
ਅਸੀਂ 25 ਵਾਲੰਟੀਅਰਾਂ ਦੀ ਟੀਮ ਹਾਂ ਅਤੇ ਅਸੀਂ ਲੰਗਰ ਨੂੰ ਚੱਲਦਾ ਰੱਖਣ ਲਈ ਨਿਰੰਤਰ ਕੰਮ ਕਰ ਰਹੇ ਹਾਂ।
ਨਵੀਂ ਦਿੱਲੀ: ਦਿੱਲੀ ਦੀ ਸਿੰਘੂ ਬਾਰਡਰ 'ਤੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਲਈ 25 ਮੈਂਬਰੀ ਮੁਸਲਿਮ ਟੀਮ ਬੁੱਧਵਾਰ ਤੋਂ ਲੰਗਰ ਚਲਾ ਰਹੀ ਹੈ। ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੀ ਟੀਮ ਫਾਰੂਕੀ ਮੂਬੀਨ ਦੀ ਅਗਵਾਈ ਵਿੱਚ ਹੈ। ਟੀਮ ਦਾ ਕਹਿਣਾ ਹੈ ਕਿ ਉਹ "ਹਰ ਕਿਸੇ ਨੂੰ ਭੋਜਨ ਮੁਹੱਈਆ ਕਰਾਉਣ ਵਾਲੇ ਕਿਸਾਨਾਂ ਦੀ ਸੇਵਾ" ਕਰਨ ਲਈ ਸਿੰਘੂ ਬਾਰਡਰ 'ਤੇ ਪਹੁੰਚੇ ਹਨ।
photoਮੁਬੇਨ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ,ਲੰਗਰ 24 ਘੰਟੇ ਚੱਲੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਲਈ ਬਹੁਤ ਕੁਝ ਕਰਦੇ ਹਨ। ਹੁਣ ਸਾਡੀ ਵਾਰੀ ਹੈ ਉਨ੍ਹਾਂ ਨੂੰ ਕੁਝ ਵਾਪਸ ਕਰਨ ਦੀ। ਉਨ੍ਹਾਂ ਕਿਹਾ ਕਿਸਾਨਾਂ ਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਅਸੀਂ 25 ਵਾਲੰਟੀਅਰਾਂ ਦੀ ਟੀਮ ਹਾਂ ਅਤੇ ਅਸੀਂ ਲੰਗਰ ਨੂੰ ਚੱਲਦਾ ਰੱਖਣ ਲਈ ਨਿਰੰਤਰ ਕੰਮ ਕਰ ਰਹੇ ਹਾਂ।
farmerਜ਼ਿਕਰਯੋਗ ਹੈ ਕਿ ਕਿ ਭਲਕੇ 5 ਦਸੰਬਰ ਨੂੰ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ , 7 ਨੂੰ ਮੈਡਲ ਵਾਪਸ ਕੀਤੇ ਜਾਣਗੇ ਅਤੇ 8 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। 8 ਨੂੰ ਸਾਰੇ ਭਾਰਤ ਦੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ ਅਤੇ ਦਿੱਲੀ ਨੂੰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਆਉਂਦੀਆਂ 2 ਸੜਕਾਂ ਨੂੰ ਵੀ ਬੰਦ ਕੇ ਦਿੱਤਾ ਜਾਵੇਗਾ।