
ਕੰਗਨਾ ਰਣੌਤ ਦੇ ਟਵੀਟ ਦੀ ਨਿੰਦਿਆਂ ਕਰਦਿਆਂ ਉਸਦੀਆਂ ਫਿਲਮਾਂ ਡਟ ਦਾ ਕੇ ਵਿਰੋਧ ਕਰਨ ਦੀ ਸੱਦਾ ਦਿੱਤਾ।
ਨਵੀਂ ਦਿਲੀ : ਹਰਦੀਪ ਸਿੰਘ ਭੋਗਲ :ਪੱਗਾਂ ਬੰਨ੍ਹ ਕੇ ਕਮਾਉਂਦੇ ਪੈਸੇ ਤੇ ਹੁਣ ਡਰ ਖੁੱਡਾਂ ਵਿੱਚ ਵੜ ਬੈਠੇ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਗੁਰਜਾਜ਼ ਸਿੰਘ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਬਾਲੀਵੁੱਡ ਦੇ ਬਹੁਤ ਵੱਡੇ ਕਲਾਕਾਰ ਪੱਗਾਂ ਬੰਨ੍ਹ ਬੰਨ੍ਹ ਕੇ ਪੈਸੇ ਕਮਾਉਂਦੇ ਰਹੇ, ਜਦੋਂ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਸੀ ਤਾਂ ਉਹ ਕੇਂਦਰ ਸਰਕਾਰ ਤੋਂ ਡਰ ਕੇ ਆਪਣੇ ਘਰਾਂ ਵਿਚ ਵੜ ਕੇ ਬੈਠ ਗਏ ਹਨ।
photoਉਨ੍ਹਾਂ ਅਕਸ਼ੈ ਕੁਮਾਰ ਦਾ ਨਾਮ ਲੈਂਦਿਆਂ ਕਿਹਾ ਕਿ ਪੰਜਾਬ ਦਾ ਪੁੱਤ ਕਹਾਉਣ ਵਾਲੇ ਅਤੋ ਹੋਰ ਬੌਲੀਵੁੱਡ ਫਿਲਮ ਸਟਾਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਤਕ ਨਹੀਂ ਮਾਰਿਆ। ਜਦ ਕਿ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਵਿੱਚ ਪੱਗਾਂ ਬੰਨ੍ਹ ਬੰਨ੍ਹ ਕੇ ਪੰਜਾਬੀਆਂ ਦੇ ਨਾਂ ‘ਤੇ ਪੈਸੇ ਕਮਾਏ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ, ਇਹ ਲੜਾਈ ਸਮੂਹ ਲੋਕਾਂ ਦੀ ਹੈ।
farmerਜਿਸ ਵਿਚ ਕਲਾਕਾਰਾਂ ਵੱਲੋਂ ਵੀ ਯੋਗਦਾਨ ਪਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਗੁਰਜਾਜ਼ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਕਸਰ ਹੀ ਸਰਕਾਰਾਂ ਵੱਲੋਂ ਗੈਂਗਸਟਰ ਨਸ਼ੇੜੀ ਕਹਿ ਕੇ ਭੰਡਿਆ ਜਾ ਰਿਹਾ ਸੀ ਪਰ ਅੱਜ ਪੂਰੇ ਪੰਜਾਬ ਦੇ ਨੌਜਵਾਨ ਦਿੱਲੀ ਦੀਆਂ ਸੜਕਾਂ ਉਤੇ ਕੇਂਦਰ ਸਰਕਾਰ ਖ਼ਿਲਾਫ਼ ਡਟੇ ਖੜੇ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਧਰਨੇ ਵਿੱਚ ਇੱਕ ਬਜ਼ੁਰਗ ਦੇ ਨਾਲ 10 ਨੌਜਵਾਨ ਖੜ੍ਹੇ ਹਨ। ਉਨ੍ਹਾਂ ਨੇ ਕੰਗਨਾ ਰਣੌਤ ਦੇ ਟਵੀਟ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਕੰਗਨਾ ਰਨੌਤ ਵੱਲੋਂ ਪੰਜਾਬੀ ਔਰਤਾਂ ਦੇ ਖਿਲਾਫ ਟਵੀਟ ਕਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ ।
BJPਕੰਗਨਾ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਕੰਗਨਾ ਤੇਰੀਆਂ ਫ਼ਿਲਮਾਂ ਪੰਜਾਬ ‘ਚ ਹੀ ਲੱਗਣੀਆਂ ਨੇ ਅਸੀਂ ਉਸ ਦਾ ਡਟ ਕੇ ਵਿਰੋਧ ਕਰਾਂਗੇ। ਉਨ੍ਹਾਂ ਨੈਸ਼ਨਲ ਮੀਡੀਏ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਨੈਸ਼ਨਲ ਮੀਡੀਆ ਕਿਸਾਨੀ ਸੰਘਰਸ਼ ਦੇ ਦਰਦ ਨੂੰ ਨਹੀਂ ਦਿਖਾ ਰਿਹਾ, ਜਦ ਕਿ ਪੰਜਾਬੀ ਮੀਡੀਆ ਕਿਸਾਨਾਂ ਦੇ ਦੁੱਖਾਂ ਤਕਲੀਫ਼ਾਂ ਨੂੰ ਦੁਨੀਆ ਭਰ ਦੇ ਲੋਕਾਂ ਦਿਖਾ ਰਿਹਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। । ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਹਨ, ਬਾਰਡਰ ਸੀਲ ਹੋ ਚੁੱਕੇ ਹਨ, ਹੁਣ ਕਿਸਾਨ ਸੰਘਰਸ਼ ਜਿੱਤ ਕੇ ਹੀ ਘਰਾਂ ਨੂੰ ਵਾਪਸ ਮੁੜਨਗੇ।