
ਟਵੀਟ ਜ਼ਰੀਏ ਘਟਨਾ ਦੀ ਕੀਤੀ ਸਖ਼ਤ ਨਿੰਦਾ
ਨਵੀਂ ਦਿੱਲੀ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੁੱਝ ਕੱਟਣਪੰਥੀਆਂ ਵਲੋਂ ਕੀਤੇ ਗਏ ਹਮਲੇ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਇਸ ਖਿਲਾਫ਼ ਦੇਸ਼-ਵਿਦੇਸ਼ ਅੰਦਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਨੇ ਵੀ ਇਸ ਵਿਰੁਧ ਰੋਸ ਪ੍ਰਗਟਾਉਂਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
Photo
ਇਸ ਘਟਨਾ ਦਾ ਵਿਰੋਧ ਕਰਦਿਆਂ ਬਾਲੀਵੁੱਡ ਅਦਾਕਾਰ ਜੀਸ਼ਾਨ ਅਯੂਬ ਨੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਦੇਸ਼ ਕੱਟੜਤਾ 'ਚ ਡੁੱਬਿਆ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਜਿਹੀਆਂ ਸ਼ਰਮਨਾਕ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਸ਼ਰਮ ਕਰੋ।
Photo
ਇਸੇ ਤਰ੍ਹਾਂ ਪ੍ਰਸਿੱਧ ਫਿਲਮੀ ਹਸਤੀ ਜਾਵੇਦ ਅਖਤਰ ਨੇ ਟਵੀਟ ਕੀਤਾ ਕਿ ਨਨਕਾਣਾ ਸਾਹਿਬ 'ਚ ਮੁਸਲਿਮ ਕੱਟੜਪੰਥੀਆਂ ਨੇ ਜੋ ਕੁੱਝ ਵੀ ਕੀਤਾ ਹੈ, ਉਹ ਪੂਰੀ ਤਰ੍ਹਾਂ ਨਿੰਦਣਯੋਗ ਹੈ। ਕਿਸ ਤਰ੍ਹਾਂ ਇਹ ਤੀਜੇ ਦਰਜੇ ਅਤੇ ਕਮਜ਼ੋਰ ਮਾਨਸਿਕਤਾ ਵਾਲੇ ਲੋਕ ਦੂਜੇ ਘੱਟਗਿਣਤੀ ਭਾਈਚਾਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦੇ ਹਨ।
Photo
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਟਵੀਟ ਕਰਦਿਆਂ ਕਿਹਾ ਕਿ ਨਨਕਾਣਾ ਸਾਹਿਬ ਵਿਖੇ ਹੋਇਆ ਹਮਲਾ ਸ਼ਰਮਨਾਕ, ਅਪਮਾਨਜਨਕ, ਹੋਛੀ ਅਤੇ ਪੂਰੀ ਤਰ੍ਹਾਂ ਨਿਖੇਧੀਯੋਗ ਘਟਨਾ ਹੈ। ਇਨ੍ਹਾਂ ਹਮਲਾਵਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਮੀਦ ਹੈ ਕਿ ਉਹ ਛੇਤੀ ਹੀ ਗ੍ਰਿਫ਼ਤਾਰ ਹੋਣਗੇ।''
Photo
ਇਸੇ ਤਰ੍ਹਾਂ ਪ੍ਰਸਿੱਧ ਫ਼ਿਲਮੀ ਕਲਾਕਾਰ ਅਤੇ ਕਾਂਗਰਸੀ ਆਗੂ ਰਾਜ ਬੱਬਰ ਨੇ ਇਸ ਘਟਨਾ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਨਨਕਾਣਾ ਸਾਹਿਬ ਤੋਂ ਆਈਆਂ ਇਹ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ। ਇਹ ਸਭ ਇਕ ਸਿੱਖ ਲੜਕੀ ਨੂੰ ਅਗਵਾ ਕਰਨ ਅਤੇ ਫਿਰ ਉਸ ਦਾ ਧਰਮ ਪਰਿਵਰਤਨ ਕੀਤੇ ਜਾਣ ਲਈ ਹੋਏ ਵਿਰੋਧ ਤੋਂ ਬਾਅਦ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਭਾਰਤ ਨੂੰ ਇਹ ਅਪੀਲ ਕਰਦਾ ਹਾਂ ਕਿ ਉਸ ਲੜਕੀ ਅਤੇ ਉਸ ਦੇ ਪਰਵਾਰ ਦੀ ਸੁਰੱਖਿਆ ਤੇ ਬਚਾਅ ਦੀ ਚਿੰਤਾ ਕਰੋ।''