
ਤੇਲੰਗਾਨਾ ਵਿਧਾਨ ਸਭਾ ਚੋਣ ਨਜ਼ਦੀਕ ਹੈ ਅਤੇ ਚੋਣਾ ਨੂੰ ਲੈ ਕੇ ਨੇਤਾਵਾਂ 'ਚ ਬਿਆਨਬਾਜ਼ੀ ਚੱਲ ਰਹੀ ਹੈ। ਦੱਸ ਦਈਏ ਕਿ ਇਸ ਬਿਆਨਬਾਜ਼ੀ ਦੇ ਚਲਦੇ ਪੁਲਿਸ ਨੇ...
ਤੇਲੰਗਾਨਾ (ਭਾਸ਼ਾ): ਤੇਲੰਗਾਨਾ ਵਿਧਾਨ ਸਭਾ ਚੋਣ ਨਜ਼ਦੀਕ ਹੈ ਅਤੇ ਚੋਣਾ ਨੂੰ ਲੈ ਕੇ ਨੇਤਾਵਾਂ 'ਚ ਬਿਆਨਬਾਜ਼ੀ ਚੱਲ ਰਹੀ ਹੈ। ਦੱਸ ਦਈਏ ਕਿ ਇਸ ਬਿਆਨਬਾਜ਼ੀ ਦੇ ਚਲਦੇ ਪੁਲਿਸ ਨੇ ਇਕ ਕਾਂਗਰਸ ਨੇਤਾ ਨੂੰ ਹਿਰਾਸਤ 'ਚ ਲਿਆ ਹੈ।
Revanth Reddy in police custody
ਤੇਲੰਗਾਨਾ 'ਚ ਕਾਂਗਰਸ ਦੇ ਕਾਰਜਕਰਤਾ ਪ੍ਰਧਾਨ ਅਤੇ ਕੋਡਾਂਗਲ ਤੋਂ ਉਮੀਦਵਾਰ ਰੇਵੰਤ ਰੈਡੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੱਸ ਦਈਏ ਕਿ ਰੇਵੰਤ ਰੈਡੀ ਨੂੰ ਕੋਡਾਂਗਲ ਵਿਚ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਦੀ ਰੈਲੀ ਨੂੰ ਰੋਕਨ ਦੀ ਧਮਕੀ ਦੇਣ ਕਾਰਨ ਹਿਰਾਸਤ ਵਿਚ ਲੈ ਲਿਆ ਗਿਆ ਹੈ।
Revanth Reddy
ਰੇਵੰਤ ਰੈਡੀ ਦੀ ਗਿਰਫਤਾਰੀ ਨੂੰ ਲੈ ਕੇ ਕਾਂਗਰਸ ਨੇਤਾ ਜੀ ਐਨ ਰੈਡੀ ਨੇ ਚੰਦਰ ਸ਼ੇਖਰ ਰਾਓ ਸਰਕਾਰ 'ਤੇ ਹਮਲਾ ਬੋਲਿਆ ਹੈ।ਰੈਡੀ ਨੇ ਕਿਹਾ ਕਿ ਕੇਸੀਆਰ , ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਜਿਸ ਤਰੀਕੇ ਨਾਲ ਪੁਲਿਸ ਰੇਵੰਤ ਰੈਡੀ ਦੇ ਕਮਰੇ 'ਚ ਵੜ ਗਈ ਇਹ ਭਾਰਤ ਵਿਚ ਕਦੇ ਨਹੀਂ ਹੋਇਆ। ਰੇਵੰਤ ਰੈਡੀ ਦੇ ਬਾਰੇ ਜੀ ਐਨ ਰੈਡੀ ਨੇ ਕਿਹਾ ਕਿ ਉਹ ਕੋਈ ਸਧਾਰਣ ਵਿਅਕਤੀ ਨਹੀਂ ਹੈ। ਉਹ ਇਕ ਬਰੋਂ ਮਹੀਨਾਂ ਮਿਸਾਇਲ ਵਾਂਗ ਹੈ ਅਤੇ ਇਹ ਮਿਸਾਇਲ ਟੀਆਰਐਸ ਨੂੰ ਖ਼ਤਮ ਕਰਨ ਜਾ ਰਹੀ ਹੈ।