
ਪਾਲਮ ਇਲਾਕੇ ਵਿਚ ਖੂਹ ਪੂਜਾ ਪ੍ਰੋਗਰਾਮ ਵਿਚ ਡੀਜੇ ਬੰਦ ਕਰਾਉਣ ਉੱਤੇ ਹੋਏ ਝਗੜੇ ਵਿਚ ਇਕ ਪੱਖ ਨੇ ਸ਼ੈਂਕੀ ਭਾਰਦਵਾਜ (23) ਅਤੇ ਤੁਸ਼ਾਰ (16) ਨੂੰ ਗੋਲੀ ਮਾਰ ...
ਨਵੀਂ ਦਿੱਲੀ (ਭਾਸ਼ਾ) :- ਪਾਲਮ ਇਲਾਕੇ ਵਿਚ ਖੂਹ ਪੂਜਾ ਪ੍ਰੋਗਰਾਮ ਵਿਚ ਡੀਜੇ ਬੰਦ ਕਰਾਉਣ ਉੱਤੇ ਹੋਏ ਝਗੜੇ ਵਿਚ ਇਕ ਪੱਖ ਨੇ ਸ਼ੈਂਕੀ ਭਾਰਦਵਾਜ (23) ਅਤੇ ਤੁਸ਼ਾਰ (16) ਨੂੰ ਗੋਲੀ ਮਾਰ ਦਿਤੀ। ਮਾਰ ਕੁੱਟ ਵਿਚ ਇਕ ਹੋਰ ਨੌਜਵਾਨ ਜਖ਼ਮੀ ਹੋਇਆ ਹੈ। ਗੋਲੀ ਲੱਗਣ ਨਾਲ ਜਖ਼ਮੀ ਦੋਵੇਂ ਨੌਜਵਾਨ ਨਿਜੀ ਹਸਪਤਾਲ ਵਿਚ ਭਰਤੀ ਹਨ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਪੁਲਿਸ ਦੇ ਅਨੁਸਾਰ ਬੜਿਆਲ ਮਹੱਲਾ ਨਿਵਾਸੀ ਮਹੇਸ਼ ਸ਼ਰਮਾ ਦੀ ਪੋਤੀ ਦਾ ਐਤਵਾਰ ਨੂੰ ਖੂਹ ਪੂਜਨ ਸੀ।
Delhi police
ਬਾਟਾ ਚੌਕ ਸਥਿਤ ਕੱਚੀ ਚੌਪਾਲ ਉੱਤੇ ਡੀਜੇ ਲਗਵਾਇਆ ਗਿਆ ਸੀ। ਅਕਸ਼ੈ ਡੀਜੇ ਵਜਾ ਰਿਹਾ ਸੀ। ਰਾਤ ਕਰੀਬ ਦਸ ਵਜੇ ਡੀਜੇ ਬੰਦ ਕਰ ਦਿਤਾ ਗਿਆ। ਇਸ ਉੱਤੇ ਉੱਥੇ ਡਾਂਸ ਕਰ ਰਹੇ ਮੋਹਿਤ ਨੇ ਇਤਰਾਜ਼ ਕੀਤਾ। ਇਸ ਨੂੰ ਲੈ ਕੇ ਮੋਹਿਤ ਅਤੇ ਅਕਸ਼ੈ ਵਿਚ ਕਹਾਸੁਣੀ ਹੋ ਗਈ। ਡੀਜੇ ਮੋਨੂ ਨਾਮ ਦੇ ਨੌਜਵਾਨ ਨੇ ਲਗਵਾਇਆ ਸੀ। ਅਕਸ਼ੈ ਨੇ ਮੋਨੂ ਨੂੰ ਉੱਥੇ ਸੱਦ ਲਿਆ। ਮੋਹਿਤ ਨੇ ਅਪਣੇ ਦੋ ਦੋਸਤਾਂ ਸ਼ੈਂਕੀ ਅਤੇ ਤੁਸ਼ਾਰ ਨੂੰ ਸੱਦ ਲਿਆ।
DJ
ਤਿੰਨਾਂ ਨੇ ਮਿਲ ਕੇ ਮੋਨੂ ਦੀ ਜੱਮ ਕੇ ਮਾਰ ਕੁਟਾਈ ਕਰ ਦਿਤੀ। ਮੋਨੂ ਦੇ ਸਿਰ ਵਿਚ ਗੰਭੀਰ ਚੋਟ ਲੱਗੀ। ਮੋਨੂ ਨੇ ਅਪਣੇ ਭਰਾ ਸਾਧ ਨਗਰ ਨਿਵਾਸੀ ਸੰਜੈ ਸ਼ਰਮਾ ਨੂੰ ਸੱਦ ਲਿਆ। ਦੋਸਤਾਂ ਦੇ ਨਾਲ ਆਏ ਸੰਜੈ ਸ਼ਰਮਾ ਨੇ ਫਾਇਰਿੰਗ ਕਰ ਦਿਤੀ। ਸ਼ੈਂਕੀ ਅਤੇ ਤੁਸ਼ਾਰ ਨੂੰ ਛਾਤੀ 'ਤੇ ਗੋਲੀ ਲੱਗੀ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਸੂਚਨਾ ਉੱਤੇ ਪਹੁੰਚੀ ਪੁਲਿਸ ਨੇ ਸ਼ੈਂਕੀ ਅਤੇ ਤੁਸ਼ਾਰ ਨੂੰ ਨਜ਼ਦੀਕ ਦੇ ਹਸਪਤਾਲ ਵਿਚ ਭਰਤੀ ਕਰਾਇਆ। ਪੁਲਿਸ ਨੇੇ ਮੁਲਜ਼ਮ ਮੋਨੂ, ਅਕਸ਼ੈ ਅਤੇ ਆਸ਼ੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।