਲਈ ਨੇਪਾਲ ਜਾ ਰਹੇ ਹਨ। ਕਾਠਮੰਡੂ ਵਿਚ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਫੌਜ ਮੁਖੀ ਦੀ ਨੇਪਾਲ ਫੇਰੀ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਦੋਸਤੀ ਦੇ ਲੰਮੇ ਸਮੇਂ ਤੋਂ ਬਣੇ ਆ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।
General Manoj Mukund Naravane
ਫੌਜ ਮੁਖੀ ਦਾ ਇਹ ਦੌਰਾ ਦੁਵੱਲੀ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕੇ ਲੱਭਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਦੱਸ ਦਈਏ ਕਿ ਜਨਰਲ ਨਰਵਾਨ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਦੇ ਅਧਿਕਾਰਤ ਸੱਦੇ 'ਤੇ ਨੇਪਾਲ ਦਾ ਦੌਰਾ ਕਰ ਰਹੇ ਹਨ।
Manoj Mukund Naravane
ਭਾਰਤੀ ਦੂਤਾਵਾਸ ਦੇ ਬੁਲਾਰੇ ਨਵੀਨ ਕੁਮਾਰ ਨੇ ਕਿਹਾ ਕਿ ਜਨਰਲ ਨਰਵਾਨਾ ਦਾ ਦੌਰਾ ਦੋਵੇਂ ਸੈਨਾਵਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਅਤੇ ਰਵਾਇਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਫੌਜ ਮੁਖੀ 4 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਨੇਪਾਲ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਅਤੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
Nepal PM
ਇਸ ਤੋਂ ਇਲਾਵਾ ਅਪਣੇ ਦੌਰੇ ਦੇ ਆਖਰੀ ਦਿਨ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਕਰਨਗੇ। ਦੱਸ ਦਈਏ ਕਿ ਭਾਰਤੀ ਫੌਜ ਮੁਖੀ ਨੇ ਅਪਣੀ ਨੇਪਾਲ ਯਾਤਰਾ ਤੋਂ ਇਕ ਦਿਨ ਪਹਿਲਾਂ ਕਿਹਾ ਸੀ ਕਿ “ ਮੈਂ ਨੇਪਾਲ ਦੌਰੇ 'ਤੇ ਜਾਣ ਕਾਰਨ ਖੁਸ਼ ਹਾਂ ਅਤੇ ਮੈਂ ਉਥੇ ਅਪਣੇ ਹਮਰੁਤਬਾ ਜਨਰਲ ਪੂਰਨਚੰਦਰ ਥਾਮਾ ਨੂੰ ਮਿਲਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਮੁਲਾਕਾਤ ਦੋਵਾਂ ਸੈਨਾਵਾਂ ਦੀ ਦੋਸਤੀ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇਗੀ। ”