ਦਿੱਲੀ ‘ਚ 100 ਸਾਲ ਤੋਂ ਉੱਤੋਂ ਦੇ 147 ਵੋਟਰ, 110 ਸਾਲਾ ਔਰਤ ਵੀ ਪਾਵੇਗੀ ਵੋਟ
Published : Feb 5, 2020, 6:10 pm IST
Updated : Feb 5, 2020, 6:10 pm IST
SHARE ARTICLE
Voter
Voter

ਦਿੱਲੀ ਵਿਧਾਨ ਸਭਾ ਚੋਣ ਲਈ ਇੱਥੇ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ...

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣ ਲਈ ਇੱਥੇ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਰਣਬੀਰ ਸਿੰਘ ਨੇ ਬੁੱਧਵਾਰ ਨੂੰ ਇੱਕ ਕਾਂਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਰਣਬੀਰ ਸਿੰਘ ਨੇ ਕਿਹਾ, ਹੁਣ ਤੱਕ ਦੇ ਅੰਕੜਿਆਂ ਦੇ ਮੁਤਾਬਕ, ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਕਰੋੜ 47 ਲੱਖ 86 ਹਜਾਰ 382 ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ।

Voter-1Voter

ਇਨ੍ਹਾਂ ਵਿੱਚ 81, 05,236 ਪੁਰਖ ਅਤੇ 66,80,277 ਮਹਿਲਾ ਵੋਟਰ ਸ਼ਾਮਿਲ ਹਨ। ਜਦੋਂ ਕਿ 869 ਥਰਡ ਜੇਂਡਰ ਵੋਟਰ ਵੀ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨਗੇ। ਡਾ. ਰਣਬੀਰ ਸਿੰਘ ਨੇ ਕਿਹਾ, ਹੁਣੇ ਤੱਕ ਦੇਖੇ ਗਏ ਅੰਕੜਿਆਂ ਵਿੱਚ 20,48,30 ਵੋਟਰ 80 ਸਾਲ ਤੋਂ ਉੱਤੇ ਦੀ ਉਮਰ ਦੇ ਮਿਲੇ ਹਨ। ਜਦੋਂ ਕਿ 100 ਸਾਲ ਤੋਂ ਉੱਤੇ ਦੇ ਵੋਟਰਾਂ ਦੀ ਗਿਣਤੀ 147 ਨਿਕਲ ਕੇ ਸਾਹਮਣੇ ਆਈ ਹੈ।

VoterVoter

ਕਾਲੀਤਾਰਾ (ਕਲੀਤਾਰਾ) ਮੰਡਲ ਨਾਮਕ ਮਹਿਲਾ ਵੋਟਰ ਦੀ ਉਮਰ ਸਭ ਤੋਂ ਜ਼ਿਆਦਾ ਯਾਨੀ ਕਰੀਬ 110 ਸਾਲ ਪਤਾ ਲੱਗੀ ਹੈ। ਉਹ ਦਿੱਲੀ ਦੇ ਗਰੇਟਰ ਕੈਲਾਸ਼ ਇਲਾਕੇ ਵਿੱਚ ਰਹਿੰਦੀ ਹੈ।  ਵਿਧਾਨ ਸਭਾ ਚੋਣਾਂ ਵਿੱਚ 3875 ਵੋਟਰ ਵਹੀਲ-ਚੇਅਰ ‘ਤੇ ਪਹੁੰਚਕੇ ਵੋਟ ਅਧਿਕਾਰ ਦੀ ਵਰਤੋ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ,  ਵੋਟਰਾਂ ਨੂੰ ਸੁਚਾਰੁ ਢੰਗ ਨਾਲ ਕਰਾਉਣ ਲਈ 13,571 ਚੋਣ ਕੇਂਦਰ ਬਣਾਏ ਗਏ ਹਨ।

Election Commission Announces Elections in JharkhandElection Commission

ਜਦੋਂ ਕਿ 2688 ਕੁਲ ਪੋਲਿੰਗ ਸਟੇਸ਼ਨ ਹੋਣਗੇ। 3141 ਚੋਣ ਕੇਂਦਰ ਸੰਵੇਦਨਸ਼ੀਲ ਮਿਲੇ ਹਨ। 144 ਚੋਣ ਕੇਂਦਰ ਬਹੁਤ ਹੀ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖੇ ਗਏ ਹਨ। ਇਸੇ ਤਰ੍ਹਾਂ 102 ਚੋਣ ਕੇਂਦਰ ਅਜਿਹੇ ਵੀ ਹਨ ਜਿੱਥੇ ਪੈਸਾ-ਬਲ ਅਤੇ ਹੋਰ ਸ਼ੱਕੀ ਜਾਂ ਫਿਰ ਆਦਰਸ਼ ਚੋਣ ਜ਼ਾਬਤੇ ਦੇ ਖਿਲਾਫ ਕੰਮ ਹੋਣ ਦਾ ਸੰਦੇਹ ਹੈ।

Election Commissioner Sunil AroraElection Commissioner 

ਕਾਂਨਫਰੰਸ ਵਿੱਚ ਮੁੱਖ ਚੋਣ ਅਧਿਕਾਰੀ ਨੇ ਦੱਸਿਆ, ਇਸ ਸਬੰਧ ਵਿੱਚ ਕਰੀਬ 57 ਹਜਾਰ ਜਵਾਨ (38874 ਦਿੱਲੀ ਪੁਲਿਸ ਅਤੇ 19 ਹਜਾਰ ਹੋਮਗਾਰਡ) ਤੈਨਾਤ ਕੀਤੇ ਜਾਣਗੇ, ਜਦੋਂ ਕਿ ਵੋਟਾਂ ਵਾਲੇ ਦਿਨ 100024 ਅਧਿਕਾਰੀ/ਕਰਮਚਾਰੀ ਚੋਣ  ਕੇਂਦਰਾਂ ‘ਤੇ ਡਿਊਟੀ ਦੇਣਗੇ। ਡਾ. ਸਿੰਘ ਨੇ ਦੱਸਿਆ, ਅੱਠ ਫਰਵਰੀ ਨੂੰ ਦਿੱਲੀ ਵਿਧਾਨ ਸਭਾ ਵਿੱਚ ਵੋਟ ਫ਼ੀਸਦੀ ਵਧਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

EVM MachineEVM Machine

ਇਸਦੇ ਚਲਦੇ ਰਾਜ ਚੋਣ ਮਸ਼ੀਨਰੀ ਘਰ-ਘਰ ਅਤੇ ਗਲੀ-ਗਲੀ ਘੁੰਮ ਰਹੀਆਂ ਹਨ, ਤਾਂਕਿ ਇਸ ਵਾਰ ਕਿਸੇ ਵੀ ਬਹਾਨੇ ਨਾਲ ਕੋਈ ਵੋਟਰ ਵੋਟ ਅਧਿਕਾਰ ਦੀ ਵਰਤੋਂ ਕਰਨ ਤੋਂ ਰਹਿ ਨਾ ਜਾਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement