
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਕਾਂਗਰਸ ਸੰਕਲਪ ਯਾਤਰਾ ਦੇ ਦੌਰਾਨ ਇਕ ਜਨ ਸਭਾ ਵਿਚ ਕੇਂਦਰ ਸਰਕਾਰ ਉਤੇ ਕਈ ਹਮਲੇ
ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਕਾਂਗਰਸ ਸੰਕਲਪ ਯਾਤਰਾ ਦੇ ਦੌਰਾਨ ਇਕ ਜਨ ਸਭਾ ਵਿਚ ਕੇਂਦਰ ਸਰਕਾਰ ਉਤੇ ਕਈ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਨੇ ਦੋ ਕਰੋੜ ਰੋਜ਼ਗਾਰ ਦੇਣ, 15 ਲੱਖ ਰੁਪਏ ਹਰ ਖਾਤੇ ਵਿਚ ਦੇਣ ਅਤੇ ਕਿਸਾਨਾਂ ਨੂੰ ਸਹੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕਿਸੇ ਨੂੰ ਪੂਰਾ ਨਹੀਂ ਕੀਤਾ। ਰਾਹੁਲ ਨੇ ਕਿਹਾ ਕਿ ਐਚਏਐਲ ਪਿਛਲੇ 70 ਸਾਲਾਂ ਤੋਂ ਏਅਰਕਰਾਫਟ ਬਣਾ ਰਹੀ ਹੈ ਅਤੇ ਯੂਪੀਏ ਸਰਕਾਰ ਨੇ ਰਾਫ਼ੇਲ ਡੀਲ ਐਚਏਐਲ ਨੂੰ ਦਿਤੀ ਸੀ
Rafael ਪਰ ਕੇਂਦਰ ਸਰਕਾਰ ਨੇ ਡੀਲ ਨੂੰ ਬਦਲ ਦਿਤਾ ਅਤੇ ਡੀਲ ਅਨਿਲ ਅੰਬਾਨੀ ਨੂੰ ਦੇ ਦਿਤੀ। ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ 2 ਕਰੋੜ ਨੌਜਵਾਨਾਂ ਨੂੰ ਹਰ ਸਾਲ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ, ਕਿਸਾਨਾਂ ਨੂੰ ਸਹੀ ਮੁੱਲ ਦੇਣ ਦੀ ਗੱਲ ਕੀਤੀ ਸੀ। ਮਾਵਾਂ-ਭੈਣਾਂ ਨੂੰ ਉਹ ਦਿਨ ਯਾਦ ਹੈ ਜਦੋਂ ਨੋਟਬੰਦੀ ਦੇ ਸਮੇਂ ਤੁਹਾਨੂੰ ਬੈਂਕਾਂ ਦੇ ਸਾਹਮਣੇ ਲਾਈਨ ਵਿਚ ਖੜ੍ਹਾ ਕੀਤਾ ਸੀ? ਕਾਂਗਰਸ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਤੁਹਾਡੀ ਜੇਬ ਵਿਚੋਂ ਪੈਸਾ ਕੱਢਿਆ ਅਤੇ ਹਿੰਦੁਸਤਾਨ ਦੇ ਸਭ ਤੋਂ ਅਮੀਰ ਲੋਕਾਂ ਦੀ ਜੇਬ ਵਿਚ ਪੈਸਾ ਪਾਇਆ ਹੈ।
Rafael Dealਉਨ੍ਹਾਂ ਨੇ ਮੱਧ ਪ੍ਰਦੇਸ਼ ਦੀ ਸੂਬਾ ਸਰਕਾਰ ਉਤੇ ਦੋਸ਼ ਲਗਾਇਆ ਕਿ ਪ੍ਰਦੇਸ਼ ਕੁਪੋਸ਼ਣ ਵਿਚ, ਔਰਤਾਂ ਉਤੇ ਜ਼ੁਲਮ ਵਿਚ, ਕਿਸਾਨਾਂ ਦੀ ਆਤਮ ਹੱਤਿਆ ਅਤੇ ਨੌਜਵਾਨ ਬੇਰੋਜ਼ਗਾਰੀ ਵਿਚ ਪਹਿਲੇ ਨੰਬਰ ‘ਤੇ ਹੈ ਅਤੇ ਵਿਕਾਸ ਵਿਚ ਆਖਰੀ ਨੰਬਰ ‘ਤੇ ਹੈ। ਪੂਰਾ ਦੇਸ਼ ਇਸ ਗੱਲ ਨੂੰ ਜਾਣਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਐਚਏਐਲ ਤੋਂ ਕੰਟਰੈਕਟ ਖੋਹਿਆ ਅਤੇ ਆਪਣੇ ਮਿਤਰ ਅਨਿਲ ਅੰਬਾਨੀ ਨੂੰ ਰਾਫ਼ੇਲ ਹਵਾਈ ਜਹਾਜ ਦਾ ਕੰਟਰੈਕਟ ਦਿਤਾ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਦੇ ਮੁੱਲ ਭਾਰਤ ਵਿਚ ਵੱਧ ਰਹੇ ਹਨ ਪਰ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਪੱਧਰ ਉਤੇ ਡਿੱਗ ਰਹੀਆਂ ਹਨ।
Rafael Deal to Anil Ambaniਕੇਂਦਰ ਸਰਕਾਰ ਲੋਕਾਂ ਦੀ ਜੇਬ ਵਿਚੋਂ ਪੈਸਾ ਕੱਢ ਰਹੀ ਹੈ ਅਤੇ ਕੁਝ ਅਮੀਰ ਉਦਯੋਗਪਤੀਆਂ ਦੀਆਂ ਜੇਬਾਂ ਨੂੰ ਭਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਜਨਤਾ ਦੇ ਸਾਹਮਣੇ ਭੁੱਖ ਦੀ ਸਮੱਸਿਆ ਹੈ। ਕਿਸਾਨਾਂ ਦੀ ਸਮੱਸਿਆ ਹੈ ਅਤੇ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਹੈ। ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਨੇ 21000 ਘੋਸ਼ਣਾਵਾਂ ਕੀਤੀਆਂ ਹਨ, ਤੁਸੀਂ ਪੀਐਮ ਦੇ ਵਾਅਦੇ ਸੁਣੇ ਅਤੇ ਉਨ੍ਹਾਂ ਦੀ ਸੱਚਾਈ ਵੀ ਵੇਖ ਲਈ ਹੈ। ਇਸ ਵਾਰ ਕਾਂਗਰਸ ਪਾਰਟੀ ਦਾ ਸਾਥ ਦਿਓ, ਅਸੀ ਮੱਧ ਪ੍ਰਦੇਸ਼ ਦਾ ਚਿਹਰਾ ਬਦਲ ਕੇ ਵਿਖਾ ਦੇਵਾਂਗੇ।