ਬੁਰਕਾ ਪਾ ਸ਼ਾਹੀਨ ਬਾਗ ਪੁੱਜੀ ਮੋਦੀ ਸਮਰਥਕ ਗੁੰਜਾ ਕਪੂਰ
Published : Feb 5, 2020, 3:49 pm IST
Updated : Feb 5, 2020, 4:01 pm IST
SHARE ARTICLE
Gunja Kapoor
Gunja Kapoor

ਸੋਧ ਕੀਤੇ ਨਾਗਰਿਕਤਾ ਕਨੂੰਨ ਦੇ ਵਿਰੋਧ ਵਿੱਚ ਜਾਰੀ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨੂੰ ਭੜਕਾਉਣ...

ਨਵੀਂ ਦਿੱਲੀ: ਸੋਧ ਕੀਤੇ ਨਾਗਰਿਕਤਾ ਕਨੂੰਨ ਦੇ ਵਿਰੋਧ ਵਿੱਚ ਜਾਰੀ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨੂੰ ਭੜਕਾਉਣ ਦੀਆਂ ਤਮਾਮ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 500 ਰੁਪਏ ਵਾਲੀ ਵੀਡੀਓ ਤੋਂ ਬਾਅਦ ਹੁਣ ਪ੍ਰਦਰਸ਼ਨ ਥਾਂ ਤੋਂ ਇੱਕ ਬੁਰਕਾ ਪਹਿਨ ਕੇ ਹਿੰਦੂ ਲੜਕੀ ਨੂੰ ਫੜਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਲੜਕੀ ਪ੍ਰਦਰਸ਼ਨ ਨੂੰ ਭੜਕਾਉਣ ਦੀ ਇੱਛਾ ਨਾਲ ਉੱਥੇ ਵੀਡੀਓ ਸ਼ੂਟ ਕਰ ਰਹੀ ਸੀ।

Gunja KapoorGunja Kapoor

ਮਿਲੀ ਜਾਣਕਾਰੀ ਮੁਤਾਬਕ, ਲੜਕੀ ਦਾ ਨਾਮ ਗੁੰਜਾ ਕਪੂਰ ਹੈ, ਜੋ ਪੇਸ਼ੇ ਤੋਂ ਇੱਕ ਯੂਟਿਊਬਰ ਹਨ। ਉਨ੍ਹਾਂ ਨੂੰ ਦੱਖਣਪੰਥੀ ਝੁਕਾਅ ਲਈ ਜਾਣਿਆ ਜਾਂਦਾ ਹੈ। ਉਹ ਯੂਟਿਊਬ ‘ਤੇ ‘ਦ ਰਾਇਟ ਨੈਰੇਟਿਵ’ ਨਾਮਕ ਇੱਕ ਚੈਨਲ ਵੀ ਚਲਾਉਂਦੀ ਹੈ। ਸਭ ਤੋਂ ਦਿਲਚਸਪ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੇ ਟਵਿਟਰ ਅਕਾਉਂਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਾਲੋ ਕਰਦੇ ਹਨ।

Gunja KapoorGunja Kapoor

ਇਸ ਮਾਮਲੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਸ਼ਾਹੀਨ ਬਾਗ ਦੀਆਂ ਔਰਤਾਂ ਤੋਂ ਲਗਾਤਾਰ ਸਵਾਲ ਕਰਦੀ ਨਜ਼ਰ ਆ ਰਹੀ ਹੈ। ਗੁੰਜਾ ਨੂੰ ਫੜਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਗੁੰਜਾ ਨੇ ਖ਼ੁਦ ਨੂੰ ਬਰਖਾ ਦੱਸਿਆ ਸੀ ਲੇਕਿਨ ਉਹ ਜਿਸ ਤਰ੍ਹਾਂ ਨਾਲ ਉੱਥੇ ਵੀਡੀਓ ਸ਼ੂਟ ਕਰ ਰਹੀ ਸੀ ਅਤੇ ਲੋਕਾਂ ਤੋਂ ਸਵਾਲ ਪੁੱਛ ਰਹੀ ਸੀ, ਉਸਤੋਂ ਲੋਕਾਂ ਨੂੰ ਉਨ੍ਹਾਂ ‘ਤੇ ਸ਼ੱਕ ਹੋਇਆ।

Gunja KapoorGunja Kapoor

ਔਰਤਾਂ ਨੇ ਗੁੰਜਾ ਤੋਂ ਪੁੱਛਿਆ ਕਿ ਉਹ ਬੁਰਕਾ ਪਹਿਨ ਕੇ ਕਿਉਂ ਆਈ ਅਤੇ ਉਨ੍ਹਾਂ ਨੇ ਆਪਣੀ ਪਹਿਚਾਣ ਛੁਪਾਕੇ ਵੀਡੀਓ ਕਿਉਂ ਬਣਾਈ?  ਇਸਤੋਂ ਇਲਾਵਾ ਵੀ ਔਰਤਾਂ ਨੇ ਗੁੰਜਾ ਤੋਂ ਕਈ ਸਵਾਲ ਕੀਤੇ, ਲੇਕਿਨ ਗੁੰਜਾ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਜਿਸਦੇ ਬਾਅਦ ਔਰਤਾਂ ਨੇ ਉਨ੍ਹਾਂ ਨੂੰ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

CAA and NRCCAA and NRC

ਦੱਸ ਦਈਏ ਕਿ ਸ਼ਾਹੀਨਬਾਗ ਇਸ ਸਮੇਂ ਦਿੱਲੀ ਚੋਣਾਂ ਦਾ ਕੇਂਦਰ ਬਣਿਆ ਹੋਇਆ ਹੈ। ਸਾਰੇ ਚੁਨਾਵੀ ਖੇਤਰਾਂ ਵਿੱਚ ਆਮ ਆਦਮੀ ਪਾਰਟੀ ਤੋਂ ਬਹੁਤ ਪਿੱਛੇ ਚੱਲ ਰਹੀ ਬੀਜੇਪੀ ਇਸ ਮੁੱਦੇ ਨੂੰ ਭੁਨਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਹ ਲਗਾਤਾਰ ਆਪਣੀ ਹਰ ਰੈਲੀ ਵਿੱਚ ਸ਼ਾਹੀਨ ਬਾਗ ਦਾ ਰਾਗ ਅਲਾਪ ਰਹੀ ਹੈ।

CAACAA

ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਸ਼ਾਹੀਨ ਬਾਗ ਨੂੰ ਭੜਕਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਗੁੰਜਾ ਦੁਆਰਾ ਸ਼ਾਹੀਨ ਬਾਗ ਵਿੱਚ ਵੀਡੀਓ ਸ਼ੂਟ ਕਰਨ ਨੂੰ ਵੀ ਇਸ ਮਾਮਲੇ ਵਿੱਚ ਵੇਖਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement