
ਕਿਹਾ ਕਿ ਅਸੀਂ ਆਪਣੇ ਘਰ ਬਾਰ ਨੂੰ ਛੱਡ ਕੇ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਇਸ ਸੰਘਰਸ਼ ਵਿੱਚ ਪਹੁੰਚੀਆਂ ਹਾਂ
ਨਵੀਂ ਦਿੱਲੀ: ਚਰਨਜੀਤ ਸਿੰਘ ਸੁਰਖਾਬ :ਟਰੈਕਟਰ ‘ਤੇ ਚੜ੍ਹ ਆਈਆਂ ਦਿੜ੍ਹਬੇ ਵਾਲੀਆਂ ਬੀਬੀਆਂ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਹੁਣ ਅਸੀਂ ਕਾਨੂੰਨ ਰੱਦ ਕਰਵਾਏ ਬਗੈਰ ਵਾਪਸ ਨਹੀਂ ਮੁੜਦੇ। ਦਿੱਲੀ ਵਿਚ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਦਿੜ੍ਹਬੇ ਤੋਂ ਪਹੁੰਚੀਆਂ ਬੀਬੀਆਂ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੇ ਘਰ ਬਾਰ ਨੂੰ ਛੱਡ ਕੇ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਇਸ ਸੰਘਰਸ਼ ਵਿੱਚ ਪਹੁੰਚੀਆਂ ਹਾਂ,
photo ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵਾਂਗੇ। ਦੇਸ਼ ਦਾ ਕਿਸਾਨ ਹੁਣ ਇਕਜੁੱਟ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਘਰਸ਼ ਵਿੱਚ ਸ਼ਹੀਦੀਆਂ ਪਾਉਣ ਆਏ ਹਾਂ, ਬਿਨਾਂ ਹੱਕ ਲਏ ਅਸੀਂ ਵਾਪਸ ਨਹੀਂ ਮੁੜਾਂਗੇ ਚਾਹੇ ਸਾਲ ਲੱਗ ਜਾਵੇ, ਬੀਬੀਆਂ ਨੇ ਕਿਹਾ ਕਿ ਸਰਕਾਰ ਕਾਲੇ ਕਾਨੂੰਨ ਬਣਾ ਕੇ ਸਾਡੀਆਂ ਜ਼ਮੀਨਾਂ ਖੋਹ ਰਹੀ ਹੈ ਪਰ ਅਸੀਂ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਖੋਹਣ ਨਹੀਂ ਦਿਆਂਗੇ ,ਇਸ ਲਈ ਭਾਵੇਂ ਸਾਨੂੰ ਜਿੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ ।
photoਇਸ ਮੌਕੇ ਧਰਨੇ ਵਿੱਚ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਇਕ ਧਰਮ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਸੰਘਰਸ਼ ਕਿਸੇ ਧਰਮ ਦਾ ਨਹੀਂ ਹੈ ਕਿ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਰਾਜਾਂ ਤੋਂ ਕਿਸਾਨਾਂ ਕਾਫਲੇ ਬੰਨ੍ਹ ਕੇ ਲਗਾਤਾਰ ਇਸ ਸੰਘਰਸ਼ ਵਿਚ ਪਹੁੰਚ ਰਹੇ ਹਨ ।
photoਉਨ੍ਹਾਂ ਕਿਹਾ ਕਿ ਨੈਸ਼ਨਲ ਮੀਡੀਆ ਭਾਵੇਂ ਕਿਸਾਨੀ ਸੰਘਰਸ਼ ਨੂੰ ਗਲਤ ਦੱਸ ਰਿਹਾ ਹੈ ਪਰ ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਵੱਲੋਂ ਪੂਰੀ ਦੁਨੀਆ ਨੂੰ ਕਿਸਾਨੀ ਸੰਘਰਸ਼ ਦੀ ਸਹੀ ਤਸਵੀਰ ਦਿਖਾਈ ਜਾ ਰਹੀ ਹੈ।
photoਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਘਰਸ਼ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਦੇਸ਼ ਦਾ ਕਿਸਾਨ ਹੁਣ ਸਰਕਾਰ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂ ਹੋ ਚੁੱਕਾ ਹੈ, ਪੰਜਾਬ ਸਮੇਤ ਦੇਸ਼ ਦੇ ਕਿਸਾਨ ਸਰਕਾਰ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ