ਐਚਏਐਲ ਨੇ ਕਰਮਚਾਰੀਆਂ ਨੂੰ ਤਨਖਾਹ ਵੰਡਣ ਲਈ ਲਿਆ ਕਰਜ਼
Published : Jan 5, 2019, 8:04 pm IST
Updated : Jan 5, 2019, 8:04 pm IST
SHARE ARTICLE
Hindustan Aeronautics Limited
Hindustan Aeronautics Limited

ਐਚਏਐਲ ਦੇ ਸੀਐਮਡੀ ਆਰ ਮਾਧਵਨ ਨੇ ਕਿਹਾ ਕਿ ਸਾਡੇ ਕੋਲ ਮੌਜੂਦਾ ਰਕਮ ਦੀ ਹਾਲਤ ਖਰਾਬ ਹੈ। 1,000 ਕਰੋੜੇ ਰੁਪਏ ਓਵਰਡ੍ਰਾਫਟ ਰਾਹੀਂ ਪੈਸਾ ਉਧਾਰ ਲੈਣ ਲਈ ਮਜ਼ਬੂਰ ਹੋਣਾ ਪਿਆ।

ਨਵੀਂ ਦਿੱਲੀ : ਹਿੰਦੂਸਤਾਨ ਏਅਰੋਨੋਟਿਕਸ ਲਿਮਿਟੇਡ ਪੈਸਿਆਂ ਦੀ ਕਮੀ ਨਾਲ ਇਸ ਹੱਦ ਤਕ ਜੂਝ ਰਿਹਾ ਹੈ ਕਿ ਉਸ ਨੂੰ ਅਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸਾ ਉਧਾਰ ਲੈਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਅਪ੍ਰੈਲ ਤੋਂ ਕੰਪਨੀ ਦੇ ਕੰਮ ਵਿਚ ਰੁਕਾਵਟ ਆ ਗਈ ਹੈ। ਉਸ ਕੋਲ ਨਵੀਂ ਖਰੀਦ ਕਰਨ ਲਈ ਪੈਸੇ ਨਹੀਂ ਹਨ। ਖ਼ਬਰਾਂ ਮੁਤਾਬਕ ਐਚਏਐਲ ਕੋਲ ਸਿਰਫ ਤਿੰਨ ਮਹੀਨਿਆਂ ਤੱਕ ਅਪਣੇ 29,000 ਕਰਮਚਾਰੀਆਂ ਨੂੰ ਤਨਖਾਹ ਦੇਣ ਲਈ 1,000 ਕਰੋੜ ਰੁਪਏ ਸਨ। ਐਚਏਐਲ ਦੇ ਸੀਐਮਡੀ ਆਰ ਮਾਧਵਨ ਨੇ ਕਿਹਾ ਕਿ ਸਾਡੇ ਕੋਲ ਮੌਜੂਦਾ ਰਕਮ ਦੀ ਹਾਲਤ ਖਰਾਬ ਹੈ।

Indian Air ForceIndian Air Force

ਸਾਨੂੰ ਲਗਭਗ 1,000 ਕਰੋੜੇ ਰੁਪਏ ਓਵਰਡ੍ਰਾਫਟ ਰਾਹੀਂ ਪੈਸਾ ਉਧਾਰ ਲੈਣ ਲਈ ਮਜ਼ਬੂਰ ਹੋਣਾ ਪਿਆ। 31 ਮਾਰਚ ਤੱਕ ਅਸੀਂ 6,000 ਕਰੋੜ ਦੇ ਘਾਟੇ ਵਿਚ ਚਲੇ ਜਾਵਾਂਗੇ। ਸਾਨੂੰ ਰੋਜ਼ਾਨਾ ਦੇ ਕੰਮਾਂ ਲਈ ਪੈਸੇ ਲੈਣੇ ਪੈਂਦੇ ਹਨ। ਐਚਏਐਲ ਅਪਣੀ ਓਡੀ ਦੀ ਹੱਦ ਨੂੰ ਮੌਜੂਦਾ 1950 ਕਰੋੜ ਰੁਪਏ ਤੋਂ ਵਧਾਉਣ 'ਤੇ ਕੰਮ ਕਰ ਰਿਹਾ ਹੈ। ਭਾਰਤੀ ਹਵਾਈ ਸੈਨਾ 'ਤੇ ਐਚਏਐਲ ਦਾ ਕਰੋੜਾਂ ਰੁਪਇਆਂ ਦਾ ਬਕਾਇਆ ਹੈ, ਜਿਸ ਕਾਰਨ ਉਸ ਦੀ ਹਾਲਤ ਅਸਥਿਰ ਹੋ ਗਈ ਹੈ। ਹਵਾਨੀ ਸੈਨਾ ਨੇ ਕੰਪਨੀ ਨੂੰ ਸਤੰਬਰ 2017 ਤੋਂ ਲੈ ਕੇ ਹੁਣ ਤੱਕ ਭੁਗਤਾਨ ਨਹੀਂ ਕੀਤਾ ਹੈ।

LoanLoan

ਹਵਾਈ ਸੈਨਾ 'ਤੇ ਅਕਤੂਬਰ ਤੱਕ ਦੀ ਬਕਾਇਆ ਰਕਮ 10,000 ਕਰੋੜ ਰੁਪਏ ਹੈ। 31 ਦਸੰਬਰ ਤੱਕ ਇਹ ਰਕਮ ਵੱਧ ਕੇ 15,700 ਕਰੋੜ ਰੁਪਏ ਹੋ ਚੁੱਕੀ ਹੈ। ਰੱਖਿਆ ਮੰਤਰਾਲੇ ਨੇ ਸਾਲ 2017-18 ਦੇ ਬਜਟ ਵਿਚ 13,700 ਕਰੋੜ ਰੁਪਏ ਵੰਡੇ ਸਨ। ਉਥੇ ਹੀ 2018-19 ਦੌਰਾਨ 33,715 ਕਰੋੜ ਰੁਪਏ ਦੇ ਸੋਧੇ ਗਏ ਬਜਟ ਨੂੰ ਪ੍ਰਵਾਨਗੀ ਦਿਤੀ ਗਈ ਸੀ। ਉਹਨਾਂ ਕਿਹਾ ਕਿ ਇਸ ਵਿਚੋਂ 20,287 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ, ਜਦਕਿ 16,420 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਅੱਜ ਤੱਕ ਇਹ ਬਕਾਇਆ 15,700 ਕਰੋੜ ਰੁਪਏ ਹੋ ਚੁੱਕਾ ਹੈ।

R madhavan,hindustan aeronautics,HALR Madhavan HAL

ਇਹਨਾਂ ਵਿਚੋਂ ਕੋਈ ਵੀ ਰਕਮ ਸਾਨੂੰ ਅਡਵਾਂਸ ਵਿਚ ਨਹੀਂ ਚਾਹੀਦੀ। ਇਹ ਉਹਨਾਂ ਉਤਪਾਦਾਂ ਅਤੇ ਸੇਵਾ ਦਾ ਬਕਾਇਆ ਹੈ ਜਿਹਨਾਂ ਦੀ ਅਸੀਂ ਪਹਿਲਾਂ ਹੀ ਡਿਲੀਵਰੀ ਕਰ ਚੁੱਕੇ ਹਾਂ। ਦੱਸ ਦਈਏ ਕਿ ਐਚਏਐਲ ਦਾ ਵਪਾਰ ਪੂਰੀ ਤਰ੍ਹਾਂ ਰੱਖਿਆ ਮੰਤਰਾਲੇ 'ਤੇ ਨਿਰਭਰ ਕਰਦਾ ਹੈ। ਜੋ ਕਿ ਹਥਿਆਰਬੰਦ ਤਾਕਤਾਂ ਨੂੰ ਬਜਟ ਵੰਡਦੀਆਂ ਹਨ ਅਤੇ ਉਹ ਬਦਲੇ ਵਿਚ ਐਚਏਐਲ ਨੂੰ ਪੈਸਾ ਦਿੰਦੀਆਂ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement